ਮੰਡੀ ਅਰਨੀਵਾਲਾ 17 ਜੂਨ (ਨਿਸ਼ਾਨ ਸਿੰਘ ਮੋਹਲ਼ਾ)-ਅਰਨੀਵਾਲਾ ਤੋਂ ਫ਼ਾਜ਼ਿਲਕਾ ਰੋਡ 'ਤੇ ਪਿੰਡ ਮਾਹੂਆਣਾ ਬੋਦਲਾ ਦੇ ਰਕਬੇ ਵਿਚ ਅੱਜ ਇੱਕ ਜ਼ਖਮੀ ਹਾਲਤ ਵਿਚ ਮੋਟਰਸਾਈਕਲ ਸਵਾਰ ਮਿਲਿਆ | ਜੋ ਕਿ ਹੇਠਾਂ ਸੜਕ ਦੇ ਕਿਨਾਰੇ 'ਤੇ ਝਾੜੀਆਂ ਵਿਚ ਡਿਗਿਆ ਹੋਇਆ ਸੀ ਅਤੇ ਗੰਭੀਰ ਰੂਪ ਵਿਚ ਜ਼ਖਮੀ ਹੋਇਆ ਪਿਆ ਸੀ | ਜਿਸ ਨੂੰ ਰਾਹਗੀਰਾਂ ਵਲੋਂ 112 ਪੰਜਾਬ ਪੁਲਿਸ ਦੀ ਸਹਾਇਤਾ ਨਾਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ | ਨੌਜਵਾਨ ਦੀ ਪਹਿਚਾਣ ਸ਼ਮਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਅਨੰਦਪੁਰਾ ਮੁਹੱਲਾ ਫ਼ਾਜ਼ਿਲਕਾ ਵਜੋਂ ਹੋਈ ਜੋ ਕਿ ਆਪਣੀ ਬਾਈਕ ਨੰਬਰ ਪੀ ਬੀ 22 ਐੱਸ 5438 'ਤੇ ਸਵਾਰ ਹੋ ਕੇ ਆ ਰਿਹਾ ਸੀ | ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਸੂਚਨਾ ਮਿਲੀ ਕਿ ਕੋਈ ਨੌਜਵਾਨ ਜ਼ਖਮੀ ਹਾਲਤ ਵਿਚ ਸੜਕ ਕਿਨਾਰੇ ਡਿਗਿਆ ਹੋਇਆ ਹੈ | ਸੜਕ ਸੁਰੱਖਿਆ ਫੋਰਸ ਵਲੋਂ ਸੂਚਨਾ ਮਿਲਣ ਤੇ ਤੁਰੰਤ ਉਸ ਨੂੰ ਰਾਹਗੀਰਾਂ ਦੀ ਮਦਦ ਦੇ ਨਾਲ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਚ ਭਰਤੀ ਕਰਵਾਇਆ ਗਿਆ | ਨੌਜਵਾਨ ਕੋਲੋਂ ਉਸ ਦੇ ਦੋ ਮੋਬਾਈਲ ਮਿਲੇ ਜੋ ਪੁਲਿਸ ਨੇ ਉਸ ਦੇ ਵਾਰਸਾਂ ਨੂੰ ਦੇ ਦਿੱਤੇ | ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏ.ਐਸ.ਆਈ ਰਣਧੀਰ ਸਿੰਘ , ਹੌਲਦਾਰ ਰਮੇਸ਼ ਕੁਮਾਰ, ਕਾਂਸਟੇਬਲ ਜਤਿੰਦਰ ਸਿੰਘ ਅਤੇ ਨਵਦੀਪ ਸਿੰਘ ਨੇ ਉਸ ਨੂੰ ਤੁਰੰਤ ਮੁੱਢਲੀ ਸਹਾਇਤਾ ਦਿੱਤੀ | ਐੱਸ. ਐਸ. ਐਫ ਦੇ ਜਵਾਨਾਂ ਨੇ ਦੱਸਿਆ ਕਿ ਨੌਜਵਾਨ ਦੇ ਸਿਰ ਵਿਚੋਂ ਖ਼ੂਨ ਵਹਿ ਰਿਹਾ ਸੀ ਅਤੇ ਲੱਤਾਂ 'ਤੇ ਵੀ ਸੱਟ ਲੱਗੀ ਹੋਈ ਸੀ | ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਸੀ | ਇਹ ਹਾਦਸਾ ਕਿਵੇਂ ਹੋਇਆ ਇਸ ਬਾਰੇ ਪਤਾ ਨਹੀਂ ਚੱਲ ਸਕਿਆ | ਉੱਧਰ ਪੁਲਿਸ ਨੂੰ ਨੌਜਵਾਨ ਦੀ ਮਾਤਾ ਨੇ ਦੱਸਿਆ ਕਿ ਨੌਜਵਾਨ ਹੇਮਕੰੁਟ ਸਾਹਿਬ ਤੋਂ ਵਾਪਸ ਆ ਰਿਹਾ ਸੀ | ਘਰ ਪਰਤ ਰਿਹਾ ਸੀ | ਉਸ ਦੇ ਮੋਟਰਸਾਈਕਲ 'ਤੇ ਝੰਡਾ ਵੀ ਲੱਗਾ ਹੋਇਆ ਹੈ |