ਰਾੜਾ ਸਾਹਿਬ, 19 ਜੂਨ (ਸੁਖਵੀਰ ਸਿੰਘ ਚਣਕੋਈਆਂ)-ਦਸਤਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਹਰ ਸਮੇਂ ਤਤਪਰ ਤੇ ਦਸਤਾਰ ਦਾ ਸੁਨੇਹਾ ਘਰ ਘਰ ਤੱਕ ਲਿਜਾਣ ਲਈ ਇੰਟਰਨੈਸ਼ਨਲ ਪੱਧਰ 'ਤੇ ਯਤਨਸ਼ੀਲ ਸੰਸਥਾ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਡਾ. ਮਨਦੀਪ ਸਿੰਘ ਖ਼ੁਰਦ ਜੋ ਕਿ ਦਸਤਾਰ ਦੇ ਪ੍ਰਚਾਰ ਲਈ 5 ਦਿਨਾਂ ਮਲੇਸ਼ੀਆ ਫੇਰੀ ਦੌਰਾਨ ਵਿਦੇਸ਼ਾਂ ਵਿਚ ਪੰਜਾਬੀਆਂ ਦੀ ਸ਼ਾਨ ਵਧਾਉਣ ਲਈ ਸੇਵਾਵਾਂ ਕਰਨ ਲਈ ਇੰਟਰਨੈਸ਼ਨਲ ਰਜਿਸਟਰ ਸੰਸਥਾ ਨੈੱਟਵਰਕ ਅÏਫ ਸਿੱਖ ਇੰਟਰਨੈਸ਼ਨਲ ਲਿਮਟਿਡ ਮਲੇਸ਼ੀਆ ਵਲੋਂ ਡਾ. ਮਨਦੀਪ ਸਿੰਘ ਖ਼ੁਰਦ ਨੂੰ ਗਲੋਬਲ ਦਸਤਾਰ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਸਮੇਂ ਉਨ੍ਹਾਂ ਦੀ ਟੀਮ ਦੇ ਮੈਂਬਰ ਮਲੇਸ਼ੀਆ ਇੰਚਾਰਜ ਸਰਬਜੀਤ ਸਿੰਘ ਐਨੋ, ਇੰਟਰਨੈਸ਼ਨਲ ਦਸਤਾਰ ਕੋਚ ਹਰਵਿੰਦਰ ਸਿੰਘ ਅਮਰਗੜ, ਹਰਪ੍ਰੀਤ ਸਿੰਘ ਚੀਮਾਂ, ਧਰਮਪ੍ਰੀਤ ਸਿੰਘ ਦੁੱਲਮਾ ਆਦਿ ਨੂੰ ਪ੍ਰਸੰਸਾ ਪੱਤਰ ਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰ ਡਾ. ਮਨਦੀਪ ਸਿੰਘ ਖ਼ੁਰਦ ਨੇ ਕਿਹਾ ਕਿ ਦਸਤਾਰ ਖੇਤਰ ਵਿਚ ਲਗਾਤਾਰ ਸੇਵਾਵਾਂ ਨਿਭਾਉਣ ਲਈ ਮਿਲ ਰਹੇ ਸਤਿਕਾਰ ਕਰਕੇ ਸਾਡੀ ਸੰਸਥਾ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਰਹੀ ਹੈ ਸੋ ਅਰਦਾਸ ਕਰਦੇ ਹਾਂ ਕਿ ਸੰਸਥਾ ਇਸ ਤਰ੍ਹਾਂ ਦੇ ਕਾਰਜ ਤਨ, ਮਨ, ਧਨ ਨਾਲ ਨਿਭਾਉਣ ਬਲ ਬਖ਼ਸ਼ਣ |