ਸਾਹਨੇਵਾਲ, 17 ਜੂਨ (ਹਨੀ ਚਾਠਲੀ) ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਿਖੇ ਪਿ੍ੰਸੀਪਲ ਮਨਵਿੰਦਰ ਸਿੰਘ ਦੀ ਅਗਵਾਈ ਹੇਠ ਅਤੇ ਸਕੂਲ ਸਟਾਫ਼ ਦੇ ਸਹਿਯੋਗ ਨਾਲ ਆਨਲਾਈਨ ਪਿਤਾ ਦਿਵਸ ਮਨਾਇਆ ਗਿਆ | ਪਿ੍ੰਸੀਪਲ ਮਨਵਿੰਦਰ ਸਿੰਘ ਨੇ ਕਿਹਾ ਕਿ ਪਿਤਾ ਨੰੂ ਪਿਆਰ ਅਤੇ ਸਨਮਾਨ ਦੇਣ ਲਈ ਪਿਤਾ ਦਿਵਸ ਮਨਾਇਆ ਜਾਂਦਾ ਹੈ | ਇਸ ਸਮੇਂ ਸਕੂਲ ਵਲੋਂ ਬੱਚਿਆਂ ਲਈ, ਆਪਣੇ ਪਿਤਾ ਨਾਲ ਬਿਤਾਏ ਪਲਾਂ ਨੰੂ ਯਾਦਗਾਰ ਬਣਾਉਣ ਲਈ ਮੁਕਾਬਲਾ ਕਰਵਾਇਆ ਗਿਆ | ਪਿ੍ੰਸੀਪਲ ਮਨਵਿੰਦਰ ਸਿੰਘ ਨੇ ਕਿਹਾ ਕਿ ਪਿਤਾ ਇਕ ਅਜਿਹੇ ਸੰਘਣੇ ਰੱੁਖ ਵਾਂਗ ਹੁੰਦਾ ਹੈ, ਜੋ ਹਰ ਮੁਸੀਬਤ ਤੋਂ ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਨੰੂ ਬਚਾਉਂਦਾ ਹੈ | ਪਿ੍ੰਸੀਪਲ ਮਨਵਿੰਦਰ ਸਿੰਘ ਨੇ ਬੱਚਿਆਂ ਨੰੂ ਆਪਣੇ ਪਿਤਾ ਦਾ ਆਦਰ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ |