24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਹੁਣ ਹਥਿਆਰਾਂ ਦੀ ਨਹੀਂ ਵਿਚਾਰਾਂ ਦੀ ਜੰਗ ਹੈ- ਜਥੇ. ਕਰੌਦੀਆਂ

ਅਜੀਤ ਡੈਸਕ 16-06-2025
ਮਲੌਦ, 15 ਜੂਨ (ਦਿਲਬਾਗ ਸਿੰਘ ਚਾਪੜਾ)-ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਵਾਰਿਸ ਪੰਜਾਬ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਥੇ: ਸੁਖਪ੍ਰੀਤ ਸਿੰਘ ਕਰੌਦੀਆਂ ਨੇ ਕਿਹਾ ਕਿ ਭਾਵੇਂ ਗੁਰੂ ਸਾਹਿਬ ਵਲੋਂ ਤਿਆਰ ਬਰ ਤਿਆਰ ਖਾਲਸੇ ਨੂੰ ਸ਼ਸਤਰਧਾਰੀ ਹੋਣ ਦਾ ਹੁਕਮ ਹੈ, ਪਰ ਅੱਜ ਜਿਹੜੀ ਵਿਚਾਰਾਂ ਦੀ ਲੜਾਈ ਹੈ, ਉਸ ਨੂੰ ਹਥਿਆਰਾਂ ਨਾਲ ਨਹੀਂ ਜਿੱਤਿਆ ਜਾ ਸਕਦਾ | ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਅਤੇ ਆਜ਼ਾਦੀ ਨੂੰ ਕਾਇਮ ਰੱਖਣ ਲਈ ਸਿੱਖਾਂ ਦੀਆਂ ਵੱਡੀਆਂ ਕੁਰਬਾਨੀਆਂ ਹਨ, ਪਰ ਵਿਚਾਰਾਂ ਦੀ ਲੜਾਈ ਵਿਚ ਅਸੀਂ ਹਮੇਸ਼ਾ ਮਾਰ ਖਾਂਦੇ ਰਹੇ ਹਾਂ | ਹੁਣ ਪੂਰੀ ਦੁਨੀਆਂ ਜਦੋਂ ਇਲੈੱਕਟ੍ਰਾਨਿਕ ਅਤੇ ਪਿ੍ੰਟ ਮੀਡੀਏ ਦੀ ਪਕੜ ਵਿਚ ਹੈ ਤਾਂ ਸਿੱਖੀ ਦੀ ਸੋਚ ਰੱਖਣ ਵਾਲਿਆਂ ਨੂੰ ਵੀ ਇੰਨਾਂ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ | ਜਥੇਦਾਰ ਕਰੋਦੀਆਂ ਨੇ ਕਿਹਾ ਕਿ ਜਿਵੇਂ ਪਿਛਲੇ ਦਿਨੀਂ ਭਾਰਤ ਪਾਕਿਸਤਾਨ ਦੀ ਸ਼ੁਰੂ ਹੋਈ ਜੰਗ ਵਿਚ ਸਿੱਖਾਂ ਨੇ ਆਪਣਾ ਪੱਖ ਪੂਰੀ ਦਲੇਰੀ ਨਾਲ ਰੱਖਿਆ ਕਿ ਉਹ ਪੰਜਾਬ ਨੂੰ ਲੜਾਈ ਦਾ ਮੈਦਾਨ ਨਹੀਂ ਵੇਖਣਾ ਚਾਹੁੰਦੇ ਅਤੇ ਨਾਂ ਹੀ ਜੰਗ ਕਿਸੇ ਮਸਲੇ ਦਾ ਹੱਲ ਹੈ | ਇਸੇ ਤਰ੍ਹਾਂ ਜੇਕਰ ਦੇਸ਼ ਦੀ ਵੰਡ ਸਮੇਂ ਸਾਡੇ ਆਗੂ ਆਪਣੇ ਵੱਧ ਅਧਿਕਾਰਾਂ ਵਾਲੇ ਖ਼ਿੱਤੇ ਦੀ ਮੰਗ ਉੱਪਰ ਡਟੇ ਰਹਿੰਦੇ ਤਾਂ ਅੱਜ ਸਿੱਖਾਂ ਉੱਪਰ ਇੰਨੀਆਂ ਜ਼ਿਆਦਤੀਆਂ ਨਾ ਹੁੰਦੀਆਂ ਕਿ 30-30 ਸਾਲ ਜੇਲ੍ਹਾਂ ਵਿਚ ਰਹਿਣ ਵਾਲਿਆ ਦੀ ਆਜ਼ਾਦੀ ਲਈ ਸਾਡੀ ਕੋਈ ਗੱਲ ਵੀ ਸੁਣਨ ਨੂੰ ਤਿਆਰ ਨਹੀਂ ਅਤੇ ਨਾ ਹੀ ਸਾਡੇ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਕਾਤਲਾ ਨੂੰ ਭਟਕਣਾ ਪੈਂਦਾ | ਇਸ ਲਈ ਹਰ ਪੰਥ ਦਰਦੀ ਹੁਣ ਆਪੋ ਆਪਣੇ ਵਿਚਾਰਾ ਰਾਹੀ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਲਈ ਯੋਗਦਾਨ ਪਾਵੇ ਇਹੋ ਸਮੇਂ ਦੀ ਮੰਗ ਹੈ | ਨਹੀਂ ਤਾਂ ਸਰਕਾਰਾ ਸਾਨੂੰ ਅੱਤਵਾਦੀ ਅਤੇ ਵੱਖਵਾਦੀ ਦਾ ਖ਼ਿਤਾਬ ਪਹਿਲਾ ਵੀ ਦਿੰਦੀ ਆ ਰਹੀਆਂ ਹਨ | ਹੁਣ ਵੀ ਕੋਈ ਕਸਰ ਨਹੀਂ ਛੱਡਦੇ | ਇਸ ਸਮੇਂ ਉਨ੍ਹਾਂ ਨੇ ਨਾਲ ਬੇਅੰਤ ਸਿੰਘ ਧਮੋਟ ਤੇ ਬਿੱਲਾ ਦਾਉਮਾਜਰਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਯੂਨਾਈਟਿਡ ਇਮੀਗੇ੍ਰਸ਼ਨ ਰਾਹੀਂ ਹਾਸਿਲ ਕੀਤਾ ਯੂ. ਕੇ. ਦਾ ਵਿਜ਼ਟਰ ਵੀਜ਼ਾ ਅਗਲੀ ਖ਼ਬਰ ਮਾਇਆ ਦੇਵੀ ਸਕੂਲ ਦੇ ਵਿਦਿਆਰਥੀਆਂ ਨੇ ਪਿਤਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।