15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਲਾਇਨਜ਼ ਕਲੱਬ ਖੰਨਾ ਨੇ ਬਿਰਧ ਆਸ਼ਰਮ ਵਿਖੇ ਫਾਦਰ ਡੇ ਮਨਾਇਆ

ਅਜੀਤ ਡੈਸਕ 17-06-2025

ਖੰਨਾ, 16 ਜੂਨ (ਹਰਜਿੰਦਰ ਸਿੰਘ ਲਾਲ)-ਬਿਰਧ ਆਸ਼ਰਮ ਬੁਲੇ੍ਹਪੁਰ ਵਿਖੇ ਫਾਦਰ ਡੇ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ | ਬਿਰਧ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਨੂੰ ਪਿਆਰ ਤੇ ਸਤਿਕਾਰ ਪਿਤਾ ਸਨਮਾਨ ਦਿੱਤਾ ਗਿਆ | ਇਸ ਵਿਚ ਬਜ਼ੁਰਗਾਂ ਨੂੰ ਫਲ ਅਤੇ ਠੰਡਾ ਜੂਸ ਆਦਿ ਵੀ ਦਿੱਤੇ ਗਏ | ਸਮਾਗਮ ਦੇ ਚੀਫ਼ ਗੈੱਸਟ ਮਹਿੰਦਰ ਪ੍ਰਤਾਪ ਸਿੰਘ ਸਿਵਲ ਜੱਜ ਲਿਬੜਾ ਅਤੇ ਅਭਿਸ਼ੇਕ ਸ਼ਰਮਾ ਜੁਆਇੰਟ ਕਮਿਸ਼ਨਰ ਲੁਧਿਆਣਾ ਦਾ ਵੀ ਸਨਮਾਨ ਕੀਤਾ ਗਿਆ | ਇਸ ਸਮੇਂ ਸਿਵਲ ਜੱਜ ਲਿਬੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਫਾਦਰ ਡੇ ਮਨਾਉਣਾ ਵਿਦੇਸ਼ੀ ਸਭਿਆਚਾਰ ਹੈ | ਸਾਡੇ ਭਾਰਤ ਵਿਚ ਤਾਂ ਬੱਚਿਆਂ ਨੂੰ ਹਰ ਰੋਜ ਹੀ ਫਾਦਰ ਡੇ ਦੀ ਤਰ੍ਹਾਂ ਮਾਤਾ ਪਿਤਾ ਦਾ ਸਨਮਾਨ ਕਰਨਾ ਚਾਹੀਦਾ ਹੈ | ਅਭਿਸ਼ੇਕ ਸ਼ਰਮਾ ਜੁਆਇੰਟ ਸਕੱਤਰ ਨੇ ਫਾਦਰ ਡੇ ਤੇ ਆਪਣੇ ਪਿਤਾ ਨੂੰ ਨਵੀ ਐਕਟਿਵਾ ਸਕੂਟਰੀ ਦੀ ਚਾਬੀ ਦੇ ਕੇ ਸਨਮਾਨ ਕੀਤਾ | ਮਾਤਾ ਪਿਤਾ ਦੋਵਾਂ ਨੂੰ ਹੀ ਇਸ ਬਿਰਧ ਆਸ਼ਰਮ ਵਿਚ ਲਿਆਂਦਾ ਗਿਆ | ਇਸ ਸਮੇਂ ਲਾਇਨਜ਼ ਕਲੱਬ ਦੇ ਪ੍ਰਧਾਨ, ਬਾਕੀ ਅਹੁਦੇਦਾਰ ਤੇ ਧਰਮਿੰਦਰ ਰੂਪਰਾਏ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਕਈ ਸਾਲਾਂ ਤੋਂ ਬਿਰਧ ਆਸ਼ਰਮ ਆ ਕੇ ਬਜੁਰਗਾਂ ਦੀ ਸੇਵਾ ਕਰ ਕੇ ਖ਼ੁਸ਼ੀ ਪ੍ਰਾਪਤ ਕਰ ਰਹੇ ਹਾਂ | ਇਸ ਸਮੇਂ ਜੱਜ ਮਹਿੰਦਰ ਪ੍ਰਤਾਪ ਸਿੰਘ ਵਲੋਂ ਬਿਰਧ ਆਸ਼ਰਮ ਦੇ ਸਕੱਤਰ ਖੁਸ਼ਪਾਲ ਚੰਦ ਨੂੰ ਵਧੀਆ ਸੇਵਾਵਾਂ ਦੇਣ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ |

ਪਿਛਲੀ ਖ਼ਬਰ ਅਚਨਚੇਤ ਹੋਈ ਭਾਰੀ ਬਾਰਿਸ਼ ਨਾਲ ਅਨਾਜ ਮੰਡੀ ਹੋਈ ਜਲਥਲ ਅਗਲੀ ਖ਼ਬਰ ਗੁਰਦੁਆਰਾ ਕਲਗ਼ੀਧਰ ਸਾਹਿਬ ਵਿਖੇ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।