14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸੱਪ ਦੇ ਕੱਟਣ ਨਾਲ ਮਾਸੀ ਦੀ ਮੌਤ-ਭਾਣਜਾ ਹਸਪਤਾਲ ਵਿਚ ਜ਼ੇਰੇ ਇਲਾਜ <br/>

ਅਜੀਤ ਡੈਸਕ 18-06-2025
ਮਾਛੀਵਾੜਾ ਸਾਹਿਬ, 17 ਜੂਨ (ਰਾਜਦੀਪ ਸਿੰਘ ਅਲਬੇਲਾ)-ਬੇਟ ਇਲਾਕੇ ਦੇ ਪਿੰਡ ਜੋਧਵਾਲ ਵਿਖੇ ਤੜਕਸਾਰ ਸੱਪ ਦੇ ਕੱਟਣ ਨਾਲ ਅÏਰਤ ਅਨੂ ਰਾਣੀ (30) ਦੀ ਮੌਤ ਹੋ ਗਈ, ਜਦਕਿ ਉਸਦਾ ਰਿਸ਼ਤੇ ਵਿਚ ਲੱਗਦਾ ਭਾਣਜਾ ਹਾਰਦਿਕ (5) ਵਾਸੀ ਅੰਬਾਲਾ ਕੈਂਟ ਹਸਪਤਾਲ ਵਿਚ ਇਲਾਜ ਅਧੀਨ ਹੈ | ਜਾਣਕਾਰੀ ਅਨੁਸਾਰ ਅÏਰਤ ਅਨੂ ਰਾਣੀ ਮੰਜੇ 'ਤੇ ਸੌ ਰਹੀ ਸੀ, ਜਦਕਿ ਅਤੇ ਉਸ ਦਾ ਭਾਣਜਾ ਆਪਣੀ ਮਾਤਾ ਸਮੇਤ ਜੋ ਇੱਥੇ ਰਿਸ਼ਤੇਦਾਰੀ ਵਿਚ ਆਇਆ ਹੋਇਆ ਹੈ, ਉਹ ਥੱਲੇ ਬਿਸਤਰੇ 'ਤੇ ਪਿਆ ਸੀ | ਅਚਾਨਕ ਤੜਕੇ ਕਰੀਬ 3 ਵਜੇ ਤੋਂ ਬਾਅਦ ਇੱਕ ਸੱਪ ਉਨ੍ਹਾਂ ਦੇ ਕਮਰੇ ਵਿਚ ਆ ਗਿਆ, ਜਿਸ ਨੇ ਸੁੱਤੀ ਪਈ ਅਨੂ ਰਾਣੀ ਤੇ ਉਸਦੇ ਭਾਣਜੇ ਨੂੰ ਕੱਟ ਲਿਆ | ਸੱਪ ਦੇ ਕੱਟਣ ਕਾਰਨ ਪਰਿਵਾਰ ਵਿਚ ਹੜਕੰਪ ਮੱਚ ਗਿਆ ਅਤੇ ਦੋਵਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਅਨੂ ਰਾਣੀ ਦੀ ਮੌਤ ਹੋ ਗਈ ਜਦਕਿ ਹਾਰਦਿਕ ਜੇਰੇ ਇਲਾਜ ਹੈ | ਅਨੂ ਰਾਣੀ ਜਿਸ ਦੇ ਪਤੀ ਜਨਕ ਰਾਜ ਦੀ ਕੁੱਝ ਸਾਲ ਪਹਿਲਾਂ ਕੋਰੋਨਾ ਦੌਰਾਨ ਮੌਤ ਹੋ ਗਈ ਅਤੇ ਅੱਜ ਉਸ ਦੀ ਵੀ ਸੱਪ ਦੇ ਕੱਟਣ ਨਾਲ ਮੌਤ ਹੋ ਗਈ |
ਦੋ ਦਿਨ ਪਹਿਲਾਂ ਹੀ ਦਿਓਰ ਦੀ ਹੋਈ ਸੀ ਸੜਕ ਹਾਦਸੇ 'ਚ ਮੌਤ
ਜੋਧਵਾਲ ਦੇ ਇਸ ਪਰਿਵਾਰ 'ਤੇ ਬੀਤੇ ਦੋ ਦਿਨਾਂ ਪਹਿਲਾਂ ਹੀ ਮਿ੍ਤਕਾ ਅਨੂ ਰਾਣੀ ਦਾ ਰਿਸ਼ਤੇ 'ਚ ਲੱਗਦਾ ਦਿਓਰ ਧੀਰਜ ਰਾਣਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ | ਧੀਰਜ ਰਾਣਾ ਦਾ ਸਿਵਾ ਅਜੇ ਠੰਢਾ ਵੀ ਨਹੀਂ ਹੋਇਆ ਸੀ ਕਿ ਅੱਜ ਦੋ ਦਿਨਾਂ ਬਾਅਦ ਪਰਿਵਾਰ ਵਿਚ ਅਨੂ ਰਾਣੀ ਦੀ ਮੌਤ ਹੋ ਗਈ | ਪਿੰਡ ਵਿਚ ਇੱਕੋ ਪਰਿਵਾਰ ਵਿਚ ਦੋ ਦਿਨਾਂ 'ਚ 2 ਮੌਤਾਂ ਹੋਣ ਕਾਰਨ ਪਿੰਡ ਵਿਚ ਸੋਗ ਛਾਇਆ ਹੋਇਆ ਹੈ |

ਪਿਛਲੀ ਖ਼ਬਰ ਮਹੇਸ਼ਇੰਦਰ ਘੁਡਾਣੀ ਕਲ੍ਹਾਂ ਨੇ ਕਾਂਗਰਸੀ ਉਮੀਦਵਾਰ ਆਸ਼ੂ ਨਾਲ ਸਾਥੀਆਂ ਸਮੇਤ ਕੀਤਾ ਚੋਣ ਪ੍ਰਚਾਰ <br/> ਅਗਲੀ ਖ਼ਬਰ ਜ਼ਬਰਦਸਤ ਬਰਸਾਤ ਨਾਲ ਖੰਨਾ ਹੋਇਆ ਜਲਥਲ, ਗਰਮੀ ਤੋਂ ਮਿਲੀ ਰਾਹਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।