14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਜਾਅਲੀ ਨਾਂਅ ਦਾ ਆਧਾਰ ਕਾਰਡ ਦੇ ਕੇ ਜ਼ਮਾਨਤ ਲੈਣ ਵਾਲਾ ਦੋਸ਼ੀ ਖੰਨਾ ਪੁਲਿਸ ਵਲੋਂ ਕਾਬੂ <br/>

ਅਜੀਤ ਡੈਸਕ 18-06-2025
ਖੰਨਾ, 17 ਜੂਨ (ਹਰਜਿੰਦਰ ਸਿੰਘ ਲਾਲ)-ਖੰਨਾ ਇਲਾਕੇ ਵਿਚ ਇੱਕ ਸਾਈਕਲ ਸਵਾਰ ਨੂੰ ਟੱਕਰ ਮਾਰ ਕੇ ਮਾਰਨ ਦੇ ਮਾਮਲੇ ਵਿਚ, ਖੰਨਾ ਪੁਲਿਸ ਨੇ ਇਕ ਵਿਅਕਤੀ ਨੂੰ ਜਾਅਲੀ ਆਧਾਰ ਕਾਰਡ ਬਣਾਉਣ ਅਤੇ ਪੁਲਿਸ ਅਤੇ ਅਦਾਲਤ ਨੂੰ ਗੁਮਰਾਹ ਕਰਨ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤਾ ਗਿਆ ਮੁਲਜ਼ਮ ਵਿਸ਼ਨੂੰ ਸ਼ਰਮਾ ਹੈ, ਜੋ ਕਿ ਮੰਡੀ ਗੋਬਿੰਦਗੜ੍ਹ ਦਾ ਰਹਿਣ ਵਾਲਾ ਹੈ | ਡੀ. ਐਸ. ਪੀ. ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ 3 ਫਰਵਰੀ, 2025 ਨੂੰ ਖੰਨਾ ਇਲਾਕੇ ਵਿਚ ਇੱਕ ਸੜਕ ਹਾਦਸਾ ਵਾਪਰਿਆ ਸੀ, ਜਿਸ ਵਿਚ ਇੱਕ ਪੈਦਲ ਯਾਤਰੀ ਨੂੰ ਇੱਕ ਬਾਈਕ ਚਾਲਕ ਨੇ ਟੱਕਰ ਮਾਰ ਦਿੱਤੀ ਸੀ | ਉਸ ਸਮੇਂ ਪੁਲਿਸ ਨੇ ਬਾਈਕ ਚਾਲਕ, ਜਿਸਨੇ ਆਪਣੀ ਪਹਿਚਾਣ ਹਰਜੀਤ ਸਿੰਘ, ਵਾਸੀ ਮਾਨਸਾ ਵਜੋਂ ਦੱਸੀ ਸੀ, ਨੂੰ ਗਿ੍ਫ਼ਤਾਰ ਕੀਤਾ ਸੀ | ਉਸ ਸਮੇਂ ਪੁਲਿਸ ਨੇ ਹਰਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਉਸ ਨੇ ਪੁਲਿਸ ਨੂੰ ਆਪਣਾ ਆਧਾਰ ਕਾਰਡ ਦੇ ਕੇ ਆਪਣੀ ਪਹਿਚਾਣ ਹਰਜੀਤ ਸਿੰਘ ਵਜੋਂ ਦੱਸੀ ਸੀ | ਬਾਅਦ ਵਿਚ ਉਸ ਨੂੰ ਜ਼ਮਾਨਤ ਮਿਲ ਗਈ ਸੀ | ਮਾਮਲੇ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਇਹ ਹਾਦਸਾ ਮੰਡੀ ਗੋਬਿੰਦਗੜ੍ਹ ਦੇ ਵਿਸ਼ਨੂੰ ਸ਼ਰਮਾ ਨੇ ਕੀਤਾ ਸੀ, ਜਿਸਨੇ ਮਾਨਸਾ ਦੇ ਹਰਜੀਤ ਸਿੰਘ ਦੇ ਨਾਮ 'ਤੇ ਬਣਿਆ ਜਾਅਲੀ ਆਧਾਰ ਕਾਰਡ ਪੁਲਿਸ ਨੂੰ ਪੇਸ਼ ਕਰਕੇ ਜ਼ਮਾਨਤ ਹਾਸਲ ਕਰ ਲਈ ਸੀ | ਮੁਲਜ਼ਮ ਇੰਨਾ ਚਲਾਕ ਸੀ ਕਿ ਉਸਨੇ ਆਧਾਰ ਕਾਰਡ 'ਤੇ ਆਪਣੀ ਫ਼ੋਟੋ ਲਗਾ ਦਿੱਤੀ ਸੀ, ਜਦੋਂ ਕਿ ਉਹ ਆਧਾਰ ਕਾਰਡ ਹਰਜੀਤ ਸਿੰਘ ਦੇ ਨਾਮ 'ਤੇ ਸੀ | ਹੁਣ ਪੁਲਿਸ ਨੇ ਵਿਸ਼ਨੂੰ ਸ਼ਰਮਾ ਨੂੰ ਗਿ੍ਫ਼ਤਾਰ ਕਰ ਲਿਆ ਹੈ, ਦੋਸ਼ੀ ਨੂੰ ਰਿਮਾਂਡ 'ਤੇ ਲਿਆਂਦਾ ਜਾਵੇਗਾ ਅਤੇ ਪੁੱਛਗਿੱਛ ਤੋਂ ਬਾਅਦ ਮਾਮਲੇ ਦਾ ਹੋਰ ਖ਼ੁਲਾਸਾ ਹੋਵੇਗਾ |

ਪਿਛਲੀ ਖ਼ਬਰ ਹਰਭਜਨ ਸਿੰਘ ਸਿੰਘ ਸੋਹੀ ਸਾਬਕਾ ਸਰਪੰਚ ਨਮਿਤ ਹੋਇਆ ਸ਼ਰਧਾਂਜਲੀ ਸਮਾਗਮ <br/> ਅਗਲੀ ਖ਼ਬਰ ਖੰਨਾ ਵਿਚ ਸੈਨੇਟਰੀ ਦੀਆਂ ਸਾਰੀਆਂ ਦੁਕਾਨਾਂ 29 ਅਤੇ 30 ਜੂਨ ਨੂੰ ੂ ਬੰਦ ਰਹਿਣਗੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।