15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਅੱਖਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ

ਅਜੀਤ ਡੈਸਕ 17-06-2025
ਮਲੌਦ, 16 ਜੂਨ (ਸਹਾਰਨ ਮਾਜਰਾ)-ਸੰਤ ਅਵਤਾਰ ਸਿੰਘ ਬਾਬਰਪੁਰ ਵਾਲਿਆਂ ਦੇ ਅਸ਼ੀਰਵਾਦ ਸਦਕਾ ਮਾਤਾ ਗੁਰਬਚਨ ਕੌਰ ਕਮਿਊਨਿਟੀ ਸੈਂਟਰ ਬਾਬਰਪੁਰ ਵਿਖੇ ਉੱਘੇ ਸੋਸ਼ਲ ਆਗੂ ਡਾ. ਰਣਜੀਤ ਸਿੰਘ (ਰਣਜੀਤ ਮੈਡੀਕੋਜ਼ ਬੇਰ ਕਲਾਂ) ਦੇ ਉੱਦਮ ਨਾਲ 14ਵਾਂ ਅੱਖਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸੰਤ ਅਵਤਾਰ ਸਿੰਘ ਦੇ ਸਪੁੱਤਰ ਭਾਈ ਰੁਪਿੰਦਰ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਭਾਈ ਬਾਬਰਪੁਰ ਨੇ ਕਿਹਾ ਕਿ ਅੱਖਾਂ ਦੇ ਮਰੀਜ਼ਾਂ ਲਈ ਮੁਫ਼ਤ ਕੈਂਪਾਂ ਦਾ ਆਯੋਜਨ ਕਰਵਾਉਣਾ ਇੱਕ ਮਹਾਨ ਪੁੰਨ ਦਾ ਕਾਰਜ ਹੈ, ਕਿਉਂਕਿ ਅੱਜ ਦੇ ਮਹਿੰਗਾਈ ਭਰੇ ਯੁੱਗ ਵਿੱਚ ਬਹੁਤ ਸਾਰੇ ਲੋਕ ਲੋੜਵੰਦ ਹਨ | ਜਿਨ੍ਹਾਂ ਨੂੰ ਚਿੱਟੇ ਮੋਤੀਏ ਜਿਹੇ ਰੋਗਾਂ ਨੇ ਘੇਰ ਲਿਆ, ਪਰ ਨਾ ਤਾਂ ਉਨ੍ਹਾਂ ਕੋਲ ਪੈਸੇ ਹਨ ਅਤੇ ਨਾ ਕੋਈ ਉਨ੍ਹਾਂ ਦਾ ਇਲਾਜ਼ ਕਰਵਾ ਰਿਹਾ ਹੈ | ਇਸ ਲਈ ਅਜਿਹੇ ਲੋਕਾਂ ਦੀ ਸੇਵਾ ਕਰਨ ਲਈ ਅੱਗੇ ਆ ਰਹੇ ਡਾਕਟਰ ਰਣਜੀਤ ਸਿੰਘ ਵਰਗੇ ਹਿੰਮਤੀ ਲੋਕਾਂ ਨੂੰ ਸ਼ਾਬਾਸ਼ ਦੇਣੀ ਬਣਦੀ ਹੈ ਅਤੇ ਇਨ੍ਹਾਂ ਨੂੰ ਸਹਿਯੋਗ ਕਰਨਾ ਜ਼ਰੂਰੀ ਬਣਦਾ ਹੈ | ਕੈਂਪ ਵਿਚ ਆਤਮਾ ਸਿੰਘ ਕੈਨੇਡਾ, ਗਗਨ ਇੰਗਲੈਂਡ, ਏ.ਐੱਸ.ਆਈ ਕਰਮਜੀਤ ਸਿੰਘ ਬਾਬਰਪੁਰ, ਜਗਤਾਰ ਸਿੰਘ ਸੰਧੂ ਬਾਬਰਪੁਰ, ਯਾਦਵਿੰਦਰ ਸਿੰਘ ਜੌਹਲ ਸੈਕਟਰੀ ਬਾਬਰਪੁਰ, ਇੰਸਪੈਕਟਰ ਰਘਵੀਰ ਸਿੰਘ, ਹਰਜੀਤ ਰੱਬੋ ਕੈਫੇ, ਸੁਰਜੀਤ ਸੈਕਟਰੀ ਆਦਿ ਵਲੋਂ ਸਹਿਯੋਗ ਕੀਤਾ ਗਿਆ | ਇਸ ਕੈਂਪ ਵਿਚ ਸ਼ੰਕਰਾ ਆਈ ਹਸਪਤਾਲ ਮੁੱਲਾਂਪੁਰ ਲੁਧਿਆਣਾ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ 150 ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ | ਜਿਨ੍ਹਾਂ ਵਿਚੋਂ 20 ਮਰੀਜ਼ ਲੈੱਨਜ਼ ਪਾਉਣ ਲਈ ਚੁਣੇ ਗਏ | ਚੁਣੇ ਗਏ ਮਰੀਜ਼ਾਂ ਦੇ ਸ਼ੰਕਰਾ ਹਸਪਤਾਲ ਵਿਖੇ ਮੁਫ਼ਤ ਓਪਰੇਸ਼ਨ ਕਰ ਕੇ ਲੈੱਨਜ਼ ਪਾਏ ਜਾਣਗੇ | ਮਰੀਜ਼ਾਂ ਨੂੰ ਦਵਾਈਆਂ ਤੇ ਐਨਕਾਂ ਵੀ ਮੁਫ਼ਤ ਦਿੱਤੀਆਂ ਗਈਆਂ | ਲੰਗਰ ਅਤੇ ਚਾਹ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ |
ਪਿਛਲੀ ਖ਼ਬਰ ਅਸਲ੍ਹੇ ਦੇ ਜ਼ੋਰ 'ਤੇ ਲੁੱਟਾਂ-ਖੋਹਾਂ ਕਰਨ ਵਾਲਾ ਮੁਲਜ਼ਮ 32 ਬੋਰ ਪਿਸਟਲ, ਦੋ ਮੈਗਜ਼ੀਨ ਅਤੇ ਜ਼ਿੰਦਾ ਕਾਰਤੂਸ ਸਮੇਤ ਕਾਬ... ਅਗਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।