ਦੋਰਾਹਾ, 19 ਜੂਨ (ਮਨਜੀਤ ਸਿੰਘ ਗਿੱਲ)-ਅੱਜ ਦਿਨ ਦਿਹਾੜੇ ਦੋਰਾਹਾ ਦੇ ਮੁੱਖ ਬਾਜ਼ਾਰ ਰੇਲਵੇ ਰੋਡ 'ਤੇ ਦੋ ਬਾਈਕ ਸਵਾਰਾਂ ਨੇ ਇਕ ਕਰਿਆਨੇ ਦੇ ਵਪਾਰੀ ਦੀ ਸੋਨੇ ਦੀ ਚੇਨ ਖੋਹ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ | ਪੀੜਤ ਦੁਕਾਨਦਾਰ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ | ਜਾਣਕਾਰੀ ਅਨੁਸਾਰ ਕਰਿਆਨੇ ਦਾ ਵਪਾਰੀ ਹਰਪਾਲ ਸਿੰਘ ਸਵੇਰੇ 8 ਵਜੇ ਦੇ ਕਰੀਬ ਰੇਲਵੇ ਰੋਡ 'ਤੇ ਆਪਣੀ ਦੁਕਾਨ ਤੇ ਸਾਮਾਨ ਲਗਵਾ ਰਿਹਾ ਸੀ, ਤਾਂ ਅਚਾਨਕ ਲੁਟੇਰਿਆਂ ਨੇ ਉਸ ਦੇ ਗਲੇ ਵਿਚ ਪਾਈ ਹੋਈ ਸੋਨੇ ਦੀ ਚੇਨ ਖੋਹ ਲਈ ਅਤੇ ਭੱਜ ਗਏ | ਹਰਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਸੋਨੇ ਦੀ ਚੇਨ ਖੋਹਣ ਵਾਲੇ ਨੇ ਖੋਹ ਕਰਨ ਤੋਂ ਬਾਅਦ ਆਪਣੇ ਦੂਜੇ ਸਾਥੀ ਜੋ ਕਿ ਮੋਟਰਸਾਈਕਲ ਸਟਾਰਟ ਕਰਕੇ ਦੂਰ ਖੜ੍ਹਾ ਸੀ, ਦੇ ਨਾਲ ਬੈਠ ਕੇ ਫ਼ਰਾਰ ਹੋ ਗਿਆ | ਹਰਪਾਲ ਸਿੰਘ ਨੇ ਮਾਮਲੇ ਸੰਬੰਧੀ ਦੋਰਾਹਾ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਲੁਟੇਰੇ ਮੂੰਹ ਢੱਕ ਕੇ ਮੋਟਰਸਾਈਕਲ ਤੇ ਆਏ ਸਨ | ਇਸ ਤੋਂ ਬਾਅਦ ਦੋਰਾਹਾ ਪੁਲਿਸ ਆਲੇ-ਦੁਆਲੇ ਦੇ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰਨ ਲੱਗੀ ਤਾਂ ਜੋ ਲੁਟੇਰਿਆਂ ਦੀ ਪਛਾਣ ਕੀਤੀ ਜਾ ਸਕੇ |