24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ

ਅਜੀਤ ਡੈਸਕ 16-06-2025
ਮਾਛੀਵਾੜਾ ਸਾਹਿਬ, 15 ਜੂਨ (ਰਾਜਦੀਪ ਸਿੰਘ ਅਲਬੇਲਾ)-ਬੀਤੀ ਦੇਰ ਰਾਤ ਸੜਕ ਹਾਦਸੇ ਵਿਚ ਪਿੰਡ ਜੋਧਵਾਲ ਦੇ ਰਹਿਣ ਵਾਲੇ ਨੌਜਵਾਨ ਧੀਰਜ ਰਾਣਾ ਦੀ ਮੌਤ ਹੋ ਗਈ¢ ਮਿ੍ਤਕ ਦੇ ਪਿਤਾ ਦਰਸ਼ਨ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਹ ਖੇਤੀ ਦਾ ਕੰਮ ਕਰਦਾ ਹੈ ਅਤੇ ਉਸ ਦਾ ਲੜਕਾ ਧੀਰਜ ਰਾਣਾ ਖਰੜ ਵਿਖੇ ਦੋਆਬਾ ਕਾਲਜ 'ਚ ਕੰਟੀਨ ਚਲਾਉਣ ਦਾ ਕੰਮ ਕਰਦਾ ਸੀ¢ ਕੱਲ੍ਹ 14 ਜੂਨ ਦੀ ਰਾਤ ਨੂੰ ਉਸ ਦਾ ਲੜਕਾ ਧੀਰਜ ਰਾਣਾ ਆਪਣੀ ਕਾਰ ਰਾਹੀਂ ਮਾਛੀਵਾੜਾ ਤੋਂ ਪਿੰਡ ਜੋਧਵਾਲ ਨੂੰ ਆ ਰਿਹਾ ਸੀ ਕਿ ਰਸਤੇ ਵਿਚ ਪਿੰਡ ਲੁਬਾਣਗੜ੍ਹ ਨੇੜੇ ਇਕ ਟਰੈਕਟਰ ਨਾਲ ਉਸ ਦੇ ਵਾਹਨ ਦੀ ਸਿੱਧੀ ਟੱਕਰ ਹੋ ਗਈ¢ ਨੌਜਵਾਨ ਧੀਰਜ ਰਾਣਾ ਨੂੰ ਜ਼ਖ਼ਮੀ ਹਾਲਤ ਵਿਚ ਕਾਰ 'ਚੋਂ ਬਾਹਰ ਕੱਢਿਆ ਗਿਆ ਤੇ ਜਦੋਂ ਇਲਾਜ ਲਈ ਉਸ ਨੂੰ ਸਮਰਾਲਾ ਹਸਪਤਾਲ ਲਿਆਂਦਾ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਨੰੂ ਮਿ੍ਤਕ ਕਰਾਰ ਦੇ ਦਿੱਤਾ¢ ਨੌਜਵਾਨ ਧੀਰਜ ਰਾਣਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਅਜੇ ਕੁਆਰਾ ਸੀ¢ ਪੁਲਿਸ ਵਲੋਂ ਟਰੈਕਟਰ ਚਾਲਕ ਹਰਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ¢
ਪਿਛਲੀ ਖ਼ਬਰ ਹਲਕਾ ਪਾਇਲ 'ਚ ਨਹਿਰਾਂ 'ਤੇ ਬਣੇ ਪੁਰਾਣੇ ਚਾਰ ਪੁਲਾਂ ਦੀ ਥਾਂ ਨਵੇਂ ਸਟੀਲ ਦੇ ਪੁਲ ਬਣਾਏ ਜਾਣਗੇ-ਡਾ. ਅਮਰ ਸਿੰਘ ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 4 ਰੋਜ਼ਾ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।