ਸਾਹਨੇਵਾਲ, 19 ਜੂਨ (ਅਮਰਜੀਤ ਸਿੰਘ ਮੰਗਲੀ)-ਹਰੇ ਕਿ੍ਸ਼ਨਾ ਮੰਦਿਰ ਨਿਊ ਮਾਡਲ ਟਾਊਨ ਸਾਹਨੇਵਾਲ ਵਿਖੇ ਸਰੀਰ ਦੀਆਂ ਹੱਡੀਆਂ ਦੀ ਬਿਮਾਰੀਆਂ ਦਾ ਜਾਂਚ ਇਲਾਜ ਅਤੇ ਮੁਫ਼ਤ ਦਵਾਈਆਂ ਦਾ ਕੈਂਪ 22 ਜੂਨ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰੇ ਕਿ੍ਸ਼ਨਾ ਮੰਦਿਰ ਟਰੱਸਟ ਪ੍ਰਧਾਨ ਰਸ਼ਪਾਲ ਸਿੰਘ ਮੀਲੂ ਨੇ ਦੱਸਿਆ ਹਰੇ ਕਿ੍ਸ਼ਨਾ ਮੰਦਰ ਟਰੱਸਟ ਵਲੋਂ ਮੋਹਨਦੇਈ ਓਸਵਾਲ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਹੱਡੀਆਂ ਦੀ ਜਾਂਚ, ਇਲਾਜ ਅਤੇ ਮੁਫ਼ਤ ਦਵਾਈਆਂ ਦਾ ਕੈਂਪ ਲਗਾਇਆ ਜਾ ਰਿਹਾ ਹੈ¢ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੈਂਪ ਵਿਚ ਆਪਣੀਆਂ ਹੱਡੀਆਂ ਦੀ ਜਾਂਚ ਕਰਵਾ ਕੇ ਵੱਧ ਤੋਂ ਵੱਧ ਕੈਂਪ ਦਾ ਲਾਭ ਉਠਾਉਣ ਤਾਂ ਸਮੇਂ ਸਿਰ ਉਨ੍ਹਾਂ ਨੂੰ ਹੱਡੀਆਂ ਦੀਆਂ ਬਿਮਾਰੀਆਂ ਦਾ ਪਤਾ ਲੱਗ ਸਕੇ ਅਤੇ ਇਲਾਜ ਹੋ ਸਕੇ¢ ਉਨ੍ਹਾਂ ਕਿਹਾ ਕਿ ਇਸ ਕੈਂਪ ਵਿਚ ਦਵਾਈਆਂ ਵੀ ਫ਼ਰੀ ਦਿੱਤੀਆਂ ਜਾਣਗੀਆਂ¢