ਬੀਜਾ, 18 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਖੰਨਾ ਖੇਤਰ ਲਈ ਇਹ ਇੱਕ ਇਤਿਹਾਸਕ ਪਲ ਹੈ ਕਿ ਕੁਲਾਰ ਪਬਲਿਕ ਸਕੂਲ ਖੰਨਾ ਕਿਸ਼ਨਗੜ੍ਹ (ਕੇ. ਪੀ. ਐੱਸ. ਖੰਨਾ) ਜੋ ਕਿ ਇਲਾਕੇ ਦਾ ਪਹਿਲਾ ਆਈ. ਸੀ. ਐੱਸ. ਈ. ਸਕੂਲ ਹੈ, ਦੇ 12 ਵਿਦਿਆਰਥੀਆਂ ਨੇ ਲੁਧਿਆਣਾ ਵਿਖੇ ਪੰਜਾਬ ਸਟੇਟ ਫੈਂਸਿੰਗ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ, ਜੋ ਕਿ ਪੰਜਾਬ ਫੈਂਸਿੰਗ ਐਸੋਸੀਏਸ਼ਨ ਵੱਲੋਂ ਬੀਤੀ ਦਿਨੀਂ ਕਰਵਾਈ ਗਈ ਸੀ | ਜਿਸ ਵਿਚ ਗੁਰਨੀਤ ਕੌਰ (ਛੇਵੀਂ), ਜੈਇੰਦਰ ਕੌਰ ਸੇਖੋਂ (ਛੇਵੀਂ), ਕੰਵਰਜੀਤ ਸਿੰਘ ਸੇਖੋਂ (ਚੌਥੀ), ਹਰਨੂਰ ਕੌਰ (ਛੇਵੀਂ), ਹਰਜਾਪ ਕੌਰ (ਦੂਜੀ), ਮੌਲਿਕ ਸ਼ਰਮਾ (ਪੰਜਵੀਂ), ਜਸਲੀਨ ਕੌਰ (ਦੂਜੀ), ਰੁਦਰ ਪ੍ਰਤਾਪ ਟੰਡਨ (ਦੂਜੀ), ਸਿਮਰਦੀਪ ਕੌਰ (ਦੂਜੀ), ਬੀਰ ਪ੍ਰਤਾਪ ਅਲੂਨਾ (ਚੌਥੀ), ਖੁਸ਼ਲੀਨ ਕੌਰ (ਪੰਜਵੀਂ), ਅਤੇ ਗੁਰਕੀਰਤ ਸਿੰਘ (ਪੰਜਵੀਂ) ਨੇ ਹਿੱਸਾ ਲਿਆ | ਸਕੂਲ ਦੇ ਚਾਰ ਵਿਦਿਆਰਥੀ ਬੀਰ ਪ੍ਰਤਾਪ ਅਲੂਨਾ ਨੇ ਗੋਲਡ ਮੈਡਲ, ਜਸਲੀਨ ਕੌਰ ਨੇ ਸਿਲਵਰ ਮੈਡਲ, ਜੈਇੰਦਰ ਕੌਰ ਸੇਖੋਂ ਨੇ ਤਾਂਬੇ ਦਾ ਮੈਡਲ, ਕੰਵਰਜੀਤ ਸਿੰਘ ਸੇਖੋਂ ਨੇ ਤਾਂਬੇ ਦਾ ਮੈਡਲ ਜਿੱਤਿਆ | ਇਹਨਾਂ ਚਾਰਾਂ ਤਗਮਾ ਜੇਤੂ ਵਿਦਿਆਰਥੀਆਂ ਨੇ ਨੈਸ਼ਨਲ ਫੈਂਸਿੰਗ ਚੈਂਪੀਅਨਸ਼ਿਪ ਲਈ ਵੀ ਕੁਆਲਿਫਾਈ ਕਰ ਲਿਆ ਹੈ | ਜੋ ਕਿ ਨਾ ਸਕੂਲ ਲਈ, ਸਗੋਂ ਪੂਰੇ ਇਲਾਕੇ ਲਈ ਮਾਣ ਦੀ ਗੱਲ ਹੈ | ਕੁਲਾਰ ਪਬਲਿਕ ਸਕੂਲ ਖੰਨਾ ਨਾ ਸਿਰਫ਼ ਅੰਤਰਰਾਸ਼ਟਰੀ ਮਿਆਰ ਦੀ ਸਿੱਖਿਆ ਦਿੰਦਾ ਹੈ, ਸਗੋਂ ਖੇਡਾਂ ਅਤੇ ਸਹਿਯੋਗੀ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਵੱਲ ਵੀ ਸਮਰਪਿਤ ਹੈ | ਇਸ ਮੌਕੇ ਪਿੰ੍ਰਸੀਪਲ ਰੇਵਾ ਟੰਡਨ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕੋਚ ਮਨੀਸ਼ਾ ਧੰਕੜ ਦਾ ਧੰਨਵਾਦ ਕੀਤਾ | ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਤਗਮਾ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਸ਼ਾਬਾਸ਼ੀ ਦਿੱਤੀ | ਸਕੂਲ ਦੇ ਪ੍ਰਧਾਨ ਡਾਕਟਰ ਕੁਲਦੀਪਕ ਸਿੰਘ ਕੁਲਾਰ ਨੇ ਕਿਹਾ ਕਿ ਫੈਂਸਿੰਗ ਵਰਗੀਆਂ ਖੇਡਾਂ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਜੋਸ਼ ਪੈਦਾ ਕਰਦੀਆਂ ਹਨ | ਡਾਇਰੈਕਟਰ ਰੁਪਿੰਦਰ ਸਿੰਘ ਬੈਨੀਪਾਲ ਨੇ ਵੀ ਪੂਰੀ ਟੀਮ ਨੂੰ ਵਧਾਈ ਦਿੱਤੀ |