15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਸੀਨੀਅਰ ਸਿਟੀਜ਼ਨ ਵੈੱਲਫੇਅਰ ਕੌਂਸਲ ਖੰਨਾ ਦੀ ਮੀਟਿੰਗ ਹੋਈ

ਅਜੀਤ ਡੈਸਕ 17-06-2025
ਖੰਨਾ, 16 ਜੂਨ (ਹਰਜਿੰਦਰ ਸਿੰਘ ਲਾਲ)-ਸੀਨੀਅਰ ਸਿਟੀਜ਼ਨ ਵੈੱਲਫੇਅਰ ਕੌਂਸਲ ਖੰਨਾ ਦੀ ਮੀਟਿੰਗ ਮੀਤ ਪ੍ਰਧਾਨ ਸੋਹਣ ਲਾਲ ਦੀ ਅਗਵਾਈ ਵਿਚ ਹੋਈ | ਮੰਚ ਦਾ ਸੰਚਾਲਨ ਵਿੱਤ ਸਕੱਤਰ ਗੁਰਦੀਪ ਕੁਮਾਰ ਪੁਰੀ ਨੇ ਕੀਤਾ ਅਤੇ ਅੰਤਰਰਾਜੀ ਪਿਤਾ ਦਿਵਸ ਮਨਾਇਆ ਜਿਸ ਵਿਚ ਇਕ ਪਿਤਾ ਦੇ ਨੈਤਿਕ ਫ਼ਰਜ਼ਾਂ, ਬੱਚਿਆਂ ਦੇ ਜੀਵਨ ਵਿਚ ਪਿਤਾ ਦੀ ਮਹੱਤਤਾ, ਪਿਤਾ ਦੇ ਅਧਿਕਾਰਾਂ ਅਤੇ ਮੌਜੂਦਾ ਸਮਾਜਿਕ ਹਾਲਾਤਾਂ ਤੇ ਵਿਚਾਰ ਹੋਏ |
ਮੀਟਿੰਗ ਵਿਚ ਡਾ. ਮਨਮੋਹਨ ਸਿੰਘ, ਸ਼ਸ਼ੀ ਮੋਹਨ ਸ਼ਰਮਾ, ਕੇਵਲ ਸਾਹਨੀ, ਕੰਵਲਨੈਨ ਸਿੰਘ, ਕੁਲਵੰਤ ਸਿੰਘ, ਐਸ. ਕੇ. ਮਿੱਤਲ ਅਤੇ ਸ਼ਿਵ ਚੰਦ ਸ਼ਰਮਾ ਨੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਸੀਨੀਅਰ ਸਿਟੀਜਨ ਵੈਲਫ਼ੇਅਰ ਕੌਂਸਲ ਦੇ ਮੈਂਬਰ ਰਮੇਸ਼ ਗਿਰੀ ਦੀ ਆਤਮਾ ਨੂੰ ੂ ਸ਼ਰਧਾਂਜਲੀ ਦਿੱਤੀ ਗਈ | ਮੁੱਖ ਸਕੱਤਰ ਮਾ. ਮਨਮੋਹਨ ਸਿੰਘ ਨੇ ਸਭਾ ਵਿਚ ਪੁੱਜੇ ਮੈਂਬਰਾਂ ਦਾ ਧੰਨਵਾਦ ਕੀਤਾ | ਸਭਾ ਵਿਚ ਸੁਪਰ ਸਿਟੀਜ਼ਨ ਜਸਵੰਤ ਸਿੰਘ, ਮਨੋਹਰ ਲਾਲ ਵਿਜ, ਮਦਨ ਲਾਲ ਸ਼ਾਹੀ, ਨਰਿੰਦਰ ਧਮੀਜਾ, ਕੰਵਲਨੈਨ ਸਿੰਘ, ਸੁਰਿੰਦਰ ਪਾਲ ਸ਼ਰਮਾ, ਕੇਸ਼ਵ ਮਿੱਤਲ, ਗਿਆਨ ਚੰਦ ਸ਼ਰਮਾ, ਨਰੇਸ਼ ਕੁਮਾਰ ਜੇਠੀ, ਹੰਸਰਾਜ ਬਿਰਾਨੀ, ਸੁਭਾਸ਼ ਜਿੰਦਿਆ, ਰਮਨ ਧੀਮਾਨ, ਹੇਮਰਾਜ ਮੈਨਰੋ, ਆਰ. ਸੀ. ਢੀਂਗਰਾ ਤੇ ਹਰਚਰਨਜੀਤ ਅਰੋੜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਘਟੀਆ ਮਟੀਰੀਅਲ ਦੀ ਵਰਤੋਂ ਕਾਰਨ ਸੂਏ ਦੀਆਂ ਸਲੈਬਾਂ ਦੋ ਦਿਨ ਵੀ ਪਾਣੀ ਨਹੀਂ ਰੋਕ ਸਕੀਆਂ, ਖੇਤਾਂ ਦੀ ਥਾਂ ਸੜਕਾਂ 'ਤੇ ਪ... ਅਗਲੀ ਖ਼ਬਰ ਸਾਹਿਤ ਸਭਾ ਸਮਰਾਲਾ ਦੀ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।