13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪਹਿਲੀ ਬਰਸੀ 'ਤੇ ਵਿਸ਼ੇਸ਼ ਸਵ. ਕੁਲਵੰਤ ਸਿੰਘ ਸੰਧੂ (ਕਾਂਤੀ ਪ੍ਰਧਾਨ) <br/>

ਅਜੀਤ ਡੈਸਕ 18-06-2025
ਸਾਹਨੇਵਾਲ- ਕੁਲਵੰਤ ਸਿੰਘ ਸੰਧੂ (ਕਾਂਤੀ ਪ੍ਰਧਾਨ) ਦਾ ਜਨਮ 20 ਅਗਸਤ 1965 ਨੰੂ ਪਿੰਡ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਮਾਤਾ ਮਹਿੰਦਰ ਕੌਰ ਦੀ ਕੱੁਖੋਂ ਪਿਤਾ ਹਰਨੇਕ ਸਿੰਘ ਸੰਧੂ ਦੇ ਘਰ ਹੋਇਆ | ਆਪ ਨੇ ਮੱੁਢਲੀ ਸਿੱਖਿਆ ਪਿੰਡ ਸਾਹਨੇਵਾਲ ਦੇ ਸਕੂਲ ਤੋਂ ਹਾਸਲ ਕੀਤੀ | ਜ਼ਿਕਰਯੋਗ ਹੈ ਕਿ ਕੁਲਵੰਤ ਸਿੰਘ ਜਦੋਂ 6ਵੀਂ ਜਮਾਤ ਵਿਚ ਸੀ ਤਾਂ ਉਨ੍ਹਾਂ ਦੇ ਪਿਤਾ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਇਸ ਫਾਨੀ ਸੰਸਾਰ ਨੰੂ ਅਲਵਿਦਾ ਆਖ ਗਏ ਸਨ | ਆਪ ਨੇ ਖੇਤੀਬਾੜੀ ਦੇ ਕੰਮ ਦੇ ਨਾਲ ਨਾਲ ਇਕ ਇੱਟਾਂ ਦਾ ਭੱਠਾ ਤੇ ਇਕ ਫ਼ੈਕਟਰੀ ਵੀ ਲਗਾ ਲਈ, ਜੋ ਅੱਜ ਵੀ ਸਫਲਤਾ ਪੂਰਵਕ ਚੱਲ ਰਹੀਆਂ ਹਨ ਆਪ ਦਾ ਵਿਆਹ ਜਸਵਿੰਦਰ ਕੌਰ ਜ਼ਿਲ੍ਹਾ ਲੁਧਿਆਣਾ ਦੇ ਨਾਲ ਹੋਇਆ | ਆਪ ਨੰੂ ਪ੍ਰਮਾਤਮਾ ਨੇ ਦੋ ਪੱੁਤਰ ਤੇ ਇਕ ਧੀ ਦੀ ਦਾਤ ਬਖ਼ਸ਼ੀ | ਉਹ ਬਹੁਤ ਨੇਕ ਦਿਲ ਮਿਲਣਸਾਰ ਤੇ ਸਮਾਜ ਸੇਵੀ ਇਨਸਾਨ ਸਨ | ਆਪ ਨੇ ਆਪਣੇ ਜੀਵਨ ਵਿਚ ਖੇਤੀ ਦਾ ਬਹੁਤ ਕੰਮਕਾਜ ਕਰਨ ਦੇ ਨਾਲ ਨਾਲ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਪੱਖੋਂ ਵੀ ਆਪ ਨੇ ਬਹੁਤ ਵਧੀਆਂ ਜ਼ਿੰਮੇਵਾਰੀ ਨਿਭਾਈ | ਪਿੰਡ ਸਾਹਨੇਵਾਲ ਦੇ ਲੋਕਾਂ ਨੇ ਉਨ੍ਹਾਂ ਨੰੂ 2 ਵਾਰ ਕੌਂਸਲਰ ਤੇ 2 ਵਾਰ ਨਗਰ ਕੌਂਸਲ ਦਾ ਪ੍ਰਧਾਨ ਬਣਾਇਆ | ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਾਹਨੇਵਾਲ ਤੋਂ ਸਾਬਕਾ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਉਨ੍ਹਾਂ ਨੰੂ ਸ਼੍ਰੋਮਣੀ ਅਕਾਲੀ ਦਲ ਸਰਕਲ ਸਾਹਨੇਵਾਲ ਦਾ ਪ੍ਰਧਾਨ ਬਣਾਇਆ | ਜ਼ਿਕਰਯੋਗ ਇਹ ਵੀ ਹੈ ਕਿ ਕੁਲਵੰਤ ਸਿੰਘ ਸੰਧੂ (ਕਾਂਤੀ ਪ੍ਰਧਾਨ) ਦਾ ਇਕ ਲੜਕਾ ਪੀਤਾ ਸੰਧੂ ਜੋ ਕਿ ਜਵਾਨੀ ਉਮਰ ਵਿਚ ਹੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਇਸ ਫਾਨੀ ਸੰਸਾਰ ਨੰੂ ਅਲਵਿਦਾ ਆਖ ਗਏ ਸਨ ਤੇ ਇਕ ਲੜਕਾ ਅੰਮਿ੍ਤਪਾਲ ਸਿੰਘ ਅੰਗਰੇਜ਼ ਸੰਧੂ ਹੈ ਉਹ ਆਪਣੇ ਪਿਤਾ ਦੇ ਨਾਲ ਖੇਤੀਬਾੜੀ ਤੇ ਫ਼ੈਕਟਰੀ ਦੇ ਕੰਮ ਵਿਚ ਹੱਥ ਵਟਾ ਰਿਹਾ ਹੈ ਉਨ੍ਹਾਂ ਆਪਣੀ ਮਾਤਾ ਮਹਿੰਦਰ ਕੌਰ ਨੰੂ ਸਾਹਨੇਵਾਲ ਨਗਰ ਕੌਂਸਲ ਦੇ ਕੌਂਸਲਰ ਅਤੇ ਨਗਰ ਕੌਂਸਲ ਦਾ ਪ੍ਰਧਾਨ ਵੀ ਬਣਾਉਣ ਵਿਚ ਪੂਰਾ ਸਹਿਯੋਗ ਦੇ ਕੇ ਆਪ ਨੇ ਆਪਣੀ ਮਾਤਾ ਦਾ ਸੁਪਨਾ ਵੀ ਪੂਰਾ ਕੀਤਾ | ਕੁਲਵੰਤ ਸਿੰਘ ਸੰਧੂ (ਕਾਂਤੀ ਪ੍ਰਧਾਨ) ਜੋ ਕਿ 21 ਅਗਸਤ 2024 ਨੰੂ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਦੀ ਯਾਦ ਨੰੂ ਸਮਰਪਿਤ ਪਹਿਲੀ ਬਰਸੀ ਤੇ ਸਹਿਜ ਪਾਠ ਦੇ ਭੋਗ ਦਿਨ ਬੱੁਧਵਾਰ 18 ਜੂਨ 2025 ਨੰੂ ਗੁਰਦੁਆਰਾ ਸੋਢੀ ਸਾਹਿਬ ਨੇੜੇ ਸਿਵਲ ਹਸਪਤਾਲ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਸਵੇਰੇ 11 ਵਜੇ ਤੋਂ 12 ਵਜੇ ਤੱਕ ਪਾਏ ਜਾਣਗੇ |
-ਹਨੀ ਚਾਠਲੀ


ਪਿਛਲੀ ਖ਼ਬਰ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ-ਖੇਤਾਂ ਵਿਚ ਭਰਿਆ ਨੱਕੋ-ਨੱਕ ਪਾਣੀ <br/> ਅਗਲੀ ਖ਼ਬਰ ਪੰਚਾਇਤੀ ਜ਼ਮੀਨ ਦੀ ਬੋਲੀ ਵਿਚ ਘਪਲੇਬਾਜ਼ੀ ਦੇ ਦੋਸ਼ਾਂ ਨੂੰ ਲੈ ਕੇ ਬੀ. ਡੀ. ਪੀ. ਓ. ਦਫ਼ਤਰ ਵਿਚ ਮਾਹੌਲ ਗਰਮਾਇਆ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।