ਸਤਲੁਜ ਰਾਹੋਂ ਪੁਲ ਦੀ ਗੁਣਵੱਤਾ ਜਾਂਚ ਆਈ. ਆਈ. ਟੀ. ਰੁੜਕੀ ਹਵਾਲੇ-ਰੋਕੇ ਜਾਣ ਦੇ ਬਾਵਜੂਦ ਭਾਰੀ ਵਾਹਨਾਂ ਦੀ ਆਵਾਜਾਈ ਜਾਰੀ, ਕਿਸੇ ਸਮੇਂ ਵੀ ਹੋ ਸਕਦਾ ਹੈ ਵੱਡਾ ਨੁਕਸਾਨ
ਅਜੀਤ ਡੈਸਕ
19-06-2025
ਗੱਲਬਾਤ ਦੌਰਾਨ ਕੀ ਆਖਿਆ ਅਧਿਕਾਰੀ ਨੇ-ਸਤਲੁਜ ਦਰਿਆ 'ਤੇ ਬਣੇ ਮਾਛੀਵਾੜਾ ਤੋਂ ਰਾਹੋਂ ਜਾਂਦੇ ਇਸ ਪੁਲ ਦੀ ਦੇਖਰੇਖ ਦਾ ਕੰਮ ਦੇਖ ਰਹੇ ਜੇ. ਈ. ਰਮੇਸ਼ ਸਿੰਘ ਨੇ ਦੱਸਿਆ ਕਿ ਪੁਲ ਦੀ ਸਲੈਬ ਅਸਲ ਵਿਚ ਸਹੀ ਨਹੀਂ ਬਣੀ ਹੈ ਤੇ ਇਸ ਦੀ ਪੱਕੇ ਤੌਰ 'ਤੇ ਨਿਰਮਾਣ ਲਈ ਆਈ. ਆਈ. ਟੀ. ਰੁੜਕੀ ਦੀ ਰਿਪੋਰਟ ਦਾ ਇੰਤਜ਼ਾਰ ਹੈ¢ ਅਸਲ ਵਿਚ ਪਿਛਲੇ ਸਾਲਾਂ ਦੌਰਾਨ ਜਿੱਥੇ ਇੱਕ ਪਾਸੇ ਪ੍ਰਸ਼ਾਸਨ ਦੀ ਵੱਡੀ ਨਾਲਾਇਕੀ ਸਾਹਮਣੇ ਆਈ | ਉੱਥੇ ਨਾਲ ਹੀ ਰੋਜ਼ਾਨਾ ਸੈਂਕੜਿਆਂ ਦੀ ਤਾਦਾਦ ਵਿਚ ਨਿਕਲੇ ਭਾਰੀ ਵਾਹਨ ਇਸ ਪੁਲ ਦੀ ਦੁਰਦਸ਼ਾ ਦਾ ਵੱਡਾ ਕਾਰਨ ਬਣੇ ਹਨ |