22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਗੁਪਤਾ ਹਸਪਤਾਲ 'ਚ 77 ਸਾਲਾਂ ਦੇਵੀ ਦਿਆਲ ਦੇ ਦੋਵੇਂ ਗੋਡਿਆਂ ਦੀ ਰੋਬੋਟਿਕ ਰਾਹੀਂ ਸਫ਼ਲ ਸਰਜਰੀ ਹੋਈ <br/>

ਗੋਡੇ ਦੀ ਰੋਬੋਟਿਕ ਸਰਜਰੀ ਕਰਵਾਉਣ ਤੋਂ ਦੇਵੀ ਦਿਆਲ ਜਾਣਕਾਰੀ ਦਿੰਦੇ ਹੋਏ | ਅਜੀਤ : ਤਸਵੀਰ <br/> 26-12-2025
ਬਠਿੰਡਾ, 25 ਦਸੰਬਰ (ਪੱਤਰ ਪ੍ਰੇਰਕ)-ਬਠਿੰਡਾ ਦੇ ਨੇੜਲੇ ਪਿੰਡ ਨਥਾਣਾ ਵਿਖੇ 77 ਸਾਲਾਂ ਦੇਵੀ ਦਿਆਲ ਵਲੋਂ ਗੁਪਤਾ ਹਸਪਤਾਲ ਤੋਂ ਦੋਵੇਂ ਗੋਡਿਆਂ ਦੀ ਰੋਬੋਟਿਕ ਸਰਜਰੀ ਕਰਵਾ ਕੇ ਦਰਦ ਤੋਂ ਰਾਹਤ ਮਹਿਸੂਸ ਕੀਤੀ ਗਈ ਹੈ | ਦੇਵੀ ਦਿਆਲ ਹੁਣ ਜਿੱਥੇ ਆਸਾਨੀ ਨਾਲ ਤੁਰ ਸਕਦਾ ਹੈ, ਉੱਥੇ ਹੀ ਆਪਣਾ ਕੰਮਕਾਰ ਆਸਾਨੀ ਨਾਲ ਕਰ ਲੈਂਦਾ ਹੈ | ਦੇਵੀ ਦਿਆਲ ਨੇ ਦੱਸਿਆ ਕਿ ਉਸ ਨੂੰ ਪਿਛਲੇ ਕਈ ਸਾਲਾਂ ਤੋਂ ਦੋਵੇਂ ਗੋਡਿਆਂ ਵਿਚ ਦਰਦ ਹੋਣ ਕਾਰਨ ਉਸ ਨੇ ਕਈ ਸ਼ਹਿਰਾਂ ਤੋਂ ਆਪਣੇ ਗੋਡਿਆਂ ਦਾ ਇਲਾਜ ਕਰਵਾਇਆ ਸੀ, ਪਰ ਲੱਖਾਂ ਰੁਪਏ ਖ਼ਰਚਣ ਦੇ ਬਾਵਜੂਦ ਉਸ ਨੂੰ ਕਿਸੇ ਤੋਂ ਵੀ ਕੋਈ ਆਰਾਮ ਨਹੀ ਮਿਲੀਆ | ਉਸ ਦੀ ਉਮਰ ਜ਼ਿਆਦਾ ਹੋਣ ਕਾਰਨ ਉਸ ਨੂੰ ਆਪਣੇ ਗੋਡਿਆਂ ਦੀ ਸਰਜਰੀ ਕਰਵਾਉਣ ਵਿਚ ਡਰ ਲੱਗਦਾ ਸੀ, ਜਦੋਂ ਉਸ ਨੂੰ ਪਤਾ ਲੱਗਿਆ ਕਿ ਪਾਵਰ ਹਾਊਸ ਰੋਡ ਵਿਖੇ ਗੁਪਤਾ ਹਸਪਤਾਲ 'ਚ ਰੋਬੋਟਿਕ ਸਰਜਰੀ ਸ਼ੁਰੂ ਹੋਈ ਤਾਂ ਉਹ ਆਪਣੇ ਪਰਿਵਾਰ ਦੇ ਮੈਂਬਰ ਨੂੰ ਨਾਲ ਲੈ ਕੇ ਡਾਕਟਰ ਮੋਹਿਤ ਗੁਪਤਾ ਕੋਲ ਪਹੁੰਚੇ | ਡਾਕਟਰ ਮੋਹਿਤ ਗੁਪਤਾ ਨੇ ਉਨ੍ਹਾਂ ਦੇ ਟੈੱਸਟ ਕਰਵਾਉਣ ਤੋਂ ਬਾਦ ਰੋਬੋਟਿਕ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ | ਦੇਵੀ ਦਿਆਲ ਨੇ ਕਿਹਾ ਕਿ ਹੁਣ ਉਸ ਨੇ ਆਪਣੇ ਦੋਵੇਂ ਗੋਡਿਆਂ ਨੂੰ ਰੋਬੋਟਿਕ ਤਕਨੀਕ ਰਾਹੀ ਬਦਲਵਾ ਕੇ ਦਰਦ ਤੋਂ ਰਾਹਤ ਮਹਿਸੂਸ ਕੀਤੀ ਹੈ | ਉਹ ਹੁਣ ਆਸਾਨੀ ਨਾਲ ਤੁਰ ਸਕਦਾ ਹੈ | ਕਿਸੇ ਵੀ ਪ੍ਰਕਾਰ ਦੀ ਕੋਈ ਵੀ ਪੇ੍ਰਸ਼ਾਨੀ ਨਹੀ ਹੈ | ਇਸ ਮੌਕੇ ਰੋਬੋਟਿਕ ਸਰਜਨ ਡਾ. ਮੋਹਿਤ ਗੁਪਤਾ ਨੇ ਕਿਹਾ ਕਿ ਗੁਪਤਾ ਹਸਪਤਾਲ ਵਿਚ ਅਤਿ ਆਧੁਨਿਕ ਜਾਂਨਸ਼ਨ ਐਂਡ ਜਾਂਨਸ਼ਨ ਰੋਬੋਟ ਨਾਲ ਗੋਡੇ ਬਦਲਣ ਦੀ ਸਰਜਰੀ ਕੀਤੀ ਜਾ ਰਹੀ ਹੈ | ਜਾਂਨਸ਼ਨ ਐਂਡ ਜਾਂਨਸ਼ਨ ਦਾ ਵੇਲਿਸ ਰੋਬੋਟ ਸਭ ਤੋਂ ਵਧੀਆ ਆਧੁਨਿਕ ਗੋਡੇ ਬਦਲਣ ਵਾਲਾ ਰੋਬੋਟ ਹੈ, ਜੋ ਕਿ ਗੋਡੇ ਬਦਲਣ ਵਿਚ ਵਧੀਆ ਨਤੀਜੇ ਦਿੰਦਾ ਹੈ ਅਤੇ ਗੋਡੇ ਲੰਬੇ ਸਮੇਂ ਤੱਕ ਚੱਲਦੇ ਹਨ | ਉਨ੍ਹਾਂ ਕਿਹਾ ਕਿ ਗੁਪਤਾ ਹਸਪਤਾਲ ਵਿਚ ਹੁਣ ਤੱਕ ਕਈ ਵੱਡੀ ਉਮਰ ਦੇ ਬਜ਼ੁਰਗਾਂ ਨੇ ਆਪਣੇ ਗੋਡਿਆਂ ਦੀ ਰੋਬੋਟਿਕ ਸਰਜਰੀ ਕਰਵਾਈ ਗਈ ਹੈ | ਜੋ ਕਿ ਆਸਾਨੀ ਨਾਲ ਤੁਰ ਸਕਦੇ ਹਨ ਤੇ ਦਰਦ ਤੋਂ ਵੀ ਰਾਹਤ ਮਿਲਦੀ ਹੈ |

ਪਿਛਲੀ ਖ਼ਬਰ ਅੱਠਵੇਂ ਪੀਪਲਜ਼ ਲਿਟਰੇਰੀ ਫ਼ੈਸਟੀਵਲ ਦਾ ਹੋਇਆ ਆਗਾਜ਼ <br/> ਅਗਲੀ ਖ਼ਬਰ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ ਤਿੰਨ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।