03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

'ਤੂੰ ਅਗਲਾ ਵਰਕਾ ਫੋਲ' ਦੇ ਹੋਕੇ ਨਾਲ ਪੀਪਲਜ਼ ਲਿਟਰੇਰੀ ਫ਼ੈਸਟੀਵਲ ਸਮਾਪਤ <br/>

ਅਜੀਤ ਡੈਸਕ 29-12-2025
ਬਠਿੰਡਾ, 28 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਨਾਟਕਕਾਰ ਡਾ. ਸਾਹਿਬ ਸਿੰਘ ਦੇ ਇਕ ਪਾਤਰੀ ਨਾਟਕ 'ਤੰੂ ਅਗਲਾ ਵਰਕਾ ਫੋਲ' ਦੇ ਹੋਕੇ ਨਾਲ ਅੱਠਵੇਂ ਚਾਰ ਰੋਜ਼ਾ ਪੀਪਲਜ਼ ਲਿਟਰੇਰੀ ਫ਼ੈਸਟੀਵਲ ਸਮਾਪਤ ਹੋ ਗਿਆ | ਧਰਮ ਅਤੇ ਫ਼ਿਰਕਾਪ੍ਰਸਤੀ ਦੀਆਂ ਸੌੜੀਆਂ ਵਲਗਣਾ ਦਾ ਸ਼ਿਕਾਰ ਹੋ ਪੀੜੀ ਦਰ ਪੀੜੀ ਪਰਿਵਾਰਾਂ ਦੀ ਦਿਲ ਹੂਲਵੀਂ ਕਹਾਣੀ ਨੇ ਸੈਂਕੜੇ ਦਰਸ਼ਕਾਂ ਦੀਆਂ ਅੱਖਾਂ ਵਿਚੋਂ ਹੰਝੂ ਵਹਾ ਦਿਤੇ¢ ਇਸ ਤੋਂ ਪਹਿਲਾਂ ਅੱਜ ਦੀ ਸ਼ੁਰੂਆਤ ਗਾਇਕ ਕੁਲਦੀਪ ਸਿਰਸਾ ਦੇ ਅਗਾਂਹਵਧੂ ਗੀਤਾਂ ਨਾਲ ਹੋਈ¢ ਅੱਜ ਦੇ ਮੱੁਖ ਸੁਰ ਭਾਸ਼ਣ ਭਾਰਤੀ ਲੋਕਤੰਤਰ: ਚੁਣੌਤੀਆਂ ਦੇ ਸਨਮੁਖ ਇਤਿਹਾਸ ਵਿਸ਼ੇ ਉਪਰ ਬੋਲਦਿਆਂ ਪ੍ਰਸਿੱਧ ਇਤਿਹਾਸਕਾਰ ਪ੍ਰੋ. ਸ਼ਮਸੁਲ ਇਸਲਾਮ, ਦਿੱਲੀ ਨੇ ਕਿਹਾ ਕਿ ਮੌਜੂਦਾ ਫਿਰਕਾਪ੍ਰਸਤੀ ਦੀਆਂ ਜੜਾਂ ਭਾਰਤੀ ਸੰਸਕ੍ਰਿਤੀ ਵਿਚੋਂ ਲੱਭਦੀਆਂ ਹਨ¢ ਸਮਕਾਲੀ ਸੱਤਾ ਆਜ਼ਾਦੀ ਸੰਘਰਸ਼ ਵਿਚ ਕਿਤੇ ਵੀ ਦਿਖਾਈ ਨਹੀਂ ਦਿੰਦੀ | ਇਸ ਲਈ ਉਹ ਉਸ ਸ਼ਾਨਾਮੱਤੇ ਸੰਘਰਸ਼ ਨੂੰ ਪੁਠਾ ਗੇੜ ਦੇਣ ਦੀ ਕੋਸ਼ਿਸ਼ ਕਰ ਰਹੀ ਹੈ¢ ਇਸ ਦੀ ਫ਼ਿਕਰਮੰਦੀ ਹੋਰ ਵਧ ਜਾਂਦੀ ਹੈ, ਜਦੋਂ ਭਾਰਤ ਦੀਆਂ ਸਾਰੀਆਂ ਪ੍ਰਮੱੁਖ ਸਾਰੀਆਂ ਰਾਜਸੀ ਇਸ ਖ਼ਤਰਨਾਕ ਰੁਝਾਣ ਦਾ ਸ਼ਿਕਾਰ ਦਿਸਦੀਆਂ ਹਨ¢ ਸੈਸ਼ਨ ਦੇ ਮੁੱਖ ਮਹਿਮਾਨ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਧਰਮ, ਜਾਤ ਅਤੇ ਨਸਲ ਵਰਗੀਆਂ ਬੁਰਾਈਆਂ ਭਾਰਤੀ ਸਮਾਜ ਨੂੰ ਪਿਛੜਖੁਰੀ ਗੇੜ ਦੇ ਰਹੀਆਂ ਹਨ, ਜਿਸ ਤੋਂ ਮਜ਼ਬੂਤੀ ਨਾਲ ਉਭਰਣ ਦੀ ਲੋੜ ਹੈ¢ ਉਨ੍ਹਾਂ ਕਿਹਾ ਕਿ ਫ਼ਿਰਕਾਪ੍ਰਸਤ ਸੋਚ ਮੌਜੂਦਾ ਦੌਰ ਵਿਚ ਸਾਰੀਆਂ ਸੱਤਾਧਾਰੀ ਅਤੇ ਵਿਰੋਧੀ ਧਿਰਾਂ 'ਤੇ ਕਾਬਜ਼ ਹਨ¢ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਜਸ ਮੰਡ ਨੇ ਕਿਹਾ ਕਿ ਲਿਟਰੇਰੀ ਫ਼ੈਸਟੀਵਲ ਲੋਕਾਂ ਦੇ ਵਿਭਿੰਨ ਮਸਲਿਆਂ ਦੇ ਵਿਚਾਰ ਚਰਚਾ ਦੇ ਕੇਂਦਰ ਹਨ¢ ਸੰਸਥਾ ਪੀਪਲਜ਼ ਫੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਹਿੰਦਿਆਂ ਕਿਹਾ¢ ਇਸ ਮੌਕੇ ਪੁਸਤਕ ਸਭਿਆਚਾਰ ਦੇ ਪਾਸਾਰ ਹਿੱਤ ਸਰਦਾਰਾ ਸਿੰਘ, ਚੰਡੀਗੜ੍ਹ ਅਤੇ ਗੁਰਪ੍ਰੀਤ ਆਰਟਿਸਟ ਬਠਿੰਡਾ ਨੂੰ ਸਨਮਾਨਿਤ ਕੀਤਾ ਗਿਆ¢

ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਪਾਬੰਦੀਆਂ ਦੇ ਹੁਕਮ ਜਾਰੀ ਅਗਲੀ ਖ਼ਬਰ 1 ਤੋਂ 31 ਜਨਵਰੀ ਤੱਕ ਮਨਾਇਆ ਜਾਵੇਗਾ ਰਾਸ਼ਟਰੀ ਸੁਰੱਖਿਆ ਮਹੀਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।