15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਸਾਹਿਤ ਸਭਾ ਸਮਰਾਲਾ ਦੀ ਇਕੱਤਰਤਾ

ਅਜੀਤ ਡੈਸਕ 17-06-2025
ਸਮਰਾਲਾ, 16 ਜੂਨ (ਕੁਲਵਿੰਦਰ ਸਿੰਘ/ਗੋਪਾਲ ਸੋਫਤ)-ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਕੂਲ ਆਫ਼ ਐਮੀਨੈਂਸ ਸਮਰਾਲਾ ਵਿਖੇ ਹੋਈ¢ ਇਕੱਤਰਤਾ ਦੇ ਅਰੰਭ ਵਿਚ ਅਹਿਮਦਾਬਾਦ ਹਵਾਈ ਹਾਦਸੇ ਵਿਚ ਮਾਰੇ ਗਏ ਯਾਤਰੀਆਂ, ਹਵਾਈ ਅਮਲੇ ਦੇ ਮੁਲਾਜ਼ਮਾਂ ਅਤੇ ਹਾਦਸੇ ਕਾਰਨ ਮਾਰੇ ਗਏ 27 ਡਾਕਟਰਾਂ ਦੀ ਯਾਦ ਵਿਚ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ¢ ਇਸ ਉਪਰੰਤ ਸਭਾ ਦੇ ਮੁੱਢਲੇ ਮੈਂਬਰ ਕਹਾਣੀਕਾਰ ਸੰਦੀਪ ਸਮਰਾਲਾ ਦੀ ਪਲੇਠੀ ਕਹਾਣੀ ਪੁਸਤਕ 'ਸੁਪਨੇ ਦਾ ਗਵਾਹ ਨਹੀਂ ਹੁੰਦਾ' ਦੇ ਛਪ ਜਾਣ ਅਤੇ ਕਹਾਣੀਕਾਰ ਬਲਵਿੰਦਰ ਗਰੇਵਾਲ ਨੂੰ ਉਨ੍ਹਾਂ ਦੇ ਨਾਵਲ 'ਟਾਕੀਆਂ ਵਾਲਾ ਪਜਾਮਾ' ਦਾ ਸਨਮਾਨ ਹੋਣ 'ਤੇ ਸਮੁੱਚੀ ਸਭਾ ਵਲੋਂ ਮੁਬਾਰਕਬਾਦ ਕਹੀ ਗਈ¢ ਰਚਨਾਵਾਂ ਦੇ ਦੌਰ ਵਿਚ ਗੀਤਕਾਰ ਹਰਜਿੰਦਰ ਸਿੰਘ ਗੋਪਾਲੋਂ ਨੇ ਹੀਰ ਅਤੇ ਉਸ ਦੀ ਮਾਂ ਮਲਕੀ ਦੀ ਖ਼ੂਬਸੂਰਤੀ ਨਾਲ ਕਲਮਬੱਧ ਕੀਤੀ ਵਾਰਤਾਲਾਪ ਸੁਣਾ ਕੇ ਵਾਹ ਵਾਹ ਖੱਟੀ¢ ਦੀਪ ਦਿਲਬਰ ਵਲੋਂ ਗ਼ਜ਼ਲ ਸਾਂਝੀ ਕੀਤੀ ਗਈ, ਜਿਸ ਉੱਤੇ ਵਧੀਆ ਵਿਚਾਰ ਚਰਚਾ ਹੋਈ¢ ਜੁਆਲਾ ਸਿੰਘ ਨੇ ਮਿੰਨੀ ਕਹਾਣੀ 'ਵਕਫ਼ਾ ਬਨਾਮ ਕਿਸਮਤ' ਸੁਣਾਈ¢ ਜਿਸ ਬਾਰੇ ਚਰਚਾ ਕਰਦਿਆਂ ਰਵਿੰਦਰ ਰੁਪਾਲ ਕੌਲਗੜ੍ਹ, ਗੁਰਦੀਪ ਮਹੌਣ, ਅਮਨਦੀਪ ਸਮਰਾਲਾ ਅਤੇ ਹੋਰ ਸਾਥੀਆਂ ਨੇ ਸਾਰਥਿਕ ਸੁਝਾਅ ਦਿੱਤੇ¢ ਅਨਿਲ ਫ਼ਤਿਹਗੜ੍ਹ ਜੱਟਾਂ ਨੇ ਮਿੰਨੀ ਕਹਾਣੀ 'ਪ੍ਰਭਾਵ' ਸੁਣਾਈ¢ ਜਿਸ 