ਕਾਂਗਰਸੀ ਆਗੂ ਦੇ ਸਪੁੱਤਰ ਦਾ ਅੰਤਿਮ ਸੰਸਕਾਰ ਬੁੱਢੇਵਾਲ ਵਿਖੇ 23 ਨੂੰ
ਅਜੀਤ ਡੈਸਕ
20-06-2025
ਕੁਹਾੜਾ, 19 ਜੂਨ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਬੁੱਢੇਵਾਲ ਦੇ ਕਾਂਗਰਸੀ ਆਗੂ ਤੇ ਸਾਬਕਾ ਚੇਅਰਮੈਨ ਬਲਵੀਰ ਸਿੰਘ ਬੁੱਢੇਵਾਲ ਦੇ ਨੌਜਵਾਨ ਸਪੁੱਤਰ ਵਿਕਰਮ ਸਿੰਘ ਗਿੱਲ (22) ਦੀ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ¢ ਇਸ ਦੁੱਖ ਦੀ ਘੜੀ ਵਿਚ ਸਾਬਕਾ ਚੇਅਰਮੈਨ ਬਲਵੀਰ ਸਿੰਘ ਬੁੱਢੇਵਾਲ ਅਤੇ ਪਰਿਵਾਰਕ ਮੈਂਬਰਾਂ ਨਾਲ ਐੱਮ. ਪੀ. ਡਾ. ਅਮਰ ਸਿੰਘ ਬੋਪਾਰਾਏ, ਮੰਤਰੀ ਹਰਦੀਪ ਸਿੰਘ ਮੁੰਡੀਆਂ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਹਲਕਾ ਸਾਹਨੇਵਾਲ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ, ਹਰਿੰਦਰ ਸਿੰਘ ਲੱਖੋਵਾਲ, ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਪਾਇਲ, ਵਿਧਾਇਕ ਸੁਖਪਾਲ ਸਿੰਘ ਭੁੱਲਰ, ਚੇਅਰਮੈਨ ਜ਼ੋਰਾਵਰ ਸਿੰਘ, ਰਾਜਾ ਗਿੱਲ ਇੰਚਾਰਜ ਹਲਕਾ ਸਮਰਾਲਾ, ਮਨਜਿੰਦਰ ਸਿੰਘ ਭੋਲਾ, ਪਿ੍ਤਪਾਲ ਸਿੰਘ ਬਲੀਏਵਾਲ, ਤਾਜਪਰਵਿੰਦਰ ਸਿੰਘ ਸੋਨੰੂ, ਗੁਰਪ੍ਰੀਤ ਸਿੰਘ ਬਲੀਏਵਾਲ, ਤੇਲੂ ਰਾਮ ਕੁਹਾੜਾ, ਕਮਲਜੀਤ ਸਿੰਘ ਬੋਪਾਰਾਏ, ਕੌਂਸਲਰ ਗੁਰਮੀਤ ਸਿੰਘ ਮੁੰਡੀਆਂ, ਸਰਪੰਚ ਗਗਨਦੀਪ ਸਿੰਘ ਗੋਨੀ ਗਿੱਲ, ਰਣਧੀਰ ਸਿੰਘ ਸਰਪੰਚ, ਹਰਪ੍ਰੀਤ ਸਿੰਘ ਮੁੰਡੀਆਂ, ਸਨੀ ਕਟਾਣੀ, ਪਾਲ ਸਿੰਘ ਗਰੇਵਾਲ, ਮਲਕੀਤ ਸਿੰਘ ਗਿੱਲ ਜੰਡਿਆਲੀ, ਧਰਮਜੀਤ ਸਿੰਘ ਗਿੱਲ ਜੰਡਿਆਲੀ, ਸਤਵੰਤ ਸਿੰਘ ਕੁਹਾੜਾ ਉਦੇਰਾਜ ਸਿੰਘ ਸਾਬਕਾ ਸਰਪੰਚ, ਰਮਨਦੀਪ ਸਿੰਘ ਗਿੱਲ ਜੰਡਿਆਲੀ, ਹਰਿੰਦਰਪਾਲ ਸਿੰਘ ਗਿੱਲ, ਸਰਪੰਚ ਗਗਨਦੀਪ ਸਿੰਘ ਢਿੱਲੋਂ, ਪਿ੍ੰਸੀਪਲ ਅਮਰਦੀਪ ਕੌਰ ਗਿੱਲ, ਰਾਜਵੰਤ ਸਿੰਘ ਗਿੱਲ ਸੈਕਟਰੀ, ਸਾਬਕਾ ਸਰਪੰਚ ਅਜਮੇਰ ਸਿੰਘ ਗਰਚਾ, ਰਮਨੀਤ ਸਿੰਘ ਗਿੱਲ, ਨਿਰਪਾਲ ਸਿੰਘ ਗਰਚਾ, ਦਰਸ਼ਨ ਸਿੰਘ ਮਾਹਲਾ ਸਮੇਤ ਇਲਾਕੇ ਦੀਆਂ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ¢ ਸਾਬਕਾ ਚੇਅਰਮੈਨ ਬਲਵੀਰ ਸਿੰਘ ਬੁੱਢੇਵਾਲ ਨੇ ਦੱਸਿਆ ਕਿ ਵਿਕਰਮ ਸਿੰਘ ਗਿੱਲ ਦੀ ਮਿ੍ਤਕ ਦੇਹ 22 ਜੂਨ ਨੂੰ ਕੈਨੇਡਾ ਤੋਂ ਭਾਰਤ ਪਹੁੰਚੇਗੀ ਅਤੇ 23 ਜੂਨ ਸਵੇਰੇ 10 ਵਜੇ ਦੇ ਕਰੀਬ ਪਿੰਡ ਬੁੱਢੇਵਾਲ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ¢