15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਨਹਿਰ 'ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

ਅਜੀਤ ਡੈਸਕ 18-06-2025
ਅਬੋਹਰ,17 ਜੂਨ (ਵਿਵੇਕ ਹੂੜੀਆ)-ਅਬੋਹਰ ਦੇ ਝੂਮਿਆਂ ਵਾਲੀ ਅਤੇ ਬਜੀਦਪੁਰ ਪਿੰਡਾਂ ਦੇ ਵਿਚਕਾਰੋਂ ਲੰਘਦੀ ਨਹਿਰ ਵਿਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ | ਮਿ੍ਤਕ ਵਿਅਕਤੀ ਦੇ ਹੱਥ-ਪੈਰ ਬੰਨ੍ਹੇ ਹੋਏ ਸਨ, ਜਿਸ ਕਾਰਨ ਇਹ ਮਾਮਲਾ ਕਤਲ ਵਰਗਾ ਲੱਗਦਾ ਹੈ | ਫ਼ਿਲਹਾਲ ਖੂਈ ਖੇੜਾ ਪੁਲਿਸ ਨੇ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੀ ਮਦਦ ਨਾਲ ਲਾਸ਼ ਨੂੰ ਹਸਪਤਾਲ ਦੇ ਮੁਰਦਾ ਘਰ ਵਿਚ ਰੱਖਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਿੱਟੂ ਨਰੂਲਾ ਨੇ ਦੱਸਿਆ ਕਿ ਸਵੇਰੇ ਰਾਜੂ ਚਰਾਇਆ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਝੂਮਿਆਂ ਵਾਲੀ ਅਤੇ ਬਜੀਦਪੁਰ ਦੇ ਵਿਚਕਾਰੋਂ ਲੰਘਦੀ ਨਹਿਰ ਵਿਚ ਇੱਕ ਵਿਅਕਤੀ ਦੀ ਲਾਸ਼ ਪਈ ਹੈ | ਜਿਸ 'ਤੇ ਉਹ ਅਤੇ ਸੋਨੂੰ ਗਰੋਵਰ ਮੌਕੇ 'ਤੇ ਪਹੁੰਚੇ ਅਤੇ ਖੂਈ ਖੇੜਾ ਪੁਲਿਸ ਸਟੇਸ਼ਨ ਦੇ ਮੁਲਾਜ਼ਮਾਂ ਦੀ ਮੌਜੂਦਗੀ ਵਿਚ ਲਾਸ਼ ਨੂੰ ਬਾਹਰ ਕੱਢਿਆ | ਬਿੱਟੂ ਨਰੂਲਾ ਨੇ ਦੱਸਿਆ ਕਿ ਮਿ੍ਤਕ ਦੀ ਉਮਰ ਲਗਭਗ 50 ਸਾਲ ਹੈ, ਪਰ ਉਸ ਦੇ ਹੱਥ-ਪੈਰ ਬੰਨ੍ਹੇ ਹੋਏ ਸਨ ਅਤੇ ਉਸ ਦੇ ਖੱਬੇ ਹੱਥ ਦਾ ਇੱਕ ਅੰਗੂਠਾ ਵੀ ਨਹੀਂ ਹੈ | ਇਹ ਲਾਸ਼ ਲਗਭਗ 5 ਦਿਨ ਪੁਰਾਣੀ ਹੈ | ਬਿੱਟੂ ਨਰੂਲਾ ਨੇ ਕਿਹਾ ਕਿ ਇੰਨੀ ਵੱਡੀ ਘਟਨਾ ਤੋਂ ਬਾਅਦ ਵੀ ਕੋਈ ਵੀ ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਨਹੀਂ ਆਇਆ | ਸਗੋਂ ਥਾਣੇ ਦੇ ਇਕ ਮੁਨਸ਼ੀ ਨੂੰ ਜਾਂਚ ਲਈ ਭੇਜਿਆ ਗਿਆ ਸੀ |
ਪਿਛਲੀ ਖ਼ਬਰ ਅਰਨੀਵਾਲਾ ਨੇੜੇ ਹਾਦਸੇ 'ਚ ਨੌਜਵਾਨ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਇੱਕ ਰਾਸ਼ਟਰ ਇੱਕ ਚੋਣ ਨੂੰ ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਦਾ ਸਮਰਥਨ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।