12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਘਰ ਘਰ ਯੋਗ ਅਪਣਾਓ, ਬਿਮਾਰੀਆਂ ਤੋਂ ਛੁਟਕਾਰਾ ਪਾਓ, 21 ਜੂਨ ਵਿਸ਼ਵ ਯੋਗ ਨੂੰ ਸਮਰਪਿਤ - ਮੋਹੀ <br/>

ਅਜੀਤ ਡੈਸਕ 18-06-2025
ਖੰਨਾ, 17 ਜੂਨ (ਹਰਜਿੰਦਰ ਸਿੰਘ ਲਾਲ)- ਪਿਛਲੇ ਲੰਬੇ ਸਮੇਂ ਤੋਂ ਯੋਗ ਨਾਲ ਸਬੰਧਿਤ ਟਰੇਡ ਯੂਨੀਅਨ ਨੇਤਾ ਗੁਰਸੇਵਕ ਸਿੰਘ ਮੋਹੀ ਨੇ ਦੱਸਿਆ ਕਿ ਹਜ਼ਾਰਾਂ ਸਾਲਾਂ ਦੀ ਰਿਸ਼ੀਆਂ ਮੁਨੀਆਂ ਤੇ ਤਪੱਸਵੀਆਂ ਦੀ ਖੋਜ ਯੋਗ ਰਾਹੀਂ ਪ੍ਰਮਾਤਮਾ ਨੇ ਹਰੇਕ ਇਨਸਾਨ ਵਿਚ ਬਿਮਾਰੀਆਂ ਨਾਲ ਲੜਨ ਵਾਲੀ ਸ਼ਕਤੀ (ਇਮਊਨਟੀ ਪਾਵਰ) ਨੂੰ ਮਜ਼ਬੂਤ ਕਰਕੇ ਹਰ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ | ਹੁਣ ਦੁਨੀਆਂ ਦੀਆਂ ਸਰਕਾਰਾਂ ਨੂੰ ਯੋਗ ਦੀ ਮਹੱਤਤਾ ਬਾਰੇ ਗਿਆਨ ਪ੍ਰਾਪਤ ਹੋਇਆ ਹੈ | ਜਿਸ ਕਰ ਕੇ 21 ਜੂਨ ਨੂੰ ਵਿਸ਼ਵ ਪੱਧਰ 'ਤੇ ਆਪੋ ਆਪਣੇ ਢੰਗਾਂ ਨਾਲ ਯੋਗ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਯੋਗ ਦਿਵਸ ਮੌਕੇ ਖੰਨਾ ਸ਼ਹਿਰ ਵਿਚ 21 ਜੂਨ ਨੂੰ ਸਵੇਰੇ 05:00 ਵਜੇ ਤੋਂ 06:30 ਵਜੇ ਤੱਕ ਵੱਡਾ ਯੋਗ ਕੈਂਪ ਲਗਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਹਰ ਰੋਜ ਯੋਗ ਕਰਨ ਨਾਲ ਖ਼ਤਰਨਾਕ ਮਾਰੂ ਬਿਮਾਰੀਆਂ ਜਿਵੇਂ ਕੈਂਸਰ, ਹਾਰਟ ਅਟੈਕ, ਸ਼ੂਗਰ, ਕਿਡਨੀਆਂ, ਹਰੇਕ ਕਿਸਮ ਦੇ ਜੋੜਾਂ ਦੇ ਦਰਦ ਖ਼ਤਮ ਹੋ ਸਕਦੇ ਹਨ | ਸੂਰਿਯਾ ਨਮਸ਼ਕਾਰ, ਕਪਾਲਭਾਤੀ, ਪ੍ਰਣਾਯਾਮ, ਅਲੋਗ ਪ੍ਰਲੋਂਗ, ਪਵਨ ਮੁਕਤ ਆਸਨ, ਤਾੜ ਆਸਨ ਆਦਿ ਨਾਲ ਪੱਕੇ ਤੌਰ ਤੇ ਮੁਫਤ ਵਿਚ ਇਲਾਜ ਹੋ ਸਕਦਾ ਹੈ |

ਪਿਛਲੀ ਖ਼ਬਰ ਅਮਰਨਾਥ ਧਾਮ ਭੰਡਾਰੇ ਲਈ ਰਾਸ਼ਨ ਦੇ ਟਰੱਕ ਕੀਤੇ ਰਵਾਨਾ <br/> ਅਗਲੀ ਖ਼ਬਰ ਐਂਟੀ ਮਲੇਰੀਆ ਮਹੀਨੇ ਸੰਬੰਧੀ ਜਾਗਰੂਕਤਾ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।