ਦੋਰਾਹਾ, 15 ਜੂਨ (ਮਨਜੀਤ ਸਿੰਘ ਗਿੱਲ)-ਗੁਰਦੁਆਰਾ ਅਰਦਾਸ ਪੁਰਾ ਸਾਹਿਬ ਪਿੰਡ ਕੱਦੋਂ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਸਮਾਗਮ 'ਚ ਸੰਤ ਬਾਬਾ ਭੁਪਿੰਦਰ ਸਿੰਘ ਜਰਗ (ਰਾੜਾ ਸਾਹਿਬ) ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀਂ ਦੇ ਇਲਾਹੀ ਕੀਰਤਨ ਦੁਆਰਾ ਨਿਹਾਲ ਕੀਤਾ ਅਤੇ ਗੁਰੂ ਸਾਹਿਬ ਦੇ ਜੀਵਨ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ | ਸਮਾਗਮ ਦੀ ਸੰਪੂਰਨਤਾ ਮੌਕੇ ਆਰੰਭ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬਾਬਾ ਮਨਜੀਤ ਸਿੰਘ ਕਟਾਣਾ ਸਾਹਿਬ ਤੇ ਬਾਬਾ ਜਸਜਿੰਦਰ ਸਿੰਘ ਦੀ ਬਿਲਾਸਪੁਰ ਵਾਲਿਆਂ ਨੇ ਗੁਰਬਾਣੀ ਦੀ ਕਥਾ ਦੁਆਰਾ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ | ਸਮਾਗਮ ਦੀ ਜਾਣਕਾਰੀ ਦਿੰਦਿਆਂ ਬਾਬਾ ਸਤਿਨਾਮ ਸਿੰਘ ਹਰਿਦੁਆਰ ਤੇ ਭਾਈ ਦਲਜੀਤ ਸਿੰਘ ਨੇ ਦੱਸਿਆ ਕਿ ਛੇਵੇਂ ਪਾਤਿਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਤੋਂ 20 ਸਾਲ ਦੇ ਬੱਚਿਆਂ ਦੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ, ਜਿਸ 'ਚ 50 ਦੇ ਕਰੀਬ ਬੱਚਿਆਂ ਨੇ ਭਾਗ ਲਿਆ | ਮੁਕਾਬਲਿਆਂ 'ਚ 5 ਤੋਂ 10 ਸਾਲ ਦੇ ਗਰੁੱਪ 'ਚੋਂ ਪਹਿਲਾ ਸਥਾਨ ਤਨਵੀਰਪ੍ਰੀਤ ਸਿੰਘ ਕੱਦੋਂ, ਦੂਜਾ ਸਥਾਨ ਜਸਗੁਨ ਸਿੰਘ ਪਨੈਚ ਭੜੀ, ਤੀਜਾ ਸਥਾਨ ਅਕਾਸ਼ਦੀਪ ਸਿੰਘ ਕੱਦੋਂ ਨੇ ਕੀਤਾ | ਇਸੇ ਤਰ੍ਹਾਂ 11 ਤੋਂ 15 ਸਾਲ 'ਚ ਪਹਿਲਾ ਸਥਾਨ ਦਸਮੀਤ ਸਿੰਘ ਕੱਦੋਂ, ਦੂਜਾ ਸਥਾਨ ਮਨਿੰਦਰ ਸਿੰਘ ਕੱਦੋਂ ਤੇ ਤੀਜਾ ਸਥਾਨ ਹਰਸੁਖਮਨ ਸਿੰਘ ਕੱਦੋਂ ਹਾਸਿਲ ਕੀਤਾ, 16 ਤੋਂ 20 ਸਾਲ ਦੇ ਗਰੁੱਪ ਵਿਚ ਪਹਿਲਾ ਸਥਾਨ ਗੁਰਪ੍ਰਤਾਪ ਸਿੰਘ ਦੋਰਾਹਾ, ਗੁਰਬਖਸ ਸਿੰਘ ਕੱਦੋਂ ਨੇ ਦੂਜਾ ਤੇ ਤੀਜਾ ਸਥਾਨ ਮਨਰਾਜ ਸਿੰਘ ਕੱਦੋਂ ਨੇ ਪ੍ਰਾਪਤ ਕੀਤਾ | ਜੱਜਮੈਂਟ ਦੀ ਸੇਵਾ ਦਲਜੀਤ ਸਿੰਘ ਪੱਪੀ ਕੱਦੋਂ ਤੇ ਪਰਮਿੰਦਰ ਸਿੰਘ ਗੁਰੀ ਨੇ ਨਿਭਾਈ | ਮੁਕਾਬਲਿਆਂ 'ਚ ਭਾਗ ਲੈਣ ਵਾਲੇ ਤੇ ਜੇਤੂ ਬੱਚਿਆਂ ਨੂੰ ਪ੍ਰਬੰਧਕਾਂ ਵਲੋਂ ਸਨਮਾਨ ਚਿੰਨ੍ਹ, ਦਸਤਾਰਾਂ ਤੇ ਨਕਦ ਇਨਾਮ ਦਿੱਤੇ ਗਏ | ਇਸ ਮੌਕੇ ਬਾਬਾ ਹਰਨੇਕ ਸਿੰਘ ਨੇਕੀ, ਸੁਰਿੰਦਰ ਪਾਲ ਸਿੰਘ, ਹੈੱਡ ਗ੍ਰੰਥੀ ਪ੍ਰਗਟ ਸਿੰਘ, ਕੇਵਲ ਸਿੰਘ, ਮਨਪ੍ਰੀਤ ਸਿੰਘ ਮੰਨੂ, ਭਜਨ ਸਿੰਘ, ਸਤਨਾਮ ਸਿੰਘ, ਭਰਪੂਰ ਸਿੰਘ ਭੂਰਾ, ਅਵਤਾਰ ਸਿੰਘ ਤਾਰਾ, ਰਾਜਾ ਸਿੰਘ ਸ਼ਾਹਪੁਰ, ਤਰੁਣਪ੍ਰੀਤ ਸਿੰਘ ਸਿੰਘ, ਗੀਗਾ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ |