ਮਲੌਦ, 15 ਜੂਨ (ਦਿਲਬਾਗ ਸਿੰਘ ਚਾਪੜਾ)-ਬਲਾਕ ਮਲੌਦ ਅਧੀਨ ਪੈਂਦੇ ਪਿੰਡ ਮਾਡਲ ਟਾਊਨ ਵਿਖੇ ਕੁੱਪ ਮਲੌਦ ਰੋਡ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ, ਜਿਸ ਵਿਚ ਜਿੱਥੇ ਰਾਹਗੀਰਾਂ ਨੂੰ ਠੰਡੇ ਮਿੱਠੇ ਜਲ ਪਿਲਾ ਕੇ ਗਰਮੀ ਤੋਂ ਰਾਹਤ ਦਿੱਤੀ ਗਈ, ਉੱਥੇ 200 ਦੇ ਕਰੀਬ ਫਲਦਾਰ ਅਤੇ ਛਾਂਦਾਰ ਬੂਟੇ ਵੰਡ ਕੇ ਵਾਤਾਵਰਣ ਲਈ ਬਚਾਉਣ ਲਈ ਵੀ ਅਪੀਲ ਕੀਤੀ ਗਈ | ਛਬੀਲ ਦੀ ਸ਼ੁਰੂਆਤ ਮੌਕੇ ਗਿਆਨੀ ਹਰਜਿੰਦਰ ਸਿੰਘ ਗੁਰਦੁਆਰਾ ਸਾਹਿਬ ਰੋੜੀਆ ਵਲੋਂ ਅਰਦਾਸ ਕੀਤੀ ਗਈ ਅਤੇ ਪਿੰਡ ਵਾਸੀਆਂ ਵੱਲੋਂ ਛਬੀਲ ਦੇ ਨਾਲ ਬੂਟੇ ਵੰਡਣ ਦੇ ਉੱਦਮ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਯੂਥ ਆਗੂ ਗੁਰਪ੍ਰੀਤ ਸਿੰਘ ਗੋਪੀ ਮਾਡਲ ਟਾਊਨ, ਸੀਨੀਅਰ ਆਗੂ ਬਲਵੰਤ ਰਾਮ ਪੱਪੂ, ਮਲਕੀਤ ਸਿੰਘ ਪੰਚ, ਸਰਬਨ ਲਾਲ ਪੰਚ, ਸਕਿੰਦਰ ਸਿੰਘ ਪੰਚ, ਕਰਨੈਲ ਰਾਮ ਪੰਚ, ਸਨਦੀਪ ਸਿੰਘ, ਬੇਅੰਤ ਸਿੰਘ, ਸਾਜਨ ਟੇਲਰ, ਮਲਕੀਤ ਸਿੰਘ, ਗੁਰਜੰਟ ਸਿੰਘ, ਸਰਬਜੀਤ ਸਿੰਘ, ਪ੍ਰਕਾਸ਼ ਸਿੰਘ, ਗੁਰਪ੍ਰੀਤ ਸਿੰਘ ਕਾਲੇ, ਛਿੰਦਾ ਰਾਮ, ਮਨਜੀਤ ਸਿੰਘ, ਮਨਪ੍ਰੀਤ ਸਿੰਘ, ਸਨਦੀਪ ਸਿੰਘ, ਪੈਕੀ, ਹਰਪ੍ਰੀਤ ਸਿੰਘ, ਗੁਰਦਿਆਲ ਸਿੰਘ, ਗਗਨਦੀਪ, ਕਿ੍ਸਨ ਲਾਲ, ਨਿਰਮਲ ਸਿੰਘ, ਰਿੰਪੀ, ਰਵਿੰਦਰ ਰਵੀ, ਮਿੱਠਣ, ਰਵਿੰਦਰ ਸਿੰਘ, ਯੁਵਰਾਜ ਸਿੰਘ, ਜੈਟੀ ਤੇ ਪਿ੍ਥੀ ਆਦਿ ਹਾਜ਼ਰ ਸਨ |