04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸਰਕਾਰੀ ਫ਼ਰਮ ਨੂੰ ਧੋਖੇ ਨਾਲ ਘੱਟ ਕੀਮਤ ਵਾਲਾ ਟਰੈਕਟਰ ਦੇਣ ਦੇ ਦੋਸ਼ 'ਚ ਡੀਲਰ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ

ਅਜੀਤ ਡੈਸਕ 19-06-2025
ਖੰਨਾ, 18 ਜੂਨ (ਮਨਜੀਤ ਸਿੰਘ ਧੀਮਾਨ)-ਸਰਕਾਰੀ ਫ਼ਰਮ ਨੂੰ ਘੱਟ ਕੀਮਤ ਵਾਲਾ ਨਵਾਂ ਟਰੈਕਟਰ ਦੇਣ ਦੇ ਦੋਸ਼ ਵਿਚ ਸ਼ਿਵਮ ਮੋਟਰ ਦਾਣਾ ਮੰਡੀ ਦੇ ਡੀਲਰ ਦੇ ਖ਼ਿਲਾਫ਼ ਧੋਖਾਧੜੀ ਕਰਨ ਦੇ ਦੋਸ਼ ਵਿਚ ਧਾਰਾ 318 (4) ਬੀ. ਐਨ. ਐਸ. ਤਹਿਤ ਥਾਣਾ ਸਿਟੀ ਵਿਖੇ ਕੇਸ ਦਰਜ ਕੀਤਾ ਗਿਆ ਹੈ | ਥਾਣਾ ਸਿਟੀ ਦੇ ਐਸ. ਐੱਚ ਓ. ਵਿਨੋਦ ਕੁਮਾਰ ਨੇ ਦੱਸਿਆ ਕਿ ਖੰਨਾ ਪੁਲਿਸ ਨੂੰ ਦਿੱਤੀ ਗਈ ਦਰਖਾਸਤ ਵਿਚ ਸ਼ਿਕਾਇਤਕਰਤਾ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੋਹਾਲੀ ਨੇ ਦੱਸਿਆ ਕਿ ਬੀ. ਐਨ. ਐਸ. ਤਹਿਤ ਥਾਣਾ ਸਿਟੀ ਵਿਖੇ ਕੇਸ ਦਰਜ ਕੀਤਾ ਗਿਆ ਹੈ | ਥਾਣਾ ਸਿਟੀ ਦੇ ਐਸ. ਐਚ ਓ. ਵਿਨੋਦ ਕੁਮਾਰ ਨੇ ਦੱਸਿਆ ਕਿ ਖੰਨਾ ਪੁਲਿਸ ਨੂੰ ਦਿੱਤੀ ਗਈ ਦਰਖਾਸਤ ਵਿਚ ਸ਼ਿਕਾਇਤਕਰਤਾ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੋਹਾਲੀ ਨੇ ਦੱਸਿਆ ਕਿ ਪਸ਼ੂ ਧਨ ਵਿਕਾਸ ਬੋਰਡ ਵਲੋਂ ਸਰਕਾਰੀ ਫਾਰਮ ਰੌਣੀ ਪਟਿਆਲਾ ਲਈ ਇਕ ਨਵਾਂ ਟਰੈਕਟਰ ਮਾਡਲ ਮਹਿੰਦਰਾ ਨੋਵੋ 605 ਡੀ. ਆਈ. 6 ਦੀ ਖ਼ਰੀਦ ਕਰਨ ਲਈ 23 ਅਪ੍ਰੈਲ 2025 ਨੂੰ ਪੋਰਟਲ ਤੇ ਆਰਡਰ ਕੀਤਾ ਗਿਆ ਸੀ | ਜਿਸ ਅਨੁਸਾਰ ਮਹਿੰਦਰਾ ਕੰਪਨੀ ਵਲੋਂ ਉਕਤ ਵੇਰਵੇ ਦੇ ਟਰੈਕਟਰ ਦੀ ਡਲਿਵਰੀ ਮਿਤੀ 23 ਅਪ੍ਰੈਲ 2025 ਤੋਂ 22 ਜੁਲਾਈ 2025 ਤੱਕ ਦਿੱਤੀ ਜਾਣੀ ਸੀ | ਇਸ ਉਪਰੰਤ ਸ਼ਿਵਮ ਮੋਟਰ ਉਕਤ ਵਲੋਂ ਇਸ ਟਰੈਕਟਰ ਦੀ ਬਣਦੀ ਕੀਮਤ ਦੀ ਅਦਾਇਗੀ ਕਰਨ ਲਈ ਬਿੱਲ/ਇਨਵਾਇਸ ਨੰਬਰ 3356 24 ਅਪ੍ਰੈਲ 2025 ਜਿਸ ਦੀ ਕੁੱਲ ਰਕਮ 9 ਲੱਖ 95 ਹਜਾਰ ਰੁਪਏ ਅਦਾਇਗੀ ਲਈ ਭੇਜਿਆ ਗਿਆ ਸੀ | ਇਸ ਬਿੱਲ ਵਿਚ ਟਰੈਕਟਰ ਦਾ ਮਾਡਲ ਮਹਿੰਦਰਾ ਨੋਵੋ 605 ਡੀ. ਆਈ. 5 ਅਤੇ ਸੀਰੀਅਲ ਨੰਬਰ ਅਤੇ ਇੰਜਣ ਨੰਬਰ ਦਰਸਾਇਆ ਗਿਆ ਸੀ | ਸ਼ਿਵਮ ਮੋਟਰ ਉਕਤ ਵਲੋਂ ਟਰੈਕਟਰ ਦੀ ਡਿਲਿਵਰੀ ਕਰਦੇ ਸਮੇਂ ਜੋ ਫਾਰਮ ਨੰਬਰ 21 ਪੇਸ਼ ਕੀਤਾ ਗਿਆ ਹੈ | ਉਸ ਵਿਚ ਉਕਤ ਦਰਸਾਏ ਵੇਰਵੇ ਦੇ ਟਰੈਕਟਰ ਦੀ ਡਿਲਿਵਰੀ ਦੇਣ ਦੀ ਬਜਾਏ ਸੇਮ ਸੀਰੀਅਲ ਨੰਬਰ, ਚੈਸੀ ਨੰਬਰ ਅਤੇ ਇੰਜਣ ਨੰਬਰ ਨਾਲ ਅਲੱਗ ਮਾਡਲ ਦਾ ਟਰੈਕਟਰ ਮਹਿੰਦਰਾ ਅਰਜਨ ਨੋਵੋ 605 ਡੀ. ਆਈ. ਸੀ. ਆਰ. ਡੀ. ਜੋ ਕਿ 2023 ਦਾ ਬਣਿਆ ਹੋਇਆ ਹੈ | ਡਲਿਵਰ ਕਰ ਦਿੱਤਾ ਗਿਆ | ਇਸ ਤਰ੍ਹਾਂ ਸ਼ਿਵਮ ਮੋਟਰ ਵਲੋਂ ਧੋਖੇ ਨਾਲ ਘੱਟ ਕੀਮਤ ਵਾਲਾ ਟਰੈਕਟਰ ਜੋ ਕਿ 2023 ਦਾ ਬਣਿਆ ਹੋਇਆ ਹੈ | ਵਿਭਾਗ ਨੂੰ ਸਪਲਾਈ ਕਰ ਦਿੱਤਾ ਗਿਆ | ਪੁਲਿਸ ਵਲੋਂ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਕਥਿਤ ਦੋਸ਼ੀ ਸ਼ਿਵਮ ਮੋਟਰ ਉਕਤ ਦੇ ਖ਼ਿਲਾਫ਼ ਧੋਖਾਧੜੀ ਕਰਨ ਦੇ ਦੋਸ਼ ਵਿਚ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਖੰਨਾ ਵਿਚ ਫਿਰ ਹੋਇਆ ਪੁਲਿਸ ਮੁਕਾਬਲਾ ਇਕ ਦੋਸ਼ੀ ਅਤੇ ਇਕ ਪੁਲਿਸ ਅਧਿਕਾਰੀ ਜ਼ਖ਼ਮੀ ਅਗਲੀ ਖ਼ਬਰ ਕੁਲਾਰ ਪਬਲਿਕ ਸਕੂਲ ਖੰਨਾ ਕਿਸ਼ਨਗੜ੍ਹ ਨੇ ਪੰਜਾਬ ਸਟੇਟ ਫੈਂਸਿੰਗ ਚੈਂਪੀਅਨਸ਼ਿਪ ਵਿਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।