04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਕਾਂਗਰਸ ਬਲਾਕ ਪ੍ਰਧਾਨ ਟੀਨੂ ਦੀ ਅਗਵਾਈ 'ਚ ਪਾਇਲ ਵਿਖੇ ਅਹਿਮ ਮੀਟਿੰਗ

ਅਜੀਤ ਡੈਸਕ 19-06-2025
ਪਾਇਲ, 18 ਜੂਨ (ਰਜਿੰਦਰ ਸਿੰਘ, ਨਿਜ਼ਾਮਪੁਰ)- ਬਲਾਕ ਦੋਰਾਹਾ ਅਧੀਨ ਪੈਂਦੇ ਪਿੰਡਾਂ ਦੇ ਸੀਨੀਅਰ ਕਾਂਗਰਸੀ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਬਲਾਕ ਕਾਂਗਰਸ ਦੇ ਪ੍ਰਧਾਨ ਗੁਰਵਿੰਦਰ ਸਿੰਘ ਗਿੱਲ ਟੀਨੂ ਘਲੋਟੀ ਦੀ ਪ੍ਰਧਾਨਗੀ ਹੇਠ ਮੁੱਖ ਦਫ਼ਤਰ ਪਾਇਲ ਵਿਖੇ ਹੋਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਕਿਹਾ ਕਿ ਬਲਾਕ ਦੋਰਾਹਾ ਦੇ ਸਮੂਹ ਪਿੰਡਾਂ ਵਿਚ ਕਾਂਗਰਸ ਪਾਰਟੀ ਨੂੰ ਬਹੁਤ ਸਤਿਕਾਰ ਅਤੇ ਭਰਵਾਂ ਸਮਰਥਨ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ ਬਦਲਾਅ ਦੇ ਨਾਂ 'ਤੇ ਸੂਬੇ ਦੇ ਲੋਕਾਂ ਵੱਲੋਂ ਲਿਆਂਦੀ ਗਈ 'ਆਪ' ਸਰਕਾਰ ਤੋਂ ਅੱਜ ਹਰ ਵਰਗ ਦੁਖੀ ਹੋ ਚੁੱਕਿਆ ਹੈ | ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਬਲਾਕ ਦੇ ਸਮੂਹ ਪਿੰਡਾਂ ਵਿਚ ਹਰ ਵੋਟਰ ਤੱਕ ਪਹੁੰਚ ਕਰਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਗੂਆਂ ਨੂੰ ਅਪੀਲ ਕੀਤੀ | ਮੀਟਿੰਗ ਦੌਰਾਨ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਟੀਨੂ ਨੇ ਇਕੱਤਰ ਹੋਏ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਜਸਵੰਤ ਸਿੰਘ ਪਟਵਾਰੀ, ਰੁਪਿੰਦਰ ਸਿੰਘ ਗੋਲਡੀ, ਗੁਰਦੀਪ ਸਿੰਘ ਮੱਲ੍ਹੀਪੁਰ, ਮਨਪ੍ਰੀਤ ਸਿੰਘ ਮੱਲ੍ਹੀਪੁਰ, ਇੰਦਰਪਾਲ ਸਿੰਘ ਦੋਬੁਰਜੀ, ਦਵਿੰਦਰ ਸਿੰਘ ਰੌਣੀ, ਰਣਜੀਤ ਸਿੰਘ ਪੀ. ਏ., ਰੁਪਿੰਦਰ ਸਿੰਘ ਬਿੰਦੂ, ਅਵਿੰਦਰਦੀਪ ਸਿੰਘ ਜੱਸਾ, ਪ੍ਰੋਫ਼ੈਸਰ ਗੁਰਮੁਖ ਸਿੰਘ ਗੋਮੀ ਸਿਆੜ, ਸੋਹਣ ਸਿੰਘ ਕੱਦੋਂ, ਤਾਜ ਮੁਹੰਮਦ, ਮਨਜੀਤ ਸਿੰਘ ਮਕਸੂਦੜਾ, ਕਸ਼ਮੀਰਾ ਸਿੰਘ ਬਰਮਾਲੀਪੁਰ, ਤਨਪ੍ਰੀਤ ਸਿੰਘ ਘਲੋਟੀ, ਹਰਪ੍ਰੀਤ ਸਿੰਘ ਨਿੱਕਾ, ਅਵਤਾਰ ਸਿੰਘ ਦੋਬੁਰਜੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਤਲੁਜ ਰਾਹੋਂ ਪੁਲ ਦੀ ਗੁਣਵੱਤਾ ਜਾਂਚ ਆਈ. ਆਈ. ਟੀ. ਰੁੜਕੀ ਹਵਾਲੇ-ਰੋਕੇ ਜਾਣ ਦੇ ਬਾਵਜੂਦ ਭਾਰੀ ਵਾਹਨਾਂ ਦੀ ਆਵਾਜਾਈ ਜ... ਅਗਲੀ ਖ਼ਬਰ ਨਸ਼ਾ ਕਰਨ ਦੇ ਦੋਸ਼ ਹੇਠ ਦੋ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।