ਕੁਹਾੜਾ, 15 ਜੂਨ (ਸੰਦੀਪ ਸਿੰਘ ਕੁਹਾੜਾ)-ਸਾਹਨੇਵਾਲ-ਕੁਹਾੜਾ ਰੋਡ ਸਥਿਤ ਯੂਨਾਈਟਿਡ ਇਮੀਗ੍ਰੇਸ਼ਨ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਬੱਚਿਆਂ ਨੂੰ ਆਈਲਟਸ ਤੇ ਪੀ. ਟੀ. ਈ. ਕਰਵਾ ਕੇ ਨਿਰੰਤਰ ਵੀਜ਼ੇ ਲਗਵਾਉਣ ਲਈ ਇਲਾਕੇ 'ਚ ਆਪਣੀ ਵੱਖਰੀ ਪਹਿਚਾਣ ਸਥਾਪਿਤ ਕਰ ਚੁੱਕੀ ਹੈ | ਸੰਸਥਾ ਦੇ ਐੱਮ. ਡੀ. ਗੁਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੰਸਥਾ ਦੇ ਤਾਜ਼ਾ ਆਏ ਨਤੀਜਿਆਂ 'ਚ ਮਨਇੰਦਰ ਕੌਰ ਟਿਵਾਣਾ ਵਾਸੀ ਭਾਮੀਆਂ ਖ਼ੁਰਦ ਵਲੋਂ ਯੂਨਾਈਟਿਡ ਇਮੀਗ੍ਰੇਸ਼ਨ ਰਾਹੀਂ ਯੂ. ਕੇ. ਦਾ ਵਿਜ਼ਟਰ ਵੀਜ਼ਾ ਹਾਸਿਲ ਕੀਤਾ ਗਿਆ | ਇਸ ਮੌਕੇ ਮਨਇੰਦਰ ਕੌਰ ਨੇ ਆਪਣੀ ਖ਼ੁਸ਼ੀ ਜ਼ਾਹਿਰ ਕਰਦਿਆਂ ਆਪਣੀ ਕਾਮਯਾਬੀ ਦਾ ਸਿਹਰਾ ਯੂਨਾਈਟਿਡ ਇਮੀਗ੍ਰੇਸ਼ਨ ਸੰਸਥਾ ਤੇ ਐੱਮ. ਡੀ. ਅਤੇ ਸਮੂਹ ਤਜਰਬੇਕਾਰ ਸਟਾਫ਼ ਸਿਰ ਬੰਨਿ੍ਹਆ | ਇਸ ਮੌਕੇ ਸੰਸਥਾ ਦੇ ਐੱਮ. ਡੀ. ਗੁਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ ਤੇ ਸਪਾਊਸ ਵੀਜ਼ੇ ਤੋਂ ਇਲਾਵਾ ਯੂਨਾਈਟਿਡ ਇਮੀਗ੍ਰੇਸ਼ਨ ਰਾਹੀਂ ਆਈਲਟਸ ਅਤੇ ਪੀ. ਟੀ. ਈ. ਦੀ ਕੋਚਿੰਗ ਲੈ ਕੇ ਵਿਦਿਆਰਥੀ ਆਸਟੇ੍ਰਲੀਆ, ਕੈਨੇਡਾ, ਯੂ. ਐੱਸ. ਏ. ਤੇ ਯੂ. ਕੇ. ਵਰਗੇ ਦੇਸ਼ਾਂ ਦਾ ਵੀਜ਼ਾ ਲੈ ਸਕਦੇ ਹਨ | ਉਨ੍ਹਾਂ ਕਿਹਾ ਕਿ ਆਸਟੇ੍ਰਲੀਆ ਤੇ ਕੈਨੇਡਾ ਨੇ ਵੀਜ਼ਾ ਕਾਨੂੰਨਾਂ ਵਿਚ ਕਾਫੀ ਤਬਦੀਲੀਆਂ ਕੀਤੀਆਂ ਹਨ ਤੇ ਵਿਦੇਸ਼ ਜਾਣ ਦੇ ਚਾਹਵਾਨ ਵਧੇਰੇ ਜਾਣਕਾਰੀ ਸਾਹਨੇਵਾਲ-ਕੁਹਾੜਾ ਰੋਡ ਸਥਿਤ ਯੂਨਾਈਟਿਡ ਇਮੀਗ੍ਰੇਸ਼ਨ ਦਫ਼ਤਰ ਤੋਂ ਹਾਸਿਲ ਕਰ ਸਕਦੇ ਹਨ |