15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਗੁਰਦੁਆਰਾ ਕਲਗ਼ੀਧਰ ਸਾਹਿਬ ਵਿਖੇ ਸਮਾਗਮ

ਅਜੀਤ ਡੈਸਕ 17-06-2025

ਖੰਨਾ, 16 ਜੂਨ (ਹਰਜਿੰਦਰ ਸਿੰਘ ਲਾਲ)-15 ਜੂਨ ਦਿਨ ਐਤਵਾਰ ਨੂੰ ੂ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਵਿਖੇ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸ਼ਾਮ ਦੇ ਨਿੱਤਨੇਮ ਤੋਂ ਬਾਅਦ ਭਾਈ ਗੁਰਚਰਨ ਸਿੰਘ ਹੋਰਾਂ ਨੇ ਆਰਤੀ ਅਤੇ ਸ਼ਬਦ ਕੀਰਤਨ ਕੀਤਾ | ਉਨ੍ਹਾਂ ਤੋਂ ਬਾਅਦ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਅਜੀਤ ਸਿੰਘ ਖ਼ਾਲਸਾ ਨੇ ਹਾੜ ਦੇ ਮਹੀਨੇ ਦੀ ਵਿਆਖਿਆ ਕੀਤੀ | ਉਨ੍ਹਾਂ ਤੋਂ ਬਾਅਦ ਬੀਬੀ ਅਮਨਦੀਪ ਕੌਰ ਪਟਨਾ ਸਾਹਿਬ ਵਾਲਿਆਂ ਨੇ ਕੀਰਤਨ ਸ਼ੁਰੂ ਕੀਤਾ | ਕੀਰਤਨ ਬਹੁਤ ਹੀ ਰਸੀਲਾ ਸੀ ਜੋ ਕਿ ਸੰਗਤਾਂ ਨੇ ਵੀ ਮੰਤਿ੍ ਮੁਗਧ ਹੋ ਕੇ ਸਰਵਣ ਕੀਤਾ ਅਤੇ ਨਾਲ ਗਾਇਨ ਕੀਤਾ, ਦਿਲ ਹੋਰ ਵੀ ਕਰਦਾ ਸੀ ਟਾਈਮ ਵੀ ਦੇਖਣਾ ਪੈਂਦਾ ਹੈ | ਅਰਦਾਸ ਤੋਂ ਬਾਅਦ ਗੁਰੂ ਘਰ ਦੇ ਸਕੱਤਰ ਅਵਤਾਰ ਸਿੰਘ ਕੈਂਥ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਕੀਤਾ | ਜਥੇ ਦਾ ਅਤੇ ਆਈਆਂ ਹੋਈਆਂ ਸੰਗਤਾਂ ਦਾ ਜੋ ਕਿ ਸ਼ਹਿਰ ਦੇ ਕੋਨੇ ਕੋਨੇ ਤੋਂ ਆਈਆਂ ਹੋਈਆਂ ਸਨ | ਉਨ੍ਹਾਂ ਦਾ ਵੀ ਧੰਨਵਾਦ ਕੀਤਾ | ਅੰਤ ਵਿਚ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ | ਸੰਗਤਾਂ ਵਿਚ ਉਚੇਚੇ ਤੌਰ ਤੇ ਪਹੁੰਚੇ ਹਰਬੀਰ ਸਿੰਘ ਕੋਹਲੀ, ਰਵਿੰਦਰ ਸਿੰਘ ਬੱਬਲੂ, ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ ਡੀ. ਸੀ., ਬਲਵਿੰਦਰ ਸਿੰਘ, ਤਜਿੰਦਰ ਸਿੰਘ, ਅਮਰਬੀਰ ਸਿੰਘ, ਜਸਕਰਣ ਸਿੰਘ, ਮਨੀ ਬੱਗਾ, ਸ਼ੈਕੀ, ਜੀ. ਬਖਸ਼ੀ, ਚੀਨੂੰ, ਭੁਪਿੰਦਰ ਸਿੰਘ, ਖੁਸ਼ਦੀਪ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਲਾਇਨਜ਼ ਕਲੱਬ ਖੰਨਾ ਨੇ ਬਿਰਧ ਆਸ਼ਰਮ ਵਿਖੇ ਫਾਦਰ ਡੇ ਮਨਾਇਆ ਅਗਲੀ ਖ਼ਬਰ ਪਿੰਡ ਮੰਡਿਆਲਾ ਕਲਾਂ ਵਿਖੇ ਛਬੀਲ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।