07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਏ. ਐਸ. ਕਾਲਜ ਖੰਨਾ ਦੇ ਸਟਾਫ਼ ਵਲੋਂ ਇਕ ਭਾਜਪਾ ਨੇਤਾ ਵਲੋਂ ਲਗਾਏ ਦੋਸ਼ ਬੇਬੁਨਿਆਦ ਅਤੇ ਰੰਜਿਸ਼ ਕਾਰਨ ਲਾਏ ਕਰਾਰ

ਅਜੀਤ ਡੈਸਕ 20-06-2025

ਖੰਨਾ, 19 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਏ. ਐਸ. ਕਾਲਜ ਖੰਨਾ ਦੇ ਸਟਾਫ਼ ਦੀ ਇਕ ਐਮਰਜੈਂਸੀ ਮੀਟਿੰਗ ਵਿਚ ਇਕ ਭਾਜਪਾ ਨੇਤਾ ਵਲੋਂ ਏ. ਐਸ. ਮੈਨੇਜਮੈਂਟ ਦੇ ਅਹੁਦੇਦਾਰਾਂ ਅਤੇ ਕੁੱਝ ਹੋਰਾਂ ਤੇ ਇਕ ਕਰਮਚਾਰੀ ਨੂੰ ਦਿੱਤੀ ਤਰੱਕੀ ਦੇ ਸਬੰਧ ਵਿਚ ਲਾਏ ਇਲਜ਼ਾਮਾਂ ਨੂੰ ਬੇਬੁਨਿਆਦ ਅਤੇ ਨਿੱਜੀ ਰੰਜਸ਼ ਕਾਰਨ ਲਾਏ ਇਲਜ਼ਾਮ ਕਰਾਰ ਦਿੱਤਾ | ਗੌਰਤਲਬ ਹੈ ਕਿ ਸੰਸਥਾ ਉੱਪਰ ਵੀ ਅੱਜ ਕੱਲ੍ਹ ਭਾਜਪਾ ਨਾਲ ਸਬੰਧਿਤ ਗੁੱਟ ਦਾ ਹੀ ਕਬਜਾ ਹੈ |
ਮੀਟਿੰਗ ਵਿਚ ਕਿਹਾ ਗਿਆ ਕਿ ਹਾਲ ਹੀ ਵਿਚ ਘਟੀਆਂ ਘਟਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਇੱਕ ਖ਼ਾਸ ਵਿਅਕਤੀ, ਨਿੱਜੀ ਦੁਸ਼ਮਣੀ ਅਤੇ ਬਾਹਰੀ ਪ੍ਰਭਾਵਾਂ ਦੇ ਕਾਰਨ, ਏ. ਐਸ. ਕਾਲਜ ਵਿਰੁੱਧ ਭਿ੍ਸ਼ਟਾਚਾਰ ਅਤੇ ਕੁਪ੍ਰਬੰਧ ਦੇ ਬੇਬੁਨਿਆਦ, ਗੁੰਮਰਾਹਕੁੰਨ ਅਤੇ ਦੁਰਭਾਵਨਾਪੂਰਨ ਦੋਸ਼ ਵੱਖ-ਵੱਖ ਉੱਚ ਅਧਿਕਾਰੀਆਂ ਦੇ ਸਾਹਮਣੇ ਲਗਾ ਰਿਹਾ ਹੈ | ਇਸ ਤੋਂ ਇਲਾਵਾ ਇਹਨਾਂ ਮਨਘੜਤ ਦੋਸ਼ਾਂ ਨੂੰ ਮੀਡੀਆ ਰਾਹੀਂ ਆਮ ਲੋਕਾਂ ਨੂੰ ਗੁਮਰਾਹ ਕਰਨ ਅਤੇ ਸੰਸਥਾ ਦੀ ਸਾਖ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਵਿਚ ਪ੍ਰਚਾਰਿਆ ਜਾ ਰਿਹਾ ਹੈ |
ਮੀਟਿੰਗ ਵਿਚ ਕਿਹਾ ਗਿਆ ਕਿ ਕਾਲਜ ਪ੍ਰਬੰਧਨ ਸਪਸ਼ਟ ਕਰਦਾ ਹੈ ਕਿ ਸੰਸਥਾ ਵਿਚ ਕੋਈ ਵਿੱਤੀ ਬੇਨਿਯਮੀਆਂ ਜਾਂ ਭਿ੍ਸ਼ਟਾਚਾਰ ਨਹੀਂ ਹੋਇਆ | ਕਾਲਜ ਦੇ ਸਾਰੇ ਪ੍ਰਸ਼ਾਸਕੀ ਅਤੇ ਵਿੱਤੀ ਕਾਰਜ ਪੂਰੀ ਪਾਰਦਰਸ਼ਤਾ, ਜਵਾਬਦੇਹੀ ਨਾਲ ਅਤੇ ਯੂਨੀਵਰਸਿਟੀ, ਯੂਜੀਸੀ ਅਤੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੇ ਜਾਂਦੇ ਹਨ | ਕਾਲਜ ਨਿਯਮਤ ਅੰਦਰੂਨੀ ਅਤੇ ਬਾਹਰੀ ਆਡਿਟ ਕਰਵਾਉਂਦਾ ਹੈ ਅਤੇ ਸਾਰੀਆਂ ਗ੍ਰਾਂਟਾਂ ਲਈ ਵਰਤੋਂ ਸਰਟੀਫਿਕੇਟ ਸਮੇਂ ਸਿਰ ਸਬੰਧਿਤ ਏਜੰਸੀਆਂ ਨੂੰ ਭੇਜੇ ਜਾਂਦੇ ਹਨ - ਜੋ ਕਿਸੇ ਵੀ ਬੇਨਿਯਮੀਆਂ ਦੀ ਸੰਭਾਵਨਾ ਨੂੰ ਖ਼ਤਮ ਕਰਦਾ ਹੈ |
ਉਨ੍ਹਾਂ ਕਿਹਾ ਕਿ ਬੇਬੁਨਿਆਦ ਦੋਸ਼ਾਂ ਨੂੰ ਪ੍ਰਚਾਰਿਤ ਕਰਨਾ ਇੱਕ ਸੋਚੀ-ਸਮਝੀ ਸਾਜ਼ਿਸ਼ ਹੈ, ਜਿਸਦਾ ਉਦੇਸ਼ ਸੰਸਥਾ ਨੂੰ ਬਦਨਾਮ ਕਰਨਾ, ਜਨਤਾ ਵਿਚ ਭੰਬਲਭੂਸਾ ਪੈਦਾ ਕਰਨਾ ਅਤੇ ਕਾਲਜ ਦੇ ਆਮ ਕੰਮਕਾਜ ਵਿਚ ਵਿਘਨ ਪਾਉਣਾ ਹੈ | ਅਜਿਹੇ ਕੰਮ ਨਾ ਸਿਰਫ਼ ਨੈਤਿਕ ਤੌਰ 'ਤੇ ਨਿੰਦਣਯੋਗ ਹਨ |
ਕਾਲਜ ਪ੍ਰਸ਼ਾਸਨ ਇਨ੍ਹਾਂ ਦੁਰਭਾਵਨਾਪੂਰਨ ਗਤੀਵਿਧੀਆਂ ਦੀ ਸਖ਼ਤ ਨਿੰਦਾ ਕਰਦਾ ਹੈ ਅਤੇ ਅਜਿਹੇ ਵਿਅਕਤੀਆਂ ਵਿਰੁੱਧ ਢੁਕਵੀਂ ਸਿਵਲ ਅਤੇ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਦਾ ਅਧਿਕਾਰ ਰੱਖਦਾ ਹੈ |
ਉਨ੍ਹਾਂ ਕਿਹਾ ਕਿ ਅਸੀਂ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਏ. ਐਸ. ਕਾਲਜ ਇਮਾਨਦਾਰੀ, ਪਾਰਦਰਸ਼ਤਾ ਅਤੇ ਅਕਾਦਮਿਕ ਉੱਤਮਤਾ ਦੇ ਆਪਣੇ ਸਿਧਾਂਤਾਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ |

 

ਪਿਛਲੀ ਖ਼ਬਰ ਕਾਂਗਰਸੀ ਆਗੂ ਦੇ ਸਪੁੱਤਰ ਦਾ ਅੰਤਿਮ ਸੰਸਕਾਰ ਬੁੱਢੇਵਾਲ ਵਿਖੇ 23 ਨੂੰ ਅਗਲੀ ਖ਼ਬਰ ਦੋਰਾਹਾ ਵਿਚ ਦੋ ਮੋਟਰਸਾਈਕਲ ਸਵਾਰ ਇਕ ਦੁਕਾਨਦਾਰ ਦੀ ਸੋਨੇ ਦੀ ਚੇਨ ਖੋਹ ਕੇ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।