15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਖੰਨਾ ਦੇ ਧਾਰਮਿਕ ਜਥੇ ਨੇ ਸ਼ਾਸਤਰੀ ਦੀ ਅਗਵਾਈ 'ਚ ਹਰਿਦੁਆਰ ਵਿਖੇ ਗੰਗਾ ਇਸ਼ਨਾਨ ਕੀਤਾ

ਅਜੀਤ ਡੈਸਕ 17-06-2025
ਖੰਨਾ, 16 ਜੂਨ (ਹਰਜਿੰਦਰ ਸਿੰਘ ਲਾਲ)-ਪੁਜਾਰੀ ਸਭਾ ਖੰਨਾ ਦੇ ਪ੍ਰਧਾਨ ਪੰਡਿਤ ਦੇਸ਼ਰਾਜ ਸ਼ਾਸਤਰੀ ਦੀ ਪ੍ਰਧਾਨਗੀ ਵਿਚ ਜਥੇ ਨੇ ਹਰਿਦੁਆਰ ਗੰਗਾ ਵਿਚ ਡੁਬਕੀ ਲਗਾਈ | ਸ਼ਾਸਤਰੀ ਨੇ ਦੱਸਿਆ ਕਿ ਗੰਗਾ ਇਸ਼ਨਾਨ ਕਰਨ ਨਾਲ ਕਈ ਜਨਮਾਂ ਦੇ ਪਾਪ ਨਸ਼ਟ ਹੋ ਜਾਂਦੇ ਹਨ | ਮਨ ਦੀ ਸ਼ਾਂਤੀ ਅਤੇ ਪਿਤਰਾਂ ਦੇ ਨਾਮ ਦੀ ਡੁਬਕੀ ਗੰਗਾ ਵਿਚ ਲਗਾਉਣ ਨਾਲ ਪਿਤਰ ਖ਼ੁਸ਼ ਹੁੰਦੇ ਹਨ | ਇਸ ਲਈ ਹਰ ਸਾਲ ਹਰੇਕ ਵਿਅਕਤੀ ਨੂੰ ਗੰਗਾ ਵਿਚ ਡੁਬਕੀ ਜ਼ਰੂਰ ਲਗਾਉਣੀ ਚਾਹੀਦੀ ਹੈ | ਇਸ ਮੌਕੇ ਸੁਭਾਸ਼ ਸਿੰਗਲਾ, ਰਾਮੇਸ਼ਵਰ ਦਿਆਲ, ਅਕਸ਼ੈ ਸ਼ਰਮਾ, ਸਨੇਹਾ ਰਾਣੀ, ਰੇਖਾ ਸ਼ਰਮਾ, ਕਾਂਤਾ ਬਾਂਸਲ, ਲਤਾ ਸ਼ਰਮਾ, ਊਸ਼ਾ ਸਿੰਗਲਾ, ਵਿਸ਼ਵਾਨੀ ਸ਼ਰਮਾ, ਡੋਲੀ ਸ਼ਰਮਾ, ਊਸ਼ਾ ਰਾਣੀ, ਪਲਕ ਸ਼ਰਮਾ, ਦੀਵਾਸ਼ੀ ਗੁਪਤਾ, ਮਾਨਕ ਗੁਪਤਾ, ਰਿਚਾ ਗੁਪਤਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਆਨੰਦ ਪਰਿਵਾਰ ਵਲੋਂ 51 ਹਜ਼ਾਰ ਰੁਪਏ ਭੇਟ ਅਗਲੀ ਖ਼ਬਰ ਅਸਲ੍ਹੇ ਦੇ ਜ਼ੋਰ 'ਤੇ ਲੁੱਟਾਂ-ਖੋਹਾਂ ਕਰਨ ਵਾਲਾ ਮੁਲਜ਼ਮ 32 ਬੋਰ ਪਿਸਟਲ, ਦੋ ਮੈਗਜ਼ੀਨ ਅਤੇ ਜ਼ਿੰਦਾ ਕਾਰਤੂਸ ਸਮੇਤ ਕਾਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।