'ਤੇ ਚਰਚਾ ਕਰਦਿਆਂ ਮਨਦੀਪ ਡਡਿਆਣਾ, ਸਿਮਰਜੀਤ ਸਿੰਘ ਕੰਗ ਅਤੇ ਗੁਰਦੀਪ ਸੁਖਜੀਤ ਨੇ ਕੀਮਤੀ ਸੁਝਾਅ ਦਿੱਤੇ¢ ਬਲਵੰਤ ਮਾਂਗਟ ਨੇ ਆਪਣੀ ਕਵਿਤਾ ਰਾਹੀਂ ਵਾਹ ਵਾਹ ਖੱਟੀ¢ ਇਸ ਵਾਰ ਦੀ ਇਕੱਤਰਤਾ ਵਿਚ ਉੱਘੇ ਕਹਾਣੀਕਾਰ ਅਜਮੇਰ ਸਿੰਘ ਸਿੱਧੂ ਵਿਸ਼ੇਸ਼ ਤੌਰ 'ਤੇ ਆਪਣੀ ਕਹਾਣੀ 'ਇਹ ਓਹੀ ਸਤਨਾਮ ਆ' ਸੁਣਾਉਣ ਪੁੱਜੇ¢ ਕਹਾਣੀ 'ਤੇ ਵਿਚਾਰ ਚਰਚਾ ਕਰਦਿਆਂ ਕਹਾਣੀਕਾਰ ਐਡਵੋਕੇਟ ਨਰਿੰਦਰ ਸ਼ਰਮਾ, ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ, ਚਿੰਤਕ ਗੁਰਭਗਤ ਸਿੰਘ, ਕਹਾਣੀਕਾਰ ਸੰਦੀਪ ਸਮਰਾਲਾ ਅਤੇ ਹੋਰ ਸਾਥੀਆਂ ਨੇ ਪੰਜਾਬ ਵਲੋਂ ਹੰਢਾਏ ਗਏ ਕਾਲੇ ਦੌਰ ਦੌਰਾਨ ਸਰਕਾਰਾਂ ਅਤੇ ਆਮ ਬੰਦੇ ਦੇ ਟਕਰਾਅ ਦੀ ਖ਼ੂਬਸੂਰਤ ਕਹਾਣੀ ਬਾਰੇ ਜ਼ਿਕਰ ਕੀਤਾ¢ ਇਸ ਵਧੀਆ ਕਹਾਣੀ ਲਈ ਅਜਮੇਰ ਸਿੱਧੂ ਨੂੰ ਮੁਬਾਰਕਬਾਦ ਦਿੱਤੀ ਗਈ¢ ਸਭਾ ਦੀ ਕਾਰਵਾਈ ਸਮੇਟਦੇ ਹੋਏ ਐਡਵੋਕੇਟ ਨਰਿੰਦਰ ਸ਼ਰਮਾ ਨੇ ਕਿਹਾ ਕਿ ਮਨੁੱਖ ਨੂੰ ਗਾਜ ਬਦਲਣ ਦੀ ਨਹੀਂ, ਬਲਕਿ ਸੋਚ ਬਦਲਣ ਦੀ ਲੋੜ ਹੁੰਦੀ ਹੈ¢ ਸਮੇਂ ਦੇ ਨਾਲ-ਨਾਲ ਬੰਦੇ ਦੇ ਕੰਮ, ਸੋਚ, ਨਜ਼ਰੀਆ ਤੇ ਉਹ ਦੀਆਂ ਵਿਆਖਿਆਵਾਂ ਬਦਲਦੀਆਂ ਹਨ | ਅਖੀਰ ਉਨ੍ਹਾਂ ਮੀਟਿੰਗ ਵਿਚ ਆਏ ਸਾਥੀਆਂ ਦਾ ਧੰਨਵਾਦ ਕੀਤਾ¢ ਇਕੱਤਰਤਾ ਦਾ ਸਮੁੱਚੀ ਕਾਰਵਾਈ ਯਤਿੰਦਰ ਕੌਰ ਮਾਹਲ ਵਲੋਂ ਬਾਖ਼ੂਬੀ ਨਿਭਾਈ ਗਈ¢
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਵੈੱਲਫੇਅਰ ਕੌਂਸਲ ਖੰਨਾ ਦੀ ਮੀਟਿੰਗ ਹੋਈ ਅਗਲੀ ਖ਼ਬਰ ਦੋਰਾਹਾ ਮਾਰਕੀਟ ਕਮੇਟੀ ਦੇ ਨਵੇਂ ਸਕੱਤਰ ਨੇ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।