ਖੰਨਾ, 17 ਜੂਨ (ਹਰਜਿੰਦਰ ਸਿੰਘ ਲਾਲ)-ਸਿਹਤ ਵਿਭਾਗ ਮਹੀਨਾ ਜੂਨ ਨੂੰ ਐਟੀ ਮਲੇਰੀਆ ਮਹੀਨੇ ਦੇ ਤੌਰ 'ਤੇ ਮਨਾ ਰਿਹਾ ਹੈ | ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਜਸਦੇਵ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਵਿਚ ਸੀ. ਐੱਚ. ਸੀ. ਮਾਨੂੰਪੁਰ ਵਿਖੇ ਜਾਗਰੂਕਤਾ ਕੈਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸਤਿਆਜੀਤ ਸਿੰਘ ਅਤੇ ਬੀ. ਈ. ਈ. ਗੁਰਦੀਪ ਸਿੰਘ ਨੇ ਦੱਸਿਆ ਇਸ ਮਹੀਨੇ ਸਾਰੇ ਤੰਦਰੁਸਤੀ ਤੇ ਸਿਹਤ ਕੇਂਦਰਾਂ ਤੇ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਮਲੇਰੀਆ ਤੋ ਬਚਾਓ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਸਮੇਂ ਸਿਹਤ ਇੰਸਪੈਕਟਰ ਗੁਰਮਿੰਦਰ ਸਿੰਘ ਅਤੇ ਜਗਦੀਪ ਸਿੰਘ ਨੇ ਦੱਸਿਆ ਕੇ ਮਲੇਰੀਆ ਮਾਦਾ ਐਨਾਫਲੀਜ ਮੱਛਰ ਦੇ ਕੱਟਣ ਕਾਰਨ ਹੁੰਦਾ ਹੈ | ਇਸ ਸਮੇਂ ਡਾ. ਅੱਛਰਦੀਪ ਨੰਦਾ, ਅਮਿੰਤਪਾਲ ਸਿੰਘ, ਜਸਦੀਪ ਸਿੰਘ, ਅਰੁਣਦੀਪ ਕੌਰ, ਅਮਿਤਪੋਲ ਅਤੇ ਮੁਨੀਸ਼ ਗੁਲਾਟੀ ਆਦਿ ਹਾਜ਼ਰ ਸਨ |