ਮਾਛੀਵਾੜਾ ਸਾਹਿਬ, 18 ਜੂਨ (ਰਾਜਦੀਪ ਸਿੰਘ ਅਲਬੇਲਾ)-ਬੇਟ ਇਲਾਕੇ ਦੇ ਪਿੰਡ ਰੌੜ ਦੀ ਰਹਿਣ ਵਾਲੀ ਪਿੰਕੀ ਕੌਰ (29) ਜੋ ਕਿ ਨੇੜਲੇ ਹੀ ਪਿੰਡ ਢੋਲਣਵਾਲ ਵਿਖੇ ਵਿਆਹੀ ਹੋਈ ਸੀ, ਜੋ ਅੱਜ ਦਾਜ ਦੀ ਬਲੀ ਚੜ ਗਈ ¢ ਆਪਣੀ ਸੱਸ ਤੇ ਪਤੀ ਤੋਂ ਦੁਖੀ ਹੋ ਕੇ ਡੇਢ ਸਾਲ ਪਹਿਲਾਂ ਵਿਆਹੀ ਪਿੰਕੀ ਕੌਰ ਨੇ ਆਪਣੇ ਆਪ ਨੂੰ ਜ਼ਿੰਦਾ ਜਲਾ ਕੇ ਆਤਮ ਹੱਤਿਆ ਕਰ ਲਈ¢ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮਿ੍ਤਕਾ ਦੇ ਭਰਾ ਫਤਿਹ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਡੇਢ ਸਾਲ ਪਹਿਲਾਂ ਪਿੰਡ ਢੋਲਣਵਾਲ ਦੇ ਵਾਸੀ ਅੰਗਰੇਜ਼ ਸਿੰਘ ਨਾਲ ਹੋਇਆ ਸੀ | ਜਿਸ ਵਿਚ ਉਨ੍ਹਾਂ ਰੀਤੀ ਰਿਵਾਜ਼ਾਂ ਅਨੁਸਾਰ ਵਿਆਹ ਕਰ ਆਪਣੀ ਸਮਰੱਥਾ ਤੋਂ ਵੱਧ ਦਹੇਜ ਦਿੱਤਾ¢ ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉ ਸਦੀ ਭੈਣ ਦਾ ਪਤੀ ਅੰਗਰੇਜ਼ ਸਿੰਘ ਤੇ ਉਸ ਦੀ ਸੱਸ ਹੁਕਮ ਕੌਰ ਘੱਟ ਦਹੇਜ ਲਿਆਉਣ ਕਾਰਨ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਉਸ ਨਾਲ ਅਕਸਰ ਲੜਾਈ ਕਰਦੇ ਸਨ¢ ਲੰਘੀ 16 ਜੂਨ ਨੂੰ ਸਵੇਰੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੀ ਭੈਣ ਨੇ ਸਹੁਰੇ ਘਰ ਵਿਚ ਆਪਣੇ ਆਪ ਨੂੰ ਅੱਗ ਲਗਾ ਲਈ ਹੈ ਅਤੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਹੈ¢ ਗੰਭੀਰ ਹਾਲਤ ਵਿਚ ਉਸ ਨੂੰ ਸੀ. ਐੱਮ. ਸੀ. ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾਲ ਝੱਲਦੀ ਹੋਈ ਦਮ ਤੋੜ ਗਈ¢ ਫਤਇਹ ਸਿੰਘ ਅਨੁਸਾਰ ਉਨ੍ਹਾਂ ਨੂੰ ਸ਼ੰਕਾ ਹੈ ਕਿ ਉਸ ਦੀ ਭੈਣ ਨੂੰ ਅੱਗ ਲਗਾ ਕੇ ਸਾੜਿਆ ਗਿਆ ਹੈ ਜਿਸ ਦੀ ਪੁਲਿਸ ਡੂੰਘਾਈ ਨਾਲ ਜਾਂਚ ਕਰੇ¢ ਕੂੰਮਕਲਾਂ ਥਾਣਾ ਦੇ ਮੁਖੀ ਜਗਦੀਪ ਸਿੰਘ ਗਿੱਲ ਨੇ ਦੱਸਿਆ ਕਿ ਵਿਆਹੁਤਾ ਪਿੰਕੀ ਕੌਰ ਵਲੋਂ ਅੱਗ ਲਗਾ ਕੇ ਆਤਮ ਹੱਤਿਆ ਕੀਤੀ ਗਈ ਹੈ | ਜਿਸ ਸਬੰਧੀ ਉਨ੍ਹਾਂ ਵਲੋਂ ਉਸ ਦੇ ਭਰਾ ਫਤਹਿ ਸਿੰਘ ਦੇ ਬਿਆਨ ਦਰਜ ਕਰ ਲਏ ਹਨ ਅਤੇ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਕਥਿਤ ਦੋਸ਼ ਹੇਠ ਸੱਸ ਤੇ ਪਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ¢