ਖੰਨਾ, 17 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਸੈਨੇਟਰੀ ਐਂਡ ਟਾਇਲਸ ਐਸੋਸੀਏਸ਼ਨ, ਖੰਨਾ ਦੀ ਮੀਟਿੰਗ ਸਥਾਨਕ ਗੋਲਡਨ ਗ੍ਰੇਨ ਕਲੱਬ ਵਿਖੇ ਪ੍ਰਧਾਨ ਆਦਰਸ਼ ਸੂਦ, ਜਨਰਲ ਸਕੱਤਰ ਵਿਸ਼ਾਲ ਧੀਰ ਅਤੇ ਖ਼ਜ਼ਾਨਚੀ ਸ਼ਿਵ ਕੌਸ਼ਲ ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਗਰਮੀਆਂ ਦੀਆਂ ਛੁੱਟੀਆਂ ਨੂੰ ਧਿਆਨ ਵਿਚ ਰੱਖਦੇ ਹੋਏ, ਪੂਰੇ ਸ਼ਹਿਰ ਦੀਆਂ ਸਾਰੀਆਂ ਸੈਨੇਟਰੀ ਐਂਡ ਟਾਇਲਸ ਦੁਕਾਨਾਂ ਅਤੇ ਸ਼ੋਅਰੂਮ 29 ਅਤੇ 30 ਜੂਨ ਐਤਵਾਰ-ਸੋਮਵਾਰ ਨੂੰ ਦੋ ਦਿਨਾਂ ਲਈ ਬੰਦ ਰਹਿਣਗੇ | ਆਦਰਸ਼ ਸੂਦ ਨੇ ਦੱਸਿਆ ਕਿ ਇਹ ਦੁਕਾਨਦਾਰਾਂ ਨੂੰ ਕੁੱਝ ਮਾਨਸਿਕ ਤੇ ਸਰੀਰਕ ਆਰਾਮ ਦੇਣ ਲਈ ਕੀਤਾ ਗਿਆ ਹੈ |