ਖੰਨਾ, 15 ਜੂਨ (ਪੱਤਰ ਪ੍ਰੇਰਕ)-ਅਣਖ ਜਗਾਓ, ਆਜ਼ਾਦੀ ਪਾਓ, ਰਾਜ ਲਿਆਓ ਬੈਨਰ ਹੇਠ ਮਸੀਹੀ ਭਾਈਚਾਰੇ ਵਲੋਂ 18 ਜੂਨ ਨੂੰ ਦਾਣਾ ਮੰਡੀ ਸਮਾਣਾ ਵਿਖੇ ਹੋ ਰਹੀ ਰਾਜ ਪੱਧਰੀ ਰੈਲੀ ਦੇ ਸਬੰਧ ਵਿਚ ਮਸੀਹੀ ਭਾਈਚਾਰੇ ਦੀ ਮੀਟਿੰਗ ਪਵਿੱਤਰ ਜੀਵਨ ਫਾੳਾੂਡੇਸ਼ਨ ਪਾਸਟਰ ਲਖਵੀਰ ਦੀ ਪ੍ਰਧਾਨਗੀ ਹੇਠ ਪਾਸਟਰ ਗੁਰਮੀਤ ਫ਼ਤਿਹਗੜ੍ਹ ਸਾਹਿਬ ਦੇ ਸਹਿਯੋਗ ਨਾਲ ਖੰਨਾ ਵਿਖੇ ਕਰਵਾਈ ਗਈ | ਇਸ ਮੌਕੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਵਿਸ਼ੇਸ਼ ਮਹਿਮਾਨ ਵਜੋ ਸ਼ਿਰਕਤ ਕੀਤੀ | ਰੈਲੀ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ | ਭਾਈਚਾਰੇ ਦੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਮੁਸ਼ਕਲਾਂ ਦੇ ਹੱਲ ਲਈ ਹੋ ਰਹੀ ਰੈਲੀ ਦਾ ਮਸੀਹੀ ਭਾਈਚਾਰੇ ਵੱਲੋਂ ਸਮਰਥਨ ਕੀਤਾ ਗਿਆ | ਚਰਚ ਦੀ ਸੁਰੱਖਿਆ, ਪਾਸਟਰਾਂ ਦਾ ਸਨਮਾਨ, ਕਬਰਸਤਾਨ ਲਈ ਜ਼ਮੀਨ, ਯਰੂਸ਼ਲਮ ਯਾਤ੍ਰਾ, ਰਾਖਵਾਂਕਰਨ, ਈਸਾਈ ਰੈਜੀਮੈਂਟ, ਮਸੀਹੀ ਵਿਦਿਆਰਥੀਆਂ ਦੇ ਵਜ਼ੀਫ਼ੇ ਅਤੇ ਬੇਘਰ ਲੋਕਾਂ ਲਈ ਘਰ ਆਦਿ ਮੁੱਦਿਆਂ ਦੇ ਸੰਬੰਧ ਵਿਚ 18 ਜੂਨ ਨੂੰ ਉਕਤ ਸਮਾਣਾ ਦੀ ਦਾਣਾ ਮੰਡੀ ਵਿਖੇ ਵੱਡੀ ਗਿਣਤੀ ਵਿਚ ਪਹੁੰਚਣ ਦਾ ਪੋਸਟਰ ਜਾਰੀ ਕਰਦੇ ਹੋਏ ਪਾਸਟਰ ਐਸੋਸੀਏਸ਼ਨ ਖੰਨਾ ਵਲੋਂ ਮਤਾ ਪਾਸ ਕੀਤਾ ਗਿਆ | ਇਸ ਮੌਕੇ ਗੁਰਬਾਜ, ਪਾ. ਬੰਟੀ ਖੰਨਾ, ਪਾ. ਬਿਸ਼ਨਦਾਸ, ਪਾ. ਅਮਰੀਕ, ਪਾ. ਮਮਤਾ, ਪਾ. ਅਮਨਦੀਪ, ਪਾ. ਕਮਲਜੀਤ ਕੌਰ, ਪਾ. ਪ੍ਰੇਮ, ਬਿਸ਼ਪ ਮੱਖਣ ਤੇ ਪਾ. ਸੁਨੀਲ ਕੁਮਾਰ ਆਦਿ ਸ਼ਾਮਿਲ ਹੋਏ |