13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ-ਖੇਤਾਂ ਵਿਚ ਭਰਿਆ ਨੱਕੋ-ਨੱਕ ਪਾਣੀ <br/>

ਅਜੀਤ ਡੈਸਕ 18-06-2025
ਰਾੜਾ ਸਾਹਿਬ, 17 ਜੂਨ (ਸੁਖਵੀਰ ਸਿੰਘ ਚਣਕੋਈਆਂ)- ਭਾਵੇ ਪਿਛਲੇ ਦਿਨਾਂ ਤੋਂ ਅੱਤ ਦੀ ਪੈ ਰਹੀ ਗਰਮੀ ਕਾਰਨ ਬੱਚਿਆਂ, ਬਜ਼ੁਰਗਾਂ ਤੇ ਪਸ਼ੂ-ਪੰਛੀਆਂ ਸਮੇਤ ਹਰ ਇਨਸਾਨ ਦਾ ਜੀਊਣਾ ਦੁੱਭਰ ਸੀ ਪਰ ਅੱਜ ਸਵੇਰੇ ਤੜਕਸਾਰ ਤੋਂ ਲਗਾਤਾਰ ਕਈ ਘੰਟੇ ਮੀਂਹ ਤੋਂ ਬਾਅਦ ਜਿੱਥੇ ਮੌਸਮ ਨੇ ਕਰਵਟ ਲੈਂਦਿਆਂ ਆਪਣਾ ਮਿਜ਼ਾਜ ਬਦਲਿਆਂ ਅਤੇ ਅੱਤ ਦੀ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ | ਉੱਥੇ ਹੀ ਕਿਸਾਨਾਂ ਵੱਲੋਂ ਕੱਦੂ ਕਰਨ ਲਈ ਤਿਆਰ ਕੀਤੇ ਖੇਤ ਮੀਂਹ ਦੇ ਪਾਣੀ ਨਾਲ ਨੱਕੋ-ਨੱਕ ਭਰ ਗਏ | ਸਵੇਰੇ ਸਵੇਰੇ ਮੀਂਹ ਪੈਣ ਕਾਰਨ ਆਮ - ਜਨ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ |


ਪਿਛਲੀ ਖ਼ਬਰ ਜੰਮੂ-ਕਸ਼ਮੀਰ ਤੋਂ ਬਿਨਾਂ ਟੈਕਸ ਚੱਲਦੀਆਂ ਬੱਸਾਂ ਦੇ ਕੱਟੇ ਚਲਾਨ <br/> ਅਗਲੀ ਖ਼ਬਰ ਪਹਿਲੀ ਬਰਸੀ 'ਤੇ ਵਿਸ਼ੇਸ਼ ਸਵ. ਕੁਲਵੰਤ ਸਿੰਘ ਸੰਧੂ (ਕਾਂਤੀ ਪ੍ਰਧਾਨ) <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।