21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਵਾਰਡਾਂ ਦੀ ਹੱਦਬੰਦੀ ਸੰਬੰਧੀ 29 ਦਸੰਬਰ ਤੱਕ ਦਿੱਤੇ ਜਾ ਸਕਦੇ ਹਨ ਸੁਝਾਅ

ਅਜੀਤ ਡੈਸਕ 26-12-2025
ਬਠਿੰਡਾ 25 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਥਾਨਕ ਸਰਕਾਰ ਵਿਭਾਗ, ਪੰਜਾਬ ਵਲੋਂ ਨਗਰ ਨਿਗਮ ਬਠਿੰਡਾ ਦੀ ਨਵੀਂ ਵਾਰਡਬੰਦੀ ਨੂੰ ਯੋਜਨਾਬੱਧ ਤਰੀਕੇ ਨਾਲ ਮੁੜ ਤੋਂ ਤਿਆਰ ਕਰਦੇ ਹੋਏ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ, ਜਿਸ ਦੀ ਇਕ-ਇਕ ਕਾਪੀ ਦਫ਼ਤਰ ਡਿਪਟੀ ਕਮਿਸ਼ਨਰ ਅਤੇ ਨਗਮ ਨਿਗਮ ਦੇ ਨੋਟਿਸ ਬੋਰਡ 'ਤੇ ਲਗਾਈ ਗਈ ਹੈ ਅਤੇ ਸਰਕਾਰ ਪਾਸੋਂ ਪ੍ਰਾਪਤ ਹੋਇਆ ਵਾਰਡਾਂ ਨੂੰ ਦਰਸਾਉਂਦਾ ਨਕਸ਼ਾ ਨਗਮ ਨਿਗਮ ਦੇ ਮੀਟਿੰਗ ਹਾਲ ਵਿਚ ਵਾਚਣ ਲਈ ਰੱਖਿਆ ਗਿਆ ਹੈ | ਇਹ ਜਾਣਕਾਰੀ ਮਿਊਾਸੀਪਲ ਟਾਊਨ ਪਲੈਨਰ ਸੁਰਿੰਦਰ ਬਿੰਦਰਾ ਨੇ ਸਾਂਝੀ ਕੀਤੀ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਵਾਰਡਾਂ ਦੀ ਹੱਦਬੰਦੀ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਇਤਰਾਜ਼/ਸੁਝਾਅ ਦੇਣਾ ਹੋਵੇ ਤਾਂ ਉਹ ਆਪਣਾ ਇਤਰਾਜ/ਸੁਝਾਅ 29 ਦਸੰਬਰ 2025 ਸ਼ਾਮ 4:00 ਵਜੇ ਤੱਕ ਨਗਰ ਨਿਗਮ ਦਫ਼ਤਰ ਦੇ ਕਮਰਾ ਨੰ. 112 ਅਤੇ 113 ਵਿਚ ਆ ਕੇ ਨਿੱਜੀ ਤੌਰ ਤੇ ਜਾਂ ਕਿਸੇ ਅਧਿਕਾਰਤ ਨੁਮਾਇੰਦੇ ਰਾਹੀਂ ਦਿੱਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਨਿਸ਼ਚਿਤ ਸਮੇਂ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਇਤਰਾਜ ਵਾ ਸੁਝਾਅ 'ਤੇ ਗੌਰ ਨਹੀਂ ਕੀਤਾ ਜਾਵੇਗਾ |

ਪਿਛਲੀ ਖ਼ਬਰ ਸਰਕਾਰੀ ਸਕੂਲ ਗੋਬਿੰਦਪੁਰਾ ਦੇ ਸਾਲਾਨਾ ਸਮਾਗਮ ਮੌਕੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਪਿੰਡ ਬੱਲੋ੍ਹ ਵਿਖੇ ਮਨਰੇਗਾ ਮਜ਼ਦੂਰਾਂ ਵਲੋਂ ਭਰਵੀਂ ਇਕੱਤਰਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।