ਮਾਛੀਵਾੜਾ ਸਾਹਿਬ, 17 ਜੂਨ (ਮਨੋਜ ਕੁਮਾਰ)-ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਅਤੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੀਆਂ ਯੋਗ ਹਦਾਇਤਾਂ ਵਿਚ ਬਲਾਕ ਕਾਂਗਰਸ ਕਮੇਟੀ ਮਾਛੀਵਾੜਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਸਭ ਤੋਂ ਪਹਿਲਾਂ ਸਮਰਾਲਾ ਸ਼ਹਿਰੀ ਦੇ ਪ੍ਰਧਾਨ ਮਰਹੂਮ ਸੰਜੀਵ ਕੁਮਾਰ ਦੂਆ ਦੀ ਹੋਈ ਬੇਵਕਤੀ ਮੌਤ 'ਤੇ ਇੱਕ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿੰਗ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮੀਡੀਆ ਇੰਚਾਰਜ ਵਿਨੀਤ ਕੁਮਾਰ ਝੜੌਦੀ ਨੇ ਦੱਸਿਆ ਕਿ ਮੀਟਿੰਗ ਵਿਚ ਆਉਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਨੇ ਕਿਹਾ ਕਿ ਇਹਨਾਂ ਚੋਣਾਂ ਦੇ ਮੱਦੇਨਜ਼ਰ ਬਲਾਕ ਮੰਡਲ ਅਤੇ ਬੂਥ ਪੱਧਰੀ ਕਮੇਟੀਆਂ ਦਾ ਪਿੰਡ ਪੱਧਰ ਤੇ ਵਿਸਥਾਰ ਕਰਨ ਕਰਨ ਲਈ ਹਦਾਇਤ ਕੀਤੀ ਗਈ ਹੈ | ਪਰਮਿੰਦਰ ਤਿਵਾੜੀ ਅੱਗੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਲਈ ਬਲਾਕ ਕਾਂਗਰਸ ਦੀ ਟੀਮ ਪੂਰੀ ਹੈ | ਇਸ ਮੌਕੇ ਹੋਰਨਾਂ ਪਾਰਟੀ ਆਗੂਆਂ ਵਿਚ ਸਾਬਕਾ ਪ?ਧਾਨ ਸੁਰਿੰਦਰ ਕੁੰਦਰਾ, ਸੁਖਦੀਪ ਸਿੰਘ ਬਾਜਵਾ, ਅਮਨਦੀਪ ਸਿੰਘ ਰਾਣਵਾਂ, ਅਮਰਜੀਤ ਸਿੰਘ ਕਾਲਾ, ਨੰਦ ਕਿਸ਼ੋਰ, ਅੰਗਰੇਜ਼ ਸਿੰਘ, ਅੰਮਿ੍ਤ ਪਾਲ ਸਿੰਘ, ਰਮੇਸ਼ ਕੁਮਾਰ, ਸੁਭਾਸ਼ ਬੀਟਨ, ਬਲਵਿੰਦਰ ਰਾਏ ਸੋਨੀ, ਕਸ਼ਮੀਰੀ ਲਾਲ ਚੱਕੀ, ਰਾਕੇਸ਼ ਕੁਮਾਰ, ਯੁਵਰਾਜਜੀਤ ਸਿੰਘ ਰਾਏ, ਸ਼ੇਰ ਸਿੰਘ, ਰਾਜਨ ਸਰਪੰਚ, ਚਰਨਜੀਤ ਸਿੰਘ, ਨਿਤਿਨ ਜੈਨ ਤੇ ਨਿਤਿਸ਼ ਕੁੰਦਰਾ ਵੀ ਮੌਜੂਦ ਸਨ |