14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਜ਼ਬਰਦਸਤ ਬਰਸਾਤ ਨਾਲ ਖੰਨਾ ਹੋਇਆ ਜਲਥਲ, ਗਰਮੀ ਤੋਂ ਮਿਲੀ ਰਾਹਤ <br/>

ਅਜੀਤ ਡੈਸਕ 18-06-2025

ਖੰਨਾ, 17 ਜੂਨ (ਹਰਜਿੰਦਰ ਸਿੰਘ ਲਾਲ)-ਦੇਰ ਰਾਤ ਅਤੇ ਤੜਕੇ ਸਵੇਰੇ ਪਏ ਜ਼ਬਰਦਸਤ ਮੀਹ ਨੇ ਖੰਨਾ ਸ਼ਹਿਰ ਨੂੰ ਜਲਥਲ ਕਰ ਦਿੱਤਾ | ਇਸ ਨਾਲ ਕਈ ਦਿਨਾਂ ਤੋਂ ਪੈ ਰਹੀ ਹੀ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਨਿਜਾਤ ਮਿਲੀ ਹੈ ਪਰ ਇਸ ਨਾਲ ਖੰਨਾ ਸ਼ਹਿਰ ਵਿਚ ਪੀਰਖਾਨਾ ਰੋਡ, ਜਰਗ ਚੌਂਕ, ਸਮਰਾਲਾ ਚੌਂਕ, ਸਮਾਧੀ ਚੌਂਕ, ਗੁਰਦੁਆਰਾ ਸੁਖਸਾਗਰ ਸਾਹਿਬ, ਕਿਤਾਬ ਬਾਜ਼ਾਰ, ਸੁਭਾਸ਼ ਬਾਜ਼ਾਰ ਆਦਿ ਥਾਵਾਂ ਤੇ ਮੀਂਹ ਪੈਣ ਨਾਲ ਪਾਣੀ ਭਰ ਗਿਆ ਅਤੇ ਨੈਸ਼ਨਲ ਹਾਈਵੇ ਵੱਲੋਂ ਪਾਣੀ ਡਰੇਨ ਲਈ ਬਣਾਏ ਗਏ ਨਵੇਂ ਨਾਲੇ ਦੇ ਨਾ ਚੱਲਣ ਕਾਰਨ ਜੀ. ਟੀ. ਰੋਡ ਸਰਵਿਸ ਲੇਨ ਤੇ ਵੀ ਕਾਫੀ ਜਿਆਦਾ ਪਾਣੀ ਖੜਾ ਹੋ ਗਿਆ | ਜਿਸ ਨਾਲ ਆਵਾਜਾਈ ਵਿਚ ਦਿੱਕਤ ਦਾ ਸਾਹਮਣਾ ਕਰਨਾ ਪਿਆ | ਇਸੇ ਤਰ੍ਹਾਂ ਏਸ਼ੀਆ ਦੀ ਸਭ ਤੋਂ ਅਨਾਜ ਮੰਡੀ ਖੰਨਾ ਵਿਚ ਵੀ ਸੜਕਾਂ ਤੇ ਪਾਣੀ ਖੜ੍ਹਾ ਦਿਖਾਈ ਦਿੱਤਾ | ਕਈ ਥਾਂ ਮੱਕੀ ਦੀਆਂ ਭਰੀਆਂ ਬੋਰੀਆਂ ਹੇਠਾਂ ਵੀ ਪਾਣੀ ਖੜ੍ਹਾ ਨਜ਼ਰ ਆਇਆ |

ਪਿਛਲੀ ਖ਼ਬਰ ਸੱਪ ਦੇ ਕੱਟਣ ਨਾਲ ਮਾਸੀ ਦੀ ਮੌਤ-ਭਾਣਜਾ ਹਸਪਤਾਲ ਵਿਚ ਜ਼ੇਰੇ ਇਲਾਜ <br/> ਅਗਲੀ ਖ਼ਬਰ ਪਿੰਡ ਮੁਕੰਦਪੁਰ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।