24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਜੇ. ਐਸ. ਐਫ. ਐਚ. ਖਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ

ਅਜੀਤ ਡੈਸਕ 16-06-2025
ਨਵਾਂਸ਼ਹਿਰ, 15 ਜੂਨ (ਦੀਦਾਰ ਸਿੰਘ ਸ਼ੇਤਰਾ) - ਜੇ.ਐਸ.ਐਫ.ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੇ ਬੱਚਿਆਂ ਵੱਲੋਂ ਇਤਿਹਾਸਕ ਅਸਥਾਨਾਂ ਦਾ ਵਿੱਦਿਅਕ ਟੂਰ ਲਗਾਇਆ ਗਿਆ | ਇਸ ਵਿੱਦਿਅਕ ਟੂਰ 'ਚ ਅਧਿਆਪਕ ਸਾਹਿਬਾਨਾਂ ਵੱਲੋਂ ਬੱਚਿਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖ ਧਰਮ ਦੇ 500 ਸਾਲਾ ਇਤਿਹਾਸਕ ਪਿਛੋਕੜ ਨੂੰ ਦਰਸਾਉਂਦਾ 'ਵਿਰਾਸਤ-ਏ-ਖਾਲਸਾ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ | ਪਿ੍ੰਸੀਪਲ ਦਲਜੀਤ ਸਿੰਘ ਬੋਲਾ ਨੇ 'ਵਿਰਾਸਤ-ਏ-ਖਾਲਸਾ' ਦੇ ਪਹਿਲੇ ਪੜਾਅ 'ਚ ਬਣੀਆਂ ਇਤਿਹਾਸਕ ਤਸਵੀਰਾਂ ਅਤੇ ਕਲਾਕਿ੍ਤੀਆਂ ਜੋ ਪੰਜਾਬ ਦੇ ਸੱਭਿਆਚਾਰ, ਰਹਿਣ ਸਹਿਣ, ਸਿੱਖ ਧਰਮ ਦੇ ਉਦੈ, ਦਸ ਗੁਰੂ ਸਾਹਿਬਾਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਮਿਲਣ ਤੱਕ ਦੇ ਇਤਿਹਾਸ , ਬੱਚਿਆਂ ਨੂੰ ਦਿਖਾਉਂਦੇ ਹੋਏ ਉਨ੍ਹਾਂ ਤਸਵੀਰਾਂ ਅਤੇ ਕਲਾਕਿ੍ਤੀਆਂ ਦੇ ਇਤਿਹਾਸਿਕ ਪਿਛੋਕੜ ਤੋਂ ਜਾਣੂ ਕਰਵਾਇਆ ਗਿਆ | ਦੂਜੇ ਪੜਾਅ ਵਿੱਚ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਭਾਰਤ ਦੀ ਆਜ਼ਾਦੀ (1708-1947 ਈਸਵੀ) ਪੰਜਾਬ ਦੇ ਇਤਿਹਾਸ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ | ਇਸ ਤੋਂ ਬਾਅਦ ਅਨੰਦਪੁਰ ਸਾਹਿਬ ਵਿਖੇ ਦੂਸਰੇ ਇਤਿਹਾਸਕ ਗੁਰਦੁਆਰਿਆਂ ਦੇ ਵੀ ਬੱਚਿਆਂ ਨੂੰ ਦਰਸ਼ਨ ਕਰਵਾਏ ਗਏ | ਪਿ੍ੰਸੀਪਲ ਦਲਜੀਤ ਸਿੰਘ ਬੋਲਾ ਨੇ ਇਸ ਇਤਿਹਾਸਕ ਵਿੱਦਿਅਕ ਟੂਰ ਲਈ ਅਧਿਆਪਕਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਇੰਦਰਜੀਤ ਮਾਹੀ ,ਪੂਜਾ ਪ੍ਰਭਾਕਰ ਅਤੇ ਸੰਦੀਪ ਕੌਰ ਆਦਿ ਵੀ ਸ਼ਾਮਿਲ ਸਨ |
ਪਿਛਲੀ ਖ਼ਬਰ ਬਾਬਾ ਹਾਲ ਮਸਤ ਦਰਬਾਰ ਮੇਲਾ 2 ਤੋਂ ਅਗਲੀ ਖ਼ਬਰ ਗੰਨੇ ਨਾਲ ਭਰਿਆ ਟਰੱਕ ਜੀ. ਟੀ. ਰੋਡ ਦੇ ਹਾਈਵੇ 'ਤੇ ਲਟਕਿਆ, ਵੱਡਾ ਹਾਦਸਾ ਹੋਣੋਂ ਬਚਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।