ਬੀਜਾ, 16 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਪਿੰਡ ਮੰਡਿਆਲਾ ਕਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ, ਪਿੰਡ ਦੇ ਨੌਜਵਾਨਾਂ ਅਤੇ ਬੱਚਿਆਂ ਵੱਲੋਂ ਜੀ. ਟੀ. ਰੋਡ ਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਮੌਕੇ ਸਰਪੰਚ ਹਰਜਿੰਦਰ ਕੌਰ ਦੇ ਪਤੀ ਕਰਮਜੀਤ ਸਿੰਘ ਮੰਡਿਆਲਾ, ਨੰਬਰਦਾਰ ਰਣਜੀਤ ਸਿੰਘ ਮਾਂਗਟ, ਪ੍ਰਧਾਨ ਗੁਰਚਰਨ ਸਿੰਘ, ਕੈਪਟਨ ਜਗਤਾਰ ਸਿੰਘ, ਮਾ. ਬਲਵਿੰਦਰ ਸਿੰਘ ਸਿਆਣ, ਰਘਵੀਰ ਸਿੰਘ ਰਵੀ, ਦਲਜੀਤ ਸਿੰਘ ਬੱਬੂ, ਸੁਖਵਿੰਦਰ ਸਿੰਘ ਸੁੱਖੀ, ਗੁਰਮੁੱਖ ਸਿੰਘ, ਜਗਰਾਜ ਸਿੰਘ, ਗੁਰਸੇਨ ਸਿੰਘ, ਵਿੱਕੀ ਸਿਆਣ, ਸੁਖਵਿੰਦਰ ਸਿੰਘ, ਜਸਪ੍ਰੀਤ ਸਿੰਘ ਜੱਸੀ, ਪ੍ਰੇਮਜੀਤ ਸਿੰਘ, ਗੁਰਚਰਨ ਸਿੰਘ, ਗੋਬਿੰਦ ਸਿੰਘ, ਗੁਰਲਾਲ ਸਿੰਘ, ਅਦਬਪ੍ਰੀਤ ਸਿੰਘ, ਇੰਦਰਪ੍ਰੀਤ ਸਿੰਘ, ਏਕਮਜੋਤ, ਸਾਹਿਬਜੋਤ, ਅਵੀਜੋਤ ਗੈਵੀ ਆਦਿ ਨੇ ਰਲਮਿਲ ਤਨੋਂ ਮਨੋਂ ਸੇਵਾ ਨਿਭਾਈ | ਉਪਰੰਤ ਕਰਮਜੀਤ ਸਿੰਘ ਮੰਡਿਆਲਾ ਨੇ ਸਾਰੇ ਸੇਵਾਦਾਰਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ |
ਪਿੰਡ ਮੰਡਿਆਲਾ ਕਲਾਂ ਵਿਖੇ ਛਬੀਲ ਲਗਾਈ
ਅਜੀਤ ਡੈਸਕ
17-06-2025