13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਹਰਭਜਨ ਸਿੰਘ ਸਿੰਘ ਸੋਹੀ ਸਾਬਕਾ ਸਰਪੰਚ ਨਮਿਤ ਹੋਇਆ ਸ਼ਰਧਾਂਜਲੀ ਸਮਾਗਮ <br/>

ਅਜੀਤ ਡੈਸਕ 18-06-2025
ਬੀਜਾ, 17 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਸਾਬਕਾ ਸਰਪੰਚ ਤੇ ਰਵਿੰਦਰ ਸਿੰਘ ਅਮਰੀਕਾ ਦੇ ਸਤਿਕਾਰਯੋਗ ਪਿਤਾ ਤੇ ਬੇਅੰਤ ਸਿੰਘ ਬਲਾਲਾ ਦੇ ਤਾਇਆ ਸਵ. ਹਰਭਜਨ ਸਿੰਘ ਸੋਹੀ ਦਾ ਬੀਤੀ ਦਿਨੀਂ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੇ ਗ੍ਰਹਿ 'ਚ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਸਵੇਰੇ 9 ਵਜੇ ਪਾਏ ਗਏ | ਇਸ ਤੋਂ ਬਾਅਦ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ (ਸੋਹੀ ਪੱਤੀ) ਪਿੰਡ ਬਲਾਲਾ ਵਿਖੇ ਅਤਿੰਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹੋਇਆ | ਇਸ ਮੌਕੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕਰਦਿਆਂ ਸੰਗਤਾਂ ਨੂੰ ਜ਼ਿੰਦਗੀ ਤੇ ਮੌਤ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਗਿਆਨੀ ਮਹਿੰਦਰ ਸਿੰਘ ਭੰਗਲਾ ਸਾਬਕਾ ਪ੍ਰਧਾਨ ਨਗਰ ਕੌਂਸਲ ਸਮਰਾਲਾ ਨੇ ਸਾਬਕਾ ਸਰਪੰਚ ਹਰਭਜਨ ਸਿੰਘ ਸੋਹੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਮਾਜ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਸਾਬਕਾ ਸਰਪੰਚ ਹਰਭਜਨ ਸਿੰਘ ਇਕ ਸੁਲਝੇ ਹੋਏ ਤੇ ਅਗਾਂਹਵਧੂ ਸੋਚ ਦੇ ਮਾਲਕ ਹੋਣ ਕਰਕੇ ਹਰ ਵਰਗ ਦੇ ਲੋਕਾਂ ਦੇ ਕੰਮ ਆਉਣ ਵਾਲੇ ਸਨ | ਉਨ੍ਹਾਂ ਨੇ ਆਖਿਆ ਕਿ ਹਰਭਜਨ ਸਿੰਘ ਸੋਹੀ ਨੇ ਜਿੱਥੇ ਆਪਣੇ ਸਰਪੰਚੀ ਦੇ ਕਾਰਜ ਕਾਲ ਦੌਰਾਨ ਬੜੀ ਹੀ ਨਿਡਰਤਾ, ਦਲੇਰੀ ਨਾਲ ਲੋਕਾਂ ਮਸਲਿਆਂ ਨੂੰ ਸੁਲਝਾਉਣ ਦੇ ਨਾਲ ਨਾਲ ਵਿਕਾਸ ਕਾਰਜਾਂ ਨੂੰ ਵੀ ਅਮਲੀ ਜਾਮਾ ਪਹਿਨਾ ਕੇ ਨਗਰ ਨੂੰ ਇਕ ਨਵੀਂ ਦਿੱਖ ਦਿੱਤੀ ਸੀ, ਉੱਥੇ ਉਨ੍ਹਾਂ ਨੇ ਸਮਰਾਲਾ ਵਿਖੇ ਸੋਹੀ ਇਲੈਕਟ੍ਰੀਕਲ ਵਰਕਸ ਦਾ ਕਾਰੋਬਾਰ ਕਰਕੇ ਹਲਕੇ ਅੰਦਰ ਆਪਣੀ ਲਿਆਕਤ ਸੂਝਬੂਝ ਨਾਲ ਬਹੁਤ ਵੱਡਾ ਨਾਮ ਕਮਾਇਆ ਸੀ | ਇਸ ਮੌਕੇ ਸਟੇਜ ਸਕੱਤਰ ਦੇ ਫ਼ਰਜ਼ ਨਿਭਾਉਂਦਿਆਂ ਹਰਜੀਤ ਸਿੰਘ ਨੇ ਕਿਹਾ ਕਿ ਸਾਬਕਾ ਹਰਭਜਨ ਸਿੰਘ ਸੋਹੀ ਦੀ ਇੱਕ ਧਾਰਮਿਕ ਖ਼ਿਆਲਾਂ ਦੇ ਹੋਣ ਕਰਕੇ ਨਗਰ ਦੇ ਧਾਰਮਿਕ ਸਮਾਗਮ, ਲੋਕ ਭਲਾਈ ਕੰਮਾਂ ਵਿਚ ਅੱਗੇ ਹੋ ਕੇ ਅਹਿਮ ਭੂਮਿਕਾ ਨਿਭਾਉਂਦੇ ਸਨ | ਇਸ ਮੌਕੇ ਹਰਜਤਿੰਦਰ ਸਿੰਘ ਬਾਜਵਾ, ਜਥੇਦਾਰ ਸਰਬੰਸ ਸਿੰਘ ਮਾਣਕੀ ਸ਼੍ਰੋਮਣੀ ਕਮੇਟੀ ਮੈਂਬਰ, ਇੰਦਰਜੀਤ ਸਿੰਘ ਲੋਪੋਂ ਸਾਬਕਾ ਚੇਅਰਮੈਨ ਕੇਂਦਰੀ ਬੈਂਕ ਲੁਧਿਆਣਾ, ਚਰਨਜੀਤ ਸਿੰਘ ਬਿਜਲੀਪੁਰ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਆਲਮਦੀਪ ਸਿੰਘ ਆਲਮ, ਬੇਅੰਤ ਜੱਸੀ ਕਿਸ਼ਨਗੜ੍ਹ, ਗੁਰਦੀਪ ਸਿੰਘ ਅੜੈਚਾ, ਡਾਕਟਰ ਅਮਰੀਕ ਸਿੰਘ ਚੱਕ ਸਰਾਏ, ਬਲਦੇਵ ਸਿੰਘ ਗਿੱਲ ਪ੍ਰਧਾਨ, ਜਗਰਾਜ ਸਿੰਘ ਨਾਗਰਾ, ਬੇਅੰਤ ਸਿੰਘ ਬਲਾਲਾ, ਸੁਖਜੀਤ ਕੌਰ, ਰੁਪਿੰਦਰ ਕੌਰ, ਜਸਮੀਨ ਕੌਰ, ਅਮਰਿੰਦਰ ਕੌਰ, ਨਵਪ੍ਰੀਤ ਸਿੰਘ, ਦਰਸ਼ਨ ਸਿੰਘ, ਤਨਵੀਰ ਸਿੰਘ, ਭਵਨੀਤ ਕੌਰ, ਸੁੱਖਾ ਖੀਰਨੀਆਂ, ਲਾਲਾ ਮੰਗਤ ਰਾਏ, ਯਾਦਵਿੰਦਰ ਸਿੰਘ ਯਾਦੂ, ਪਰਮਿੰਦਰ ਸਿੰਘ ਪਾਲਮਾਜਰਾ, ਕੁਲਦੀਪ ਸਿੰਘ ਢੀਂਡਸਾ, ਗੁਰਮੀਤ ਸਿੰਘ ਢੀਂਡਸਾ, ਜੀਤਾ ਗਹਿਲੇਵਾਲ, ਕੁਲਬੀਰ ਸਿੰਘ ਗੋਲਾ ਖਹਿਰਾ, ਸੋਹਨ ਸਿੰਘ ਖਾਸੀ, ਮਾਸਟਰ ਹਰੀ ਸਿੰਘ, ਅਮਰ ਸਿੰਘ ਸੋਹੀ, ਲਛਮਣ ਸਿੰਘ ਸੋਹੀ, ਡਾਕਟਰ ਰਾਜਪਾਲ ਸਿੰਘ, ਪ੍ਰਗਟ ਸਿੰਘ ਸੋਹੀ, ਕੁਲਦੀਪ ਸਿੰਘ, ਡਾਕਟਰ ਮਨਜੀਤ ਸਿੰਘ, ਹਰਭਜਨ ਸਿੰਘ ਅਣਖੀ, ਰਘਵੀਰ ਸਿੰਘ, ਸਵਰਨ ਸਿੰਘ ਸਫਰੀ, ਗੁਰੀ ਮਹਿਦੂਦਾਂ, ਰਾਜਵੰਤ ਸਿੰਘ, ਬਲਦੇਵ ਸਿੰਘ ਗਿੱਲ, ਦਿਲਬਾਗ ਸਿੰਘ ਕੁੱਬੇ, ਰਣਜੀਤ ਸਿੰਘ ਰਾਣਾ ਤੋਂ ਇਲਾਵਾ ਸਮਰਾਲਾ, ਦੋਰਾਹਾ, ਲੁਧਿਆਣਾ ਦੇ ਵਪਾਰ ਮੰਡਲ ਦੇ ਆਗੂ, ਸਿਆਸੀ, ਗੈਰ ਸਿਆਸੀ, ਸਰਪੰਚ, ਪੰਚ, ਨਗਰ ਨਿਵਾਸੀ, ਰਿਸ਼ਤੇਦਾਰਾਂ ਨੇ ਵੱਡੀ ਤਾਦਾਦ ਵਿਚ ਸ਼ਿਰਕਤ ਕੀਤੀ |

ਪਿਛਲੀ ਖ਼ਬਰ ਨਗਰ ਕੌਂਸਲ ਸਾਹਨੇਵਾਲ ਦੇ ਦਾਅਵਿਆਂ ਦੀ ਖੱੁਲ੍ਹੀ ਪੋਲ, ਪੁਰਾਣੀ ਅਨਾਜ ਮੰਡੀ 'ਚ ਬਾਰਿਸ਼ ਦੇ ਪਾਣੀ ਨੇ ਨਦੀ ਦਾ ਰੂਪ ਧਾਰ... ਅਗਲੀ ਖ਼ਬਰ ਜਾਅਲੀ ਨਾਂਅ ਦਾ ਆਧਾਰ ਕਾਰਡ ਦੇ ਕੇ ਜ਼ਮਾਨਤ ਲੈਣ ਵਾਲਾ ਦੋਸ਼ੀ ਖੰਨਾ ਪੁਲਿਸ ਵਲੋਂ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।