21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸਰਕਾਰੀ ਸਕੂਲ ਗੋਬਿੰਦਪੁਰਾ ਦੇ ਸਾਲਾਨਾ ਸਮਾਗਮ ਮੌਕੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ <br/>

ਅਜੀਤ ਡੈਸਕ 26-12-2025
ਨਥਾਣਾ, 25 ਦਸੰਬਰ (ਗੁਰਦਰਸ਼ਨ ਲੁੱਧੜ)-ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰਾ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਵਲੋਂ ਵੱਖ-ਵੱਖ ਸੱਭਿਆਚਾਰਕ ਕਿਰਿਆਵਾਂ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ | ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ | ਇਸ ਉਪਰੰਤ ਵਿਦਿਆਰਥੀਆਂ ਨੇ ਆਪਣੇ ਇੰਚਾਰਜ ਅਧਿਆਪਕਾਂ ਦੀ ਅਗਵਾਈ ਹੇਠ ਨਸ਼ਿਆਂ ਦੀ ਰੋਕਥਾਮ ਸੰਬੰਧੀ ਨਾਟਕ 'ਨਸ਼ਿਆਂ ਨੂੰ ਨਾਂਹ, ਜ਼ਿੰਦਗੀ ਨੂੰ ਹਾਂ', ਪੰਜਾਬੀ ਗੀਤ 'ਰੱਤੀ', ਹਿੰਦੀ ਕੋਰਿਓਗ੍ਰਾਫੀ 'ਬਾਗਬਾਨ ਰੱਬ ਹੈ', 'ਸਿੱਖ ਧਰਮ ਵਿਚ ਔਰਤ ਦੀ ਕੁਰਬਾਨੀ' ਵਿਸ਼ੇ 'ਤੇ ਕੋਰਿਓਗ੍ਰਾਫੀ, ਕਲਾਸੀਕਲ ਡਾਂਸ, ਲੁੱਡੀ, ਅੰਗਰੇਜ਼ੀ ਨਾਟਕ 'ਸੋਸ਼ਲ ਮੀਡੀਆ - ਇੱਕ ਅਲਾਮਤ', ਮਾਰਵਾੜੀ ਡਾਂਸ, ਪੰਜਾਬੀ ਲੋਕ ਨਾਚ ਭੰਗੜਾ ਅਤੇ ਗਿੱਧਾ ਵਰਗੀਆਂ ਪੇਸ਼ਕਾਰੀਆਂ ਰਾਹੀਂ ਆਪਣੀ ਕਲਾ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਮੁੱਖ ਮਹਿਮਾਨ ਹਲਕਾ ਵਿਧਾਇਕ ਜਗਸੀਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਣਾ ਸੇਠੀ ਦੀ ਅਗਵਾਈ ਹੇਠ ਪਿ੍ੰਸੀਪਲ ਆਸ਼ੂ ਸਿੰਘ (ਬਲਾਕ ਨੋਡਲ ਅਫ਼ਸਰ ਰਾਮਪੁਰਾ), ਪਿ੍ੰਸੀਪਲ ਜਸਵੀਰ ਸਿੰਘ ਬੇਗਾ, ਪਿ੍ੰਸੀਪਲ ਕੁਲਵਿੰਦਰ ਸਿੰਘ ਬੇਗਾ, ਪਿ੍ੰਸੀਪਲ ਸੁਨੀਲ ਕੁਮਾਰ, ਪਿ੍ੰਸੀਪਲ ਦੀਪਕ ਕੁਮਾਰ, ਪਿ੍ੰਸੀਪਲ ਵਰਿੰਦਰਪਾਲ ਸਿੰਘ ਸਿੱਧੂ, ਇੰਚਾਰਜ ਪਿ੍ੰਸੀਪਲ ਦਵਿੰਦਰਪਾਲ ਸਿੰਘ ਬਾਵਾ, ਇੰਚਾਰਜ ਪਿ੍ੰਸੀਪਲ ਲਖਵਿੰਦਰ ਕੌਰ, ਪਿ੍ੰਸੀਪਲ ਮੀਨਾ ਭਾਰਤੀ, ਮੁੱਖ ਅਧਿਆਪਕ ਕੁਲਵਿੰਦਰ ਸਿੰਘ ਕਟਾਰੀਆ, ਮੁੱਖ ਅਧਿਆਪਕਾ ਗਗਨਪ੍ਰੀਤ ਕੌਰ, ਮੁੱਖ ਅਧਿਆਪਕਾ ਡਾ. ਨੀਤੂ, ਮੁੱਖ ਅਧਿਆਪਕਾ ਗੁਰਪ੍ਰੀਤ ਕੌਰ, ਚਮਕੌਰ ਸਿੰਘ, ਮਨਜੋਤ ਕੌਰ, ਡਾ. ਰਣਜੋਧ ਸਿੰਘ (ਮੁੱਖ ਸੰਪਾਦਕ) ਅਤੇ ਵਿਪਨ ਕੁਮਾਰ (ਸਹਿ-ਸੰਪਾਦਕ) ਵਲੋਂ ਸਕੂਲ ਦੇ ਵਿਦਿਆਰਥੀਆਂ ਵਲੋਂ ਰਚੀਆਂ ਸਾਹਿਤਕ ਕਲਾ ਕਿਰਤਾਂ ਵਾਲਾ ਸਾਲਾਨਾ ਮੈਗਜ਼ੀਨ 'ਸਾਹਿਤਕ ਉਡਾਰੀ' ਦਾ ਪੰਜਵਾਂ ਅੰਕ ਰਿਲੀਜ਼ ਕੀਤਾ ਗਿਆ | ਇਸ ਸਮਾਗਮ ਦੌਰਾਨ ਅਕਾਦਮਿਕ ਖੇਤਰ ਵਿਚ ਪਿਛਲੇ ਸੈਸ਼ਨ 'ਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਅਤੇ ਖੇਡਾਂ ਵਿਚ ਰਾਜ ਪੱਧਰ 'ਤੇ ਭਾਗ ਲੈਣ ਵਾਲੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨਾਂ ਵਲੋਂ ਇਨਾਮ ਤਕਸੀਮ ਕੀਤੇ ਗਏ | ਮੈਡਮ ਰੂਬੀ ਮਹਿਤਾ ਵਲੋਂ ਸਕੂਲ ਦੀਆਂ ਸਾਲਾਨਾ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ ਗਈ | ਸਟੇਜ ਸੰਚਾਲਕਾ ਗੁਰਜੀਤ ਕੌਰ ਵਲੋਂ ਸਮਾਗਮ ਵਿਚ ਸ਼ਾਮਿਲ ਪਹੁੰਚੀਆਂ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ ਜੈ ਤੁਲਸੀ ਅਣੂਵਰਤ ਪਬਲਿਕ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਵਾਰਡਾਂ ਦੀ ਹੱਦਬੰਦੀ ਸੰਬੰਧੀ 29 ਦਸੰਬਰ ਤੱਕ ਦਿੱਤੇ ਜਾ ਸਕਦੇ ਹਨ ਸੁਝਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।