ਖੰਨਾ, 19 ਜੂਨ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ਆਏ ਦਿਨ ਹਾਦਸੇ ਹੋ ਰਹੇ ਹਨ | ਅੱਜ ਫਿਰ ਜੀ. ਟੀ. ਰੋਡ 'ਤੇ ਥਾਣੇ ਦੇ ਸਾਹਮਣੇ ਗੁਜ਼ਰਦੀ ਸੜਕ ਦੇ ਪੁਲ ਉੱਪਰ ਦੋ ਟਿੱਪਰ ਟਕਰਾ ਗਏ | ਪਤਾ ਲੱਗਾ ਹੈ ਕਿ ਟਿੱਪਰ ਦੇ ਅੱਗੇ ਕਾਰ ਆਉਣ ਕਾਰ ਡਰਾਈਵਰ ਨੇ ਅਚਾਨਕ ਬਰੇਕ ਲਗਾ ਦਿੱਤੀ ਅਤੇ ਪਿੱਛੇ ਆ ਰਿਹਾ ਇਕ ਹੋਰ ਟਿੱਪਰ ਉਸ ਵਿਚ ਜਾ ਟਕਰਾਇਆ | ਡਰਾਈਵਰ ਪਰਮਦੀਸ਼ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਗੋਬਿੰਦਗੜ੍ਹ ਜਾ ਰਿਹਾ ਦਾ ਅਚਾਨਕ ਅੱਗੇ ਜਾ ਰਿਹਾ ਸੀ ਕਿ ਅਚਾਨਕ ਅਗਲਾ ਟਿੱਪਰ ਰੁਕਣ ਕਾਰਨ ਮੇਰਾ ਟਿੱਪਰ ਉਸ ਵਿਚ ਜਾ ਵੱਜਾ | ਜਿਸ ਕਾਰਨ ਮੇਰੇ ਟਿੱਪਰ ਦਾ ਕੈਬਿਨ ਚਕਨਾਚੂਰ ਹੋ ਗਿਆ ਪਰ ਮੇਰਾ ਸਰੀਰਕ ਨੁਕਸਾਨ ਹੋਣ ਤੋਂ ਬਚਾ ਰਿਹਾ | ਐਸ. ਐਸ. ਐਫ. ਦੇ ਇੰਚਾਰਜ ਥਾਣੇਦਾਰ ਸੁਖਵਿੰਦਰ ਸਿੰਘ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਨੇ ਸੜਕ 'ਤੇ ਲੱਗਾ ਜਾਮ ਹਟਾ ਕੇ ਟਰੈਫ਼ਿਕ ਚਾਲੂ ਕੀਤੀ | ਥਾਣੇਦਾਰ ਅਨੁਸਾਰ ਦੋ ਟਿੱਪਰਾਂ ਦੇ ਟਕਰਾਉਣ ਨਾਲ ਹਾਈਵੇ 'ਤੇ ਲੰਮਾ ਜਾਮ ਲੱਗ ਗਿਆ ਸੀ | ਉਨ੍ਹਾਂ ਨੇ ਟਿੱਪਰ ਨੂੰ ਕਰੇਨ ਨਾਲ ਚੁਕਵਾ ਕੇ ਸਾਈਡ 'ਤੇ ਕਰਵਾਇਆ | ਇਸ ਮੌਕੇ ਥਾਣੇਦਾਰ ਮਾਨ ਸਿੰਘ, ਥਾਣੇਦਾਰ ਲਖਵੀਰ ਸਿੰਘ, ਗੁਰਕਰਨ ਸਿੰਘ, ਜਸਪ੍ਰੀਤ ਕੌਰ ਆਦਿ ਪੁਲਿਸ ਕਰਮਚਾਰੀ ਪਹੁੰਚੇ ਸਨ |