ਬੀਜਾ, 15 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਪਿੰਡ ਬਲਾਲਾ ਦੀ ਸਨਮਾਨਯੋਗ, ਅਗਾਂਹਵਧੂ ਸੋਚ ਵਾਲੀ ਸ਼ਖ਼ਸੀਅਤ ਹਰਭਜਨ ਸਿੰਘ ਸੋਹੀ ਸਾਬਕਾ ਸਰਪੰਚ 87 ਸਾਲਾਂ ਦੀ ਉਮਰ ਭੋਗ ਕੇ ਬੀਤੀ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ | ਇਹ ਰਵਿੰਦਰ ਸਿੰਘ ਸੋਹੀ ਦੇ ਪਿਤਾ ਸਨ | ਆਪਣੇ ਸਰਪੰਚੀ ਦੇ ਕਾਰਜ ਕਾਲ ਦੌਰਾਨ ਨਗਰ ਦੀ ਸੇਵਾ ਬਾਖ਼ੂਬੀ ਨਾਲ ਨਿਭਾਉਣ ਵਾਲੇ ਸਵ. ਹਰਭਜਨ ਸਿੰਘ ਸੋਹੀ ਨੇ ਸਮਰਾਲਾ ਵਿਖੇ ਸੋਹੀ ਇਲੈਕਟਰੀਕਲ ਵਰਕਸ ਦੀ ਦੁਕਾਨ ਖੋਲ੍ਹ ਕੇ ਇਲਾਕੇ ਅੰਦਰ ਬਹੁਤ ਵੱਡਾ ਨਾਮ ਕਮਾਉਣ ਕਰਕੇ ਸਰਪੰਚ ਬਲਾਲੇ ਵਾਲੇ ਨਾਲ ਪ੍ਰਸਿੱਧ ਹੋ ਗਏ ਸਨ | ਪਰਿਵਾਰਕ ਮੈਂਬਰਾਂ ਨਾਲ ਇੰਦਰਜੀਤ ਸਿੰਘ ਲੋਪੋਂ, ਸਰਬੰਸ ਸਿੰਘ ਮਾਣਕੀ, ਹਰਜਤਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਬਿਜਲੀਪੁਰ, ਅਜਮੇਰ ਸਿੰਘ ਪੂਰਬਾ, ਪਰਮਿੰਦਰ ਸਿੰਘ ਬੱਲੀ, ਜਸਮੇਲ ਸਿੰਘ ਬੌਂਦਲੀ, ਆਲਮਦੀਪ ਸਿੰਘ ਆਲਮ, ਬਰਜਿੰਦਰ ਸਿੰਘ ਬੱਬਲੂ ਲੋਪੋਂ, ਭਗਵਾਨ ਸਿੰਘ ਰੁਪਾਲੋਂ, ਰਣਜੀਤ ਸਿੰਘ ਜੀਤਾ, ਰੁਪਿੰਦਰ ਸਿੰਘ ਮਾਣਕੀ, ਸੁਰਜੀਤ ਸਿੰਘ ਪੂਰਬਾ, ਡਾ. ਅਮਰੀਕ ਸਿੰਘ ਚੱਕ ਸਰਾਏ, ਰਾਜਵੰਤ ਸਿੰਘ ਲੱਲ ਕਲਾਂ, ਬਲਦੇਵ ਸਿੰਘ ਗਿੱਲ ਪ੍ਰਧਾਨ ਫੋਕਲ ਪੁਆਇੰਟ, ਰਾਣਾ ਸਿੰਘ, ਦਲਬਾਗ ਸਿੰਘ, ਬਲਪ੍ਰੀਤ ਸਿੰਘ ਰੁਪਾਲੋਂ, ਜਥੇਦਾਰ ਮਨਜੀਤ ਸਿੰਘ ਦਹੇੜੂ, ਜਸਵੰਤ ਸਿੰਘ ਜੱਸੀ ਦਹੇੜੂ, ਜਸਵੀਰ ਸਿੰਘ ਲੋਪੋਂ, ਸੁਖਦੇਵ ਸਿੰਘ ਰੁਪਾਲੋਂ, ਸਰਬਜੀਤ ਸਿੰਘ ਪ੍ਰਧਾਨ ਰੁਪਾਲੋਂ, ਗੁਰਚਰਨ ਸਿੰਘ ਬਗਲੀ, ਬਲਵਿੰਦਰ ਸਿੰਘ ਬੰਬ, ਬਹਾਦਰ ਸਿੰਘ ਬਗ਼ਲੀ, ਮਨਦੀਪ ਸਿੰਘ ਸੋਨੂੰ, ਸੁਰਿੰਦਰ ਸਿੰਘ ਲੋਪੋਂ, ਨੰਬਰਦਾਰ ਬਹਾਲ ਸਿੰਘ ਬਗ਼ਲੀ, ਬੂਟਾ ਸਿੰਘ ਸਵੈਚ ਕਿਸਾਨ ਆਗੂ, ਪ੍ਰਗਟ ਸਿੰਘ ਭੌਰਲਾ, ਦਲਵੀਰ ਸਿੰਘ ਸਵੈਚ ਆਦਿ ਤੋਂ ਇਲਾਵਾ ਇਲਾਕੇ ਦੇ ਸਰਪੰਚ, ਪੰਚਾਂ, ਸਿਆਸੀ ਗੈਰ ਸਿਆਸੀ ਆਗੂਆਂ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ | ਬੇਅੰਤ ਸਿੰਘ ਬਲਾਲਾ ਨੇ ਦੱਸਿਆ ਕਿ ਮੇਰੇ ਤਾਇਆ ਹਰਭਜਨ ਸਿੰਘ ਨਮਿਤ ਰਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ, ਅਤਿੰਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਸਿੰਘ ਸਭਾ (ਸੋਹੀ ਪੱਤੀ) ਪਿੰਡ ਬਲਾਲਾ ਤਹਿਸੀਲ ਸਮਰਾਲਾ ਵਿਖੇ 17 ਜੂਨ ਨੂੰ ਦੁਪਹਿਰ 12 ਤੋਂ 1 ਵਜੇ ਦੇ ਦਰਮਿਆਨ ਹੋ ਰਿਹਾ ਹੈ |