24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਮਾਇਆ ਦੇਵੀ ਸਕੂਲ ਦੇ ਵਿਦਿਆਰਥੀਆਂ ਨੇ ਪਿਤਾ ਦਿਵਸ ਮਨਾਇਆ

ਅਜੀਤ ਡੈਸਕ 16-06-2025
ਅਹਿਮਦਗੜ੍ਹ, 15 ਜੂਨ (ਸੁਖਜੀਤ ਸਿੰਘ ਖੇੜਾ)-ਸਥਾਨਕ ਮਾਇਆ ਦੇਵੀ ਸਕੂਲ ਦੇ ਸਾਰੀਆਂ ਹੀ ਜਮਾਤਾਂ ਦੇ ਵਿਦਿਆਰਥੀਆਂ ਵਲੋਂ ਪਿਤਾ ਦਿਵਸ ਮੌਕੇ ਸੰਬੰਧਿਤ ਗਤੀਵਿਧੀਆਂ ਵਿਚ ਹਿੱਸਾ ਲਿਆ | ਇਸ ਮੌਕੇ ਸਕੂਲ ਦੀਆਂ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਵਲੋਂ ਗਰਮੀਆਂ ਦੀਆਂ ਛੁੱਟੀਆਂ ਕਾਰਨ ਘਰ ਬੈਠੇ ਹੀ ਪਿਤਾ ਪ੍ਰਤੀ ਆਪਣੀ ਭਾਵਨਾਵਾਂ ਪ੍ਰਗਟ ਕਰਨ ਲਈ ਕਵਿਤਾਵਾਂ, ਪੇਂਟਿੰਗਜ਼ ਤੇ ਵੀਡੀਓ ਆਪਣੇ ਕਲਾਸ ਇੰਚਾਰਜਾਂ ਨਾਲ ਸਾਂਝੀਆਂ ਕੀਤੀਆਂ ਗਈਆਂ | ਇਨ੍ਹਾਂ ਯਾਦਾਂ ਦੇ ਸੰਗ੍ਰਹਿ ਵਿਚ ਪਿਤਾ ਅਤੇ ਬੱਚਿਆਂ ਦੇ ਪਿਆਰ ਨੂੰ ਦੇਖਦੇ ਸਕੂਲ ਪਿ੍ੰਸੀਪਲ ਨਵਦੀਪ ਵਰਮਾ ਤੇ ਸੀ.ਈ.ਓ. ਲਖਬੀਰ ਸਿੰਘ ਨੇ ਇਸ ਜਸ਼ਨ ਵਿਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਹੁਣ ਹਥਿਆਰਾਂ ਦੀ ਨਹੀਂ ਵਿਚਾਰਾਂ ਦੀ ਜੰਗ ਹੈ- ਜਥੇ. ਕਰੌਦੀਆਂ ਅਗਲੀ ਖ਼ਬਰ ਮਾਡਲ ਟਾਊਨ 'ਚ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।