ਭਾਜਪਾ ਨੇਤਾ ਨੇ ਖੰਨਾ ਦੀ ਸਭ ਤੋਂ ਵੱਡੀ ਵਿੱਦਿਅਕ ਸੰਸਥਾ ਦੇ ਕੁੱਝ ਮੌਜੂਦਾ ਅਤੇ ਸਾਬਕਾ ਅਹੁਦੇਦਾਰਾਂ 'ਤੇ ਲਾਏ ਗੰਭੀਰ ਦੋਸ਼ <br/>
ਅਜੀਤ ਡੈਸਕ
18-06-2025
ਸਤੀਸ਼ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਪ੍ਰਾਈਵੇਟ ਏਡਿਡ ਕਾਲਜਸ ਦੇ ਨਾਨ ਟੀਚਿੰਗ ਪੋਸਟਾਂ ਸੰਬੰਧੀ 1977 ਦੇ ਐਸ. ਸੀ. ਆਰ. ਰੂਲਜ ਅਤੇ ਪੰਜਾਬ ਯੂਨੀਵਰਸਿਟੀ ਦੇ ਕੈਲੰਡਰ ਰੂਲਜ਼ ਦੇ ਸਰਕਾਰੀ ਨਿਯਮਾਂ ਮੁਤਾਬਿਕ ਜੂਨੀਅਰ ਅਸਿਸਟੈਂਟ ਤੋਂ ਸੀਨੀਅਰ ਅਸਿਸਟੈਂਟ ਦਾ ਕੋਈ ਅਹੁਦਾ ਨਹੀਂ ਹੁੰਦਾ ਤਾਂ ਫਿਰ ਇਕ ਜੂਨੀਅਰ ਸਹਾਇਕ ਸਿੱਧੇ ਹੀ ਸਾਲ 2018 ਵਿਚ ਕਿਵੇਂ ਸੁਪਰਡੈਂਟ ਤੈਨਾਤ ਬਣ ਗਏ? ਉਨ੍ਹਾਂ ਕਿਹਾ ਕਿ ਇਹ ਸਰਾਸਰ ਗੈਰ-ਕਾਨੂੰਨੀ ਅਤੇ ਪ੍ਰਾਈਵੇਟ ਏਡਿਡ ਕਾਲਜਸ ਦੀ ਨਾਨ-ਟੀਚਿੰਗ ਪੋਸਟਾਂ ਸੰਬੰਧੀ 1977 ਦੇ ਸੀ. ਐਸ. ਆਰ. ਰੂਲਜ਼ ਅਤੇ ਪੰਜਾਬ ਯੂਨੀਵਰਸਿਟੀ ਦੇ ਕੈਲੰਡਰ ਰੂਲਜ਼ ਦੀ ਸਰਕਾਰੀ ਨਿਯਮਾਂ ਦੀ ਉਲੰਘਣਾ ਹੈ |
ਚੀਫ਼ ਵਿਜੀਲੈਂਸ ਪੰਜਾਬ ਸਾਹਮਣੇ ਪੇਸ਼ ਕੀਤੀ ਗਈ ਸ਼ਿਕਾਇਤ
ਸਤੀਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਿਤੀ 8 ਮਾਰਚ 2025 ਤੋਂ ਲੈ ਕੇ 16 ਅਪ੍ਰੈਲ 2025 ਤੱਕ ਮੁੱਖ ਮੰਤਰੀ ਪੰਜਾਬ, ਡੀ. ਪੀ. ਆਈ ਕਾਲਜਿਜ਼ ਮੋਹਾਲੀ, ਸਕੱਤਰ ਸਿੱਖਿਆ ਵਿਭਾਗ ਪੰਜਾਬ, ਡਾਇਰੈਕਟਰ ਉਚੇਰੀ ਸਿੱਖਿਆ ਪੰਜਾਬ ਮੋਹਾਲੀ ਨੂੰ ਜੂਨੀਅਰ ਸਹਾਇਕ ਦੇ ਸੁਪਰਡੈਂਟ ਬਣਨ ਦੇ ਗੈਰ-ਕਾਨੂੰਨੀ ਹੋਣ ਅਤੇ ਇਸ ਨਿਯੁਕਤੀ ਸੰਬੰਧੀ ਸ਼ਿਕਾਇਤਾਂ ਭੇਜੀਆਂ ਗਈਆਂ ਸਨ | ਉਨ੍ਹਾਂ ਸ਼ਿਕਾਇਤਾਂ ਦੀ ਪੜਤਾਲ ਇਕ ਸਰਕਾਰੀ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਹੈ | ਉਨ੍ਹਾਂ ਦੋਸ਼ ਲਾਇਆ ਕਿ ਜਾਂਚ