04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਖੰਨਾ ਵਿਚ ਫਿਰ ਹੋਇਆ ਪੁਲਿਸ ਮੁਕਾਬਲਾ ਇਕ ਦੋਸ਼ੀ ਅਤੇ ਇਕ ਪੁਲਿਸ ਅਧਿਕਾਰੀ ਜ਼ਖ਼ਮੀ

ਅਜੀਤ ਡੈਸਕ 19-06-2025
ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ)- 15 ਜੂਨ ਦੀ ਰਾਤ ਨੂੰ ਖੰਨਾ ਦੇ ਜੀ. ਟੀ. ਰੋਡ 'ਤੇ 2 ਗਰੋਹਾਂ ਵਿਚ ਚਲੀਆਂ ਗੋਲੀਆਂ ਦੇ ਮਾਮਲੇ, ਜਿਸ ਵਿਚ ਇਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ, ਵਿਚ ਅੱਜ ਪੁਲਿਸ ਮੁਕਾਬਲਾ ਹੋਣ ਦੀ ਖ਼ਬਰ ਹੈ | ਐਸ. ਐਸ. ਪੀ. ਖੰਨਾ ਡਾ. ਜਯੋਤੀ ਯਾਦਵ ਬੈਂਸ ਅਨੁਸਾਰ ਪੁਲਿਸ ਨੇ ਸਖ਼ਤ ਮਿਹਨਤ ਨਾਲ ਕਰੀਬ 48 ਘੰਟਿਆਂ ਵੀ ਗੋਲੀਆਂ ਚਲਾਉਣ ਵਾਲੇ ਗੈਂਗ ਦੇ 4 ਮੈਂਬਰ ਅਤੇ ਉਨ੍ਹਾਂ ਦੇ ਹੋਰ ਸਾਥੀ ਕਾਬੂ ਕਰ ਲਏ ਸਨ ਅਤੇ ਪੂਰੇ ਗੈਂਗ ਦਾ ਪਰਦਾ ਫਾਸ਼ ਕਰ ਦਿੱਤਾ ਹੈ | ਐਸ. ਐਸ. ਪੀ. ਅਨੁਸਾਰ ਇਹ ਝਗੜਾ ਦੋ ਵਿਅਕਤੀਆਂ ਪ੍ਰਭਜੋਤ ਅਤੇ ਤੇਜਬੀਰ ਦਰਮਿਆਨ ਇਕ ਲੜਕੀ ਨੂੰ ਲੈ ਕੇ ਸ਼ੁਰੂ ਹੋਇਆ ਸੀ | ਦੋਵਾਂ ਵਿਅਕਤੀਆਂ ਨੇ ਵੱਖ ਵੱਖ ਗੈਂਗ ਪ੍ਰਭਜੋਤ ਨੇ ਭੁਚੀ ਅਤੇ ਪਿੰਦਾ ਗਰੋਹ ਅਤੇ ਤੇਜਬੀਰ ਨੇ ਗੈਰੀ ਗਗਨਜੀਤ ਰਾਵਣ ਗਰੋਹ ਦੀ ਮਦਦ ਲਈ ਸੀ | ਪੁੱਛਗਿੱਛ ਦੌਰਾਨ ਗਰੋਹ ਦੇ ਗਗਨਜੀਤ ਉਰਫ਼ ਰਾਵਣ ਨੇ ਦੱਸਿਆ ਕਿ ਵਾਰਦਾਤ ਵਿਚ ਵਰਤਿਆ ਪਿਸਤੌਲ ਪਿੰਡ ਭੱਟੀਆਂ ਨੇੜੇ ਉਜਾੜ ਥਾਂ ਤੇ ਲੁਕੋ ਕੇ ਰੱਖਿਆ ਹੋਇਆ ਹੈ | ਜਦੋਂ ਪੁਲਿਸ ਉਸ ਨੰੂ ਨਾਲ ਲੈ ਕੇ ਪਿਸਤੌਲ ਬਰਾਮਦ ਕਰਨ ਗਈ ਤਾਂ ਉਸ ਨੇ ਅਚਾਨਕ ਪਿਸਤੌਲ ਕੱਢ ਕੇ ਪੁਲਿਸ ਤੇ ਹਮਲਾ ਕਰ ਦਿੱਤਾ | ਇਸ ਦਰਮਿਆਨ ਹੋਏ ਝਗੜੇ ਵਿਚ ਇਕ ਗੋਲੀ ਕਥਿਤ ਦੋਸ਼ੀ ਦੀ ਲੱਤ ਤੇ ਲੱਗੀ | ਜਦੋਂ ਕਿ ਐਸ. ਐੱਚ. ਓ. ਤਰਵਿੰਦਰ ਬੇਦੀ ਵੀ ਜ਼ਖ਼ਮੀ ਹੋ ਗਏ | ਦੋਸ਼ੀ ਤੇ ਪੁਲਿਸ ਅਧਿਕਾਰੀ ਦੋਵਾਂ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ |
ਪੁਲਿਸ ਨੇ ਦੱਸਿਆ ਕਿ ਐਸ. ਐਸ. ਪੀ. ਖੰਨਾ ਡਾ. ਜਯੋਤੀ ਯਾਦਵ ਬੈਂਸ ਦੀ ਰਹਿਨੁਮਾਈ ਹੇਠ ਖੰਨਾ ਦੇ ਐਸ. ਪੀ. ਪਵਨਜੀਤ ਚੌਧਰੀ ਦੀ ਨਿਗਰਾਨੀ ਹੇਠ ਡੀ ਐਸ. ਪੀ. ਕਰਮਵੀਰ ਸਿੰਘ ਤੂਰ, ਡੀ. ਐਸ. ਪੀ. ਸਮਰਾਲਾ ਤਰਲੋਚਨ ਸਿੰਘ, ਐਸ. ਐੱਚ. ਓ. ਵਿਨੋਦ ਕੁਮਾਰ, ਐਸ. ਐੱਚ ਓ. ਤਰਵਿੰਦਰ ਕੁਮਾਰ ਬੇਦੀ ਵਲੋਂ 2 ਗੁੱਟਾਂ ਵਿਚ ਚੱਲੀਆਂ ਗੋਲੀਆਂ ਦੇ ਮਾਮਲੇ ਵਿਚ 5 ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਅਨੁਸਾਰ 15 ਜੂਨ 2025 ਨੂੰ ਨਿਖਿਲ ਪੁੱਤਰ ਧਰਮਿੰਦਰ ਕੁਮਾਰ ਵਾਸੀ ਪਿੰਡ ਬਾਹਮਣਮਾਜਰਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ, ਪ੍ਰਭਜੋਤ ਸਿੰਘ ਉਰਫ਼ ਸ਼ੈਫੀ ਪੁੱਤਰ ਜੋਰਾ ਸਿੰਘ ਵਾਸੀ ਪਿੰਡ ਰੰਧਾਵਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ, ਅਮਨਦੀਪ ਸਿੰਘ ਉਰਫ਼ ਭੋਲੂ ਪੁੱਤਰ ਸੇਵਾ ਰਾਮ ਵਾਸੀ ਤਲਾਣੀਆ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਅਤੇ ਸੁਖਬੀਰ ਸਿੰਘ ਉਰਫ਼ ਭੂਚਾ ਪੁੱਤਰ ਬੀਰਦਵਿੰਦਰ ਸਿੰਘ ਵਾਸੀ ਪਿੰਡ ਸਾਨੀਪੁਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਆਪਣੀ ਗੱਡੀ ਸੀ. ਐੱਚ. 01ਏ. ਐਸ.-1343 ਵਿੱਚ ਸਰਹਿੰਦ ਤੋਂ ਖੰਨਾ ਵੱਲ ਜਾ ਰਹੇ ਸੀ ਤਾਂ ਰਾਮਗੜ੍ਹੀਆ ਭਵਨ ਦੇ ਸਾਹਮਣੇ ਸਰਵਿਸ ਰਾਤ 9 ਵਜੇ ਪਿਛਲੇ ਪਾਸਿਓ ਆਈ ਇੱਕ ਸਕਾਰਪਿਓ ਗੱਡੀ ਪੀ. ਬੀ. -13 ਜੈਡ-0063 ਜਿਸ ਵਿਚ 5 ਨੌਜਵਾਨ ਸਵਾਰ ਸਨ, ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰੀ ਅਤੇ ਫਿਰ ਗੱਡੀ ਨੂੰ ਘੇਰ ਲਿਆ | ਸੁਖਬੀਰ ਸਿੰਘ ਉਰਫ਼ ਭੂਚਾ ਨੇ ਬਿਆਨ ਦਿੱਤਾ ਕਿ ਸਕਾਰਪਿਓ ਕਾਰ ਵਿਚ ਵਰੁਨ ਸਲਾਰ ਉਰਫ਼ ਜੱਗਾ ਉਰਫ਼ ਜੱਗੂ, ਗੈਰੀ ਵਾਸੀ ਲਲਤੋਂ ਕਲਾਂ, ਗੁਰਮੀਤ ਸਿੰਘ ਉਰਫ਼ ਗੀਤਾ ਭੁੱਚੀ, ਤੇਜਵੀਰ ਸਿੰਘ ਵਾਸੀ ਮਾਤਾ ਗੁਜਰੀ ਕਲੋਨੀ ਫਤਿਹਗੜ੍ਹ ਸਾਹਿਬ ਅਤੇ ਇੱਕ ਨਾ-ਮਾਲੂਮ ਵਿਅਕਤੀ ਬੈਠਾ ਸੀ | ਜਦੋਂ ਵਰਨਾ ਕਾਰ ਵਿਚ ਸਵਾਰ ਚਾਰ ਵਿਅਕਤੀਆਂ ਵੱਲੋਂ ਗੱਡੀ ਰੋਕਣ ਦਾ ਕਾਰਨ ਪੁੱਛਿਆ ਤਾਂ ਗੈਰੀ ਅਤੇ ਨਾ-ਮਾਲੂਮ ਵਿਅਕਤੀ ਨੇ ਆਪਣੇ ਹੱਥਾਂ ਵਿਚ ਫੜੇ ਪਿਸਤੌਲਾਂ ਨਾਲ ਇਕਦਮ ਉਨ੍ਹਾਂ ਨੂੰ ਜਾਨ ਤੋ ਮਾਰ ਦੇਣ ਦੀ ਨੀਅਤ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ | ਬਾਅਦ ਵਿਚ ਕਥਿਤ ਦੋਸ਼ੀ ਸਕਾਰਪਿਓ ਗੱਡੀ ਭਜਾ ਕੇ ਲੈ ਗਏ | ਜ਼ਖਮੀ ਨਿਖਿਲ ਕੁਮਾਰ ਨੂੰ ਸਿਵਲ ਹਸਪਤਾਲ ਖੰਨਾ ਭੇਜਿਆ ਗਿਆ, ਪਰ ਉਸ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਸ ਨੰੂ ਪੀ. ਜੀ. ਆਈ. ਹਸਪਤਾਲ ਰੈਫ਼ਰ ਕਰ ਦਿੱਤਾ ਗਿਆ |
ਪੁਲਿਸ ਨੇ ਅਰਦੇਸ਼ ਸਿੰਘ ਗੈਰੀ ਪੁੱਤਰ ਅਜ਼ਾਦ ਸਿੰਘ ਵਾਸੀ ਪਿੰਡ ਲਲਤੋਂ ਕਲਾਂ, ਥਾਣਾ ਸਦਰ ਲੁਧਿਆਣਾ, ਜ਼ਿਲ੍ਹਾ ਲੁਧਿਆਣਾ, ਗਗਨਦੀਪ ਸਿੰਘ ਉਰਫ਼ ਗੰਗੂ ਉਰਫ਼ ਰਾਵਣ ਪੁੱਤਰ ਲੇਟ ਸੁਖਦੇਵ ਸਿੰਘ ਵਾਸੀ ਪਿੰਡ ਲਲਤੋਂ ਕਲਾਂ, ਥਾਣਾ ਸਦਰ ਲੁਧਿਆਣਾ, ਜ਼ਿਲ੍ਹਾ ਲੁਧਿਆਣਾ, ਪਵਨਦੀਪ ਸਿੰਘ ਉਰਫ਼ ਲਵੀ ਪੁੱਤਰ ਪਲਵਿੰਦਰ ਸਿੰਘ ਵਾਸੀ ਪਿੰਡ ਕੋਕਰੀ ਕਲਾਂ, ਥਾਣਾ ਅਜੀਤਵਾਲ, ਜ਼ਿਲ੍ਹਾ ਮੋਗਾ ਅਤੇ ਗੁਰਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਡੱਲਾ, ਥਾਣਾ ਅਜੀਤਵਾਲ ਜ਼ਿਲ੍ਹਾ ਮੋਗਾ ਨੂੰ ਮੁਕੱਦਮਾ ਉਕਤ ਵਿਚ ਗਿ੍ਫ਼ਤਾਰ ਕੀਤਾ ਗਿਆ |
ਪਿਛਲੀ ਖ਼ਬਰ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ ਅਗਲੀ ਖ਼ਬਰ ਸਰਕਾਰੀ ਫ਼ਰਮ ਨੂੰ ਧੋਖੇ ਨਾਲ ਘੱਟ ਕੀਮਤ ਵਾਲਾ ਟਰੈਕਟਰ ਦੇਣ ਦੇ ਦੋਸ਼ 'ਚ ਡੀਲਰ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।