ਸਮਰਾਲਾ, 16 ਜੂਨ (ਗੋਪਾਲ ਸੋਫਤ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਪੂਰੇ ਪੰਜਾਬ ਵਿਚ ਸੂਏ, ਕੱਸੀਆਂ ਪੱਕੇ ਕਰ ਕੇ ਨਹਿਰੀ ਪਾਣੀ ਉਨ੍ਹਾਂ ਦੇ ਹਰ ਖੇਤ ਤੱਕ ਪੁੱਜੇਗਾ | ਪ੍ਰੰਤੂ ਉਨ੍ਹਾਂ ਨੂੰ ਇਹ ਚੇਤਾ ਭੁੱਲ ਗਿਆ ਕਿ ਅਫ਼ਸਰਸ਼ਾਹੀ ਵਿਚ ਰਿਸ਼ਵਤਖ਼ੋਰੀ, ਮਿਲਾਵਟ ਅਤੇ ਕਮਿਸ਼ਨ ਵਾਲਾ ਜੋ ਕੀੜਾ ਵੜਿਆ ਹੋਇਆ ਹੈ, ਉਹ ਨਹਿਰੀ ਪਾਣੀ ਨੂੰ ਖੇਤਾਂ ਤੱਕ ਨਹੀਂ ਪਹੁੰਚਣ ਦੇਵੇਗਾ | ਬਲਕਿ ਸੜਕਾਂ ਜਾਂ ਸੂਇਆਂ ਨਾਲ ਪੈਂਦੇ ਰਸਤਿਆਂ ਵਿਚ ਹੀ ਫੇਰੇਗਾ¢ ਜਿਸ ਦੀ ਤਾਜ਼ਾ ਮਿਸਾਲ ਸਮਰਾਲਾ ਨਜ਼ਦੀਕ ਰੇਲਵੇ ਕਰਾਸਿੰਗ ਥੱਲੇ ਬੌਂਦਲ-ਉਟਾਲਾਂ ਸੂਆ ਜਿਸ ਵਿਚ ਅਜੇ ਦੋ ਦਿਨ ਪਹਿਲਾਂ ਹੀ ਪਾਣੀ ਛੱਡਿਆ ਸੀ | ਠੇਕੇਦਾਰਾਂ ਦੁਆਰਾ ਘਟੀਆ ਲਾਗਤ ਨਾਲ ਬਣਾਈਆਂ ਸਲੈਬਾਂ ਧਸਣ ਨਾਲ ਪਾਣੀ ਲੀਕੇਜ ਹੋਣ ਨਾਲ ਰੇਲਵੇ ਕਰਾਸਿੰਗ ਵਾਲੀ ਪੁਲੀ ਪਾਣੀ ਨਾਲ ਭਰ ਗਈ, ਜਿਸ ਨਾਲ ਇੱਥੋਂ ਗੁਜ਼ਰਨ ਵਾਲੇ ਆਮ ਰਾਹਗੀਰਾਂ ਦਾ ਲੰਘਣਾ ਮੁਹਾਲ ਹੋ ਗਿਆ ਹੈ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸਮਰਾਲਾ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਪੂਰਬਾ ਨੇ ਆਪਣੀ ਯੂਨੀਅਨ ਦੇ ਵਰਕਰਾਂ ਨਾਲ ਉਕਤ ਸਥਾਨ ਦਾ ਦੌਰਾ ਕਰਨ ਉਪਰੰਤ ਪੈੱ੍ਰਸ ਨੋਟ ਵਿਚ ਕੀਤਾ ਹੈ¢ ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲਾ ਮਸਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਨੇਕਾਂ ਥਾਵਾਂ ਤੇ ਹੋਰ ਸੂਇਆਂ ਦੀ ਸਲੈਬਾਂ ਵੀ ਇਸੇ ਤਰ੍ਹਾਂ ਧਰਤੀ ਵਿਚ ਧਸ ਜਾਣ ਦੇ ਸਮਾਚਾਰ ਪ੍ਰਾਪਤ ਹੋਏ ਹਨ¢ ਉਨ੍ਹਾਂ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਹਲਕੇ ਅੰਦਰ ਇਸ ਤਰ੍ਹਾਂ ਦੀ ਘਪਲੇਬਾਜ਼ੀ ਨੂੰ ਨੱਥ ਪਾਉਣ ਅਤੇ ਠੇਕੇਦਾਰਾਂ ਵਲੋਂ ਕੀਤੀ ਜਾ ਰਹੀ ਅਣਗਹਿਲੀ ਵੱਲ ਧਿਆਨ ਦੇਣ¢ ਉਨ੍ਹਾਂ ਅੱਗੇ ਕਿਹਾ ਕਿ ਦੀਵਾਲ਼ਾ ਪਿੰਡ ਤੋਂ ਲੈ ਕੇ ਰੁਪਾਲੋਂ ਤੱਕ ਸੂਏ ਵਿਚ ਮਿੱਟੀ ਦੇ ਢੇਰ ਉਵੇਂ ਪਏ ਹਨ, ਜਿਨ੍ਹਾਂ ਨੂੰ ਪੱਧਰ ਕਰਾਇਆ ਜਾਵੇ ਤਾਂ ਕਿ ਲੰਘਣ ਵਿਚ ਕੋਈ ਦਿੱਕਤ ਨਾ ਆਵੇ¢ ਇਸ ਮੌਕੇ ਉਨ੍ਹਾਂ ਨਾਲ ਜਗਦੇਵ ਸਿੰਘ ਮੁੱਤੋਂ, ਸੁੱਖਾ ਬਾਬਾ ਸੰਗਤਪੁਰਾ, ਜਸਵਿੰਦਰ ਸਿੰਘ ਕੁਲੇਵਾਲ, ਬਲਿਹਾਰ ਸਿੰਘ ਦੀਵਾਲ਼ਾ, ਘੋਲੀ ਬਾਬਾ ਦੀਵਾਲ਼ਾ ਆਦਿ ਤੋਂ ਇਲਾਵਾ ਯੂਨੀਅਨ ਦੇ ਹੋਰ ਵਰਕਰ ਵੀ ਹਾਜ਼ਰ ਸਨ¢