15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਅਸਲ੍ਹੇ ਦੇ ਜ਼ੋਰ 'ਤੇ ਲੁੱਟਾਂ-ਖੋਹਾਂ ਕਰਨ ਵਾਲਾ ਮੁਲਜ਼ਮ 32 ਬੋਰ ਪਿਸਟਲ, ਦੋ ਮੈਗਜ਼ੀਨ ਅਤੇ ਜ਼ਿੰਦਾ ਕਾਰਤੂਸ ਸਮੇਤ ਕਾਬੂ

ਅਜੀਤ ਡੈਸਕ 17-06-2025
ਹੰਬੜਾਂ, 16 ਜੂਨ (ਮੇਜਰ ਹੰਬੜਾਂ)-ਐੱਸ.ਐੱਚ.ਓ. ਮੈਡਮ ਗੁਰਸ਼ਿੰਦਰ ਕੌਰ ਪੁਲਿਸ ਥਾਣਾ ਲਾਡੋਵਾਲ ਦੀ ਪੁਲਿਸ ਪਾਰਟੀ ਪੁਲਿਸ ਚੌਕੀ ਇੰਚਾਰਜ ਗੁਰਚਰਨਜੀਤ ਸਿੰਘ ਹੰਬੜਾਂ ਵਲੋਂ ਅਸਲ੍ਹੇ ਦੇ ਜ਼ੋਰ 'ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਮੈਂਬਰ ਨੂੰ ਕਾਬੂ ਕੀਤਾ ਗਿਆ | ਉਨ੍ਹਾਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਪਾਰਟੀ ਨੇ ਲੁੱਟਾਂ-ਖੋਹਾਂ ਅਤੇ ਚੋਰੀ ਚਕਾਰੀ ਵਰਗੇ ਸੰਗੀਨ ਜੁਰਮਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ ਮੈਂਬਰ ਸਮਿਤ ਕੁਮਾਰ ਉਰਫ਼ ਅਕਾਸ਼ਦੀਪ ਪੁੱਤਰ ਰਮੇਸ਼ਵਰ ਵਾਸੀ ਪਿੰਡ ਚੁਗਾਵਾਂ ਪੁਲਿਸ ਥਾਣਾ ਮਹਿਣਾ (ਮੋਗਾ) ਹਾਲ ਵਾਸੀ ਪਿੰਡ ਅੱਬੂਪੁਰਾ ਥਾਣਾ ਸਿੱਧਵਾਂ ਬੇਟ ਲੁਧਿਆਣਾ ਦਿਹਾਤੀ ਨੂੰ ਕਾਬੂ ਕੀਤਾ | ਜਿਸ ਪਾਸੋਂ ਇਕ ਪਿਸਟਲ 32 ਬੋਰ, ਦੋ ਮੈਗਜ਼ੀਨ ਅਤੇ ਇਕ ਜਿੰਦਾ ਕਾਰਤੂਸ 32 ਬੋਰ ਬਰਾਮਦ ਹੋਏ ਹਨ | ਥਾਣੇਦਾਰ ਗੁਰਚਰਨਜੀਤ ਸਿੰਘ ਇੰਚਾਰਜ ਚੌਂਕੀ ਹੰਬੜਾਂ ਦੀ ਅਗਵਾਈ ਹੇਠ ਥਾਣੇਦਾਰ ਸੁਰਿੰਦਰ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਕਾਬੂ ਕੀਤੇ ਗਏ ਮੁਲਜ਼ਮ ਸਮਿਤ ਕੁਮਾਰ ਉਰਫ਼ ਅਕਾਸ਼ਦੀਪ ਵਿਰੁੱਧ ਮੁਕੱਦਮਾ ਨੰਬਰ 57 ਮਿਤੀ 14.06.2025 ਅ/ਧ 25-54-59 ਆਰਮਜ਼ ਐਕਟ ਤਹਿਤ ਪੁਲਿਸ ਥਾਣਾ ਲਾਡੋਵਾਲ ਲੁਧਿਆਣਾ ਵਿਖੇ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ | ਚੌਂਕੀ ਇੰਚਾਰਜ ਗੁਰਚਰਨਜੀਤ ਸਿੰਘ ਨੇ ਕਿਹਾ ਕਿ ਉਕਤ ਮੁਲਜ਼ਮ ਦੀ ਗਿ੍ਫ਼ਤਾਰੀ ਨਾਲ ਆਏ ਦਿਨ ਹੋ ਰਹੀਆਂ ਸੰਗੀਨ ਜੁਰਮ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਵੇਗੀ | ਇਸ ਮੌਕੇ ਪੁਲਿਸ ਪਾਰਟੀ 'ਚ ਥਾਣੇਦਾਰ ਸੁਰਿੰਦਰ ਸਿੰਘ, ਹੌਲਦਾਰ ਪਰਮਿੰਦਰ ਸਿੰਘ, ਮੁਨਸ਼ੀ ਸੁਖਰਾਮਜੋਤ ਸਿੰਘ, ਕਾਂਸਟੇਬਲ ਸੁਰਿੰਦਰ ਸਿੰਘ ਵੀ ਮੌਜੂਦ ਸਨ |
ਪਿਛਲੀ ਖ਼ਬਰ ਖੰਨਾ ਦੇ ਧਾਰਮਿਕ ਜਥੇ ਨੇ ਸ਼ਾਸਤਰੀ ਦੀ ਅਗਵਾਈ 'ਚ ਹਰਿਦੁਆਰ ਵਿਖੇ ਗੰਗਾ ਇਸ਼ਨਾਨ ਕੀਤਾ ਅਗਲੀ ਖ਼ਬਰ ਅੱਖਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।