ਮਾਛੀਵਾੜਾ ਸਾਹਿਬ, 17 ਜੂਨ (ਮਨੋਜ ਕੁਮਾਰ)-ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਮਾਛੀਵਾੜਾ ਸ਼ਕਤੀ ਆਨੰਦ ਦੇ ਸਪੁੱਤਰ ਬਲਾਕ ਕਾਂਗਰਸ ਪ੍ਰਧਾਨ ਕਪਿਲ ਆਨੰਦ ਨੇ ਇੰਦਰਾ ਕਲੋਨੀ ਦੇ ਪਵਿੱਤਰ ਤੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਦੀ ਕਾਰ ਸੇਵਾ ਵਿਚ ਆਪਣਾ ਯੋਗਦਾਨ ਦਿੰਦਿਆਂ 51000 ਹਜ਼ਾਰ ਰੁਪਏ ਦੀ ਰਾਸ਼ੀ ਸੇਵਾ ਵਿਚ ਦਿੱਤੀ | ਇਸ ਯੋਗ ਸ਼ਰਧਾ ਭਰੇ ਕਦਮ ਲਈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਕਪਿਲ ਆਨੰਦ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਾਬਕਾ ਕੌਂਸਲਰ ਪਰਮਜੀਤ ਸਿੰਘ ਪੰਮੀ, ਸੰਦੀਪ ਸਿੰਘ ਸੀਪਾ, ਤੇਜਪਾਲ ਸਿੰਘ, ਰਾਜਪਾਲ ਸਿੰਘ, ਹਰਪ੍ਰੀਤ ਸਿੰਘ ਤੋ ਇਲਾਵਾ ਹੋਰ ਕਈ ਕਲੋਨੀ ਵਾਸੀ ਵੀ ਮੌਜੂਦ ਸਨ |