24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਗੰਨੇ ਨਾਲ ਭਰਿਆ ਟਰੱਕ ਜੀ. ਟੀ. ਰੋਡ ਦੇ ਹਾਈਵੇ 'ਤੇ ਲਟਕਿਆ, ਵੱਡਾ ਹਾਦਸਾ ਹੋਣੋਂ ਬਚਿਆ

ਅਜੀਤ ਡੈਸਕ 16-06-2025
ਖੰਨਾ, 15 ਜੂਨ (ਹਰਜਿੰਦਰ ਸਿੰਘ ਲਾਲ)-ਖੰਨਾ 'ਚ ਨੈਸ਼ਨਲ ਹਾਈਵੇ 'ਤੇ ਗੁਰਦੁਆਰਾ ਕਲਗ਼ੀਧਰ ਸਾਹਿਬ ਦੇ ਨੇੜੇ ਸਹਾਰਨਪੁਰ ਤੋਂ ਲੁਧਿਆਣਾ ਲਈ ਗੰਨਾ ਲੈ ਕੇ ਚੱਲਿਆ ਟਰੱਕ ਸਵੇਰੇ 3 ਵਜੇ ਦੇ ਜੀ. ਟੀ. ਰੋਡ ਦੇ ਫਲਾਈ ਓਵਰ 'ਤੇ ਖ਼ਰਾਬ ਖੜੇ੍ਹ ਟਰੱਕ ਨਾਲ ਜਾ ਟਕਰਾਇਆ | ਸਿੱਟੇ ਵਜੋਂ ਇਹ ਗੰਨੇ ਨਾਲ ਭਰਿਆ ਟਰੱਕ ਪਲਟ ਗਿਆ | ਇਹ ਲੋਕਾਂ ਦੀ ਖ਼ੁਸ਼ਕਿਸਮਤੀ ਹੀ ਮੰਨੀ ਜਾਵੇਗੀ ਕਿ ਟਰੱਕ ਭਾਵੇਂ ਪੁਲ 'ਤੇ ਲਟਕ ਗਿਆ, ਪਰ ਥੱਲੇ ਡਿੱਗਣ ਤੋਂ ਵਾਲ ਵਾਲ ਬਚ ਗਿਆ | ਟਰੱਕ ਡਰਾਈਵਰ ਅਲੀ ਦੇ ਕਾਫੀ ਸੱਟਾਂ ਲੱਗੀਆਂ | ਡਰਾਈਵਰ ਅਲੀ ਨੇ ਦੱਸਿਆ ਕਿ ਜਦੋਂ ਮੈਂ ਸਹਾਰਨਪੁਰ ਤੋਂ ਖੰਨਾ ਦੀ ਗੁਰੂ ਅਮਰਦਾਸ ਮਾਰਕੀਟ ਨੇੜੇ ਪਹੁੰਚਿਆ ਤਾਂ ਸਾਹਮਣੇ ਜੀ. ਟੀ. ਰੋਡ ਦੇ ਵਿਚਕਾਰ ਟਰੱਕ ਖ਼ਰਾਬ ਖੜ੍ਹਾ ਸੀ ਪਰ ਮੇਰੇ ਬਚਾਅ ਕਰਦਿਆਂ ਕਰਦਿਆਂ ਵੀ ਮੇਰਾ ਟਰੱਕ ਉਸ ਨਾਲ ਟਕਰਾ ਗਿਆ | ਹਾਦਸੇ 'ਚ ਮੇਰੇ ਟਰੱਕ ਦਾ ਅਗਲਾ ਟਾਇਰ ਫੱਟ ਗਿਆ, ਜਿਸ ਕਰਕੇ ਮੇਰਾ ਸੰਤੁਲਨ ਵਿਗੜ ਗਿਆ ਅਤੇ ਮੇਰਾ ਟਰੱਕ ਜੀ. ਟੀ. ਰੋਡ ਪੁਲ ਦੇ ਉੱਪਰ ਹੀ ਪਲਟੀ ਖਾ ਗਿਆ | ਇਸ ਦਰਮਿਆਨ ਮੌਕੇ 'ਤੇ ਪਹੁੰਚੇ ਗੰਨੇ ਦੇ ਮਾਲਕ ਜਸਵਾਲ ਨੇ ਦੱਸਿਆ ਕਿ ਸਵੇਰੇ ਤਿੰਨ ਵਜੇ ਦੇ ਕਰੀਬ ਡਰਾਈਵਰ ਨੇ ਮੈਨੂੰ ਫ਼ੋਨ ਕੀਤਾ ਕਿ ਖੰਨਾ ਦੇ ਜੀ. ਟੀ. ਰੋਡ 'ਤੇ ਗੁ. ਕਲਗ਼ੀਧਰ ਸਾਹਿਬ ਗੁਰਦੁਆਰੇ ਕੋਲ ਟਰੱਕ ਹਾਦਸਾਗ੍ਰਸਤ ਹੋ ਗਿਆ ਹੈ | ਜਿਸ ਕਾਰਨ ਮੈਂ ਦੂਜਾ ਟਰੱਕ ਲੈ ਕੇ ਇਥੇ ਪਹੁੰਚਿਆ ਹਾਂ ਤੇ ਗੰਨਾ ਪਲਟੀ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ | ਜੀ. ਟੀ. ਰੋਡ 'ਤੇ ਖ਼ਰਾਬ ਖੜੇ੍ਹ ਟਰੱਕ ਦੇ ਡਰਾਈਵਰ ਦੇਵਰਾਜ ਨੇ ਦੱਸਿਆ ਕਿ ਮੇਰੀ ਗੱਡੀ ਦੇਰ ਰਾਤ ਖ਼ਰਾਬ ਹੋ ਗਈ ਸੀ, ਜਿਸ ਕਾਰਨ ਜੀ. ਟੀ. ਰੋਡ 'ਤੇ ਇਕ ਪਾਸੇ ਖੜ੍ਹੀ ਕੀਤੀ ਸੀ ਪਰ ਪਿੱਛੋਂ ਗੰਨੇ ਨਾਲ ਭਰਿਆ ਤੇ ਰਫ਼ਤਾਰ ਟਰੱਕ ਆਇਆ, ਜਿਸ ਨੇ ਮੇਰੀ ਗੱਡੀ ਨੂੰ ਟੱਕਰ ਮਾਰ ਦਿੱਤੀ | ਉਹ ਟਰੱਕ ਅੱਗੇ ਜਾ ਕੇ ਪਲਟ ਗਈ ਸਾਡਾ ਜਾਨੀ ਨੁਕਸਾਨ ਤੋਂ ਬਚਾ ਰਿਹਾ | ਦੋਨੇਂ ਗੱਡੀਆਂ ਦਾ ਮਾਲੀ ਨੁਕਸਾਨ ਕਾਫੀ ਜ਼ਿਆਦਾ ਹੋਇਆ ਹੈ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਰਸਤਾ ਚਾਲੂ ਕਰਵਾਇਆ |
ਪਿਛਲੀ ਖ਼ਬਰ ਜੇ. ਐਸ. ਐਫ. ਐਚ. ਖਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ ਅਗਲੀ ਖ਼ਬਰ ਥਾਣਾ ਸਦਰ ਖੰਨਾ ਪੁਲਸ ਨੇ ਹੈਰੋਇਨ ਸਮੇਤ ਵਿਅਕਤੀ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